ਡਾਕਘਰ ਦੀ ਸਕੀਮ ਵਿੱਚ ਨਿਵੇਸ਼ ਕਰਨ ਦੀ ਯੋਜਨਾ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਨਵੇਂ ਸਾਲ ਤੇ ਸਰਕਾਰ ਨੇ ਪੀ. ਪੀ. ਐੱਫ. ਤੇ ਕਿਸਾਨ ਵਿਕਾਸ ਪੱਤਰ ਵਰਗੀਆਂ ਛੋਟੀਆਂ ਬਚਤ ਸਕੀਮਾਂ ਲਈ ਵਿਆਜ ਦਰਾਂ ਨਾ ਘਟਾਉਣ ਦਾ ਫ਼ੈਸਲਾ ਕੀਤਾ ਹੈ। ਮੌਜੂਦਾ ਸਮੇਂ ਜੋ ਵਿਆਜ ਦਰ ਮਿਲ ਰਹੀ ਹੈ ਉਹ 31 ਮਾਰਚ 2022 ਤੱਕ ਨਹੀਂ ਬਦਲਣ ਵਾਲੀ। ਡਾਕਘਰ ਦੀਆਂ ਛੋਟੀਆਂ ਯੋਜਨਾ ਵਿੱਚ ਨਿਵੇਸ਼ ਇੱਕ ਵਧੀਆ ਜ਼ਰੀਆ ਹੈ। ਇਨ੍ਹਾਂ ਸਕੀਮਾਂ ਵਿੱਚ ਨਿਵੇਸ਼ ਕਰਨ ‘ਤੇ ਬੈਂਕਾਂ ਤੋਂ ਵੀ ਵੱਧ ਵਿਆਜ ਦਰ ਮਿਲਦੀ ਹੈ। PPF ‘ਤੇ ਵਿਆਜ ਦਰ 7.4 ਫੀਸਦੀ ਪ੍ਰਤੀ ਸਾਲ ਹੈ।
ਇਸਦੇ ਨਾਲ ਹੀ ਡਾਕਘਰ ਦੀ 5 ਸਾਲ ਮਹੀਨਾ ਆਮਦਨ ਖਾਤਾ ਯੋਜਨਾ ਦੀ ਗੱਲ ਕੀਤੀ ਜਾਵੇ ਤਾਂ ਇਸ ‘ਤੇ ਵਿਆਜ ਦਰ 6.6 ਫ਼ੀਸਦੀ ਹੈ। 5 ਸਾਲਾਂ NSC ‘ਤੇ ਸਾਲਾਨਾ ਰਿਟਰਨ 6.8 ਫ਼ੀਸਦੀ ਦੀ ਦਰ ਨਾਲ ਦਿੱਤਾ ਜਾ ਰਹੀ ਹੈ। ਇਸ ਤੋਂ ਇਲਾਵਾ ਡਾਕਘਰ FD ‘ਤੇ ਵਿਆਜ ਦਰ 5.5 ਫੀਸਦੀ ਹੈ, ਜਦਕਿ 5 ਸਾਲ ਦੀ ਜਮ੍ਹਾ ਰਾਸ਼ੀ ‘ਤੇ ਇਹ ਦਰ 6.7 ਫੀਸਦੀ ਪ੍ਰਤੀ ਸਾਲ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦਾ ਨੌਜਵਾਨ ਹੋਇਆ ਸ਼ਹੀਦ, 2017 ‘ਚ CRPF ‘ਚ ਹੋਇਆ ਸੀ ਭਰਤੀ
ਉੱਥੇ ਹੀ ਖਾਸ ਗੱਲ ਇਹ ਹੈ ਕਿ NSC, KVP, ਟਾਈਮ ਡਿਪਾਜ਼ਿਟ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਦੀ ਵਿਆਜ ਦਰ ਮਿਆਦ ਪੂਰੀ ਹੋਣ ਤੱਕ ਨਿਵੇਸ਼ਕਾਂ ਲਈ ਸਥਿਰ ਰਹਿੰਦੀ ਹੈ। ਇਸ ਤਰ੍ਹਾਂ ਵਿਆਜ ਦਰ ਭਵਿੱਖ ਵਿੱਚ ਘਟੇ ਵੀ ਤਾਂ ਵੀ ਤੁਹਾਨੂੰ ਕੋਈ ਚਿੰਤਾ ਨਹੀਂ ਹੋਵੇਗੀ। ਡਾਕਘਰ ਸਕੀਮਾਂ ਵਿੱਚ ਇਸ ਸਮੇਂ ਬੈਂਕਾਂ ਨਾਲੋਂ ਵੱਧ ਰਿਟਰਨ ਮਿਲ ਰਿਹਾ ਹੈ। ਜੇਕਰ ਤੁਸੀਂ ਐੱਨ. ਐੱਸ. ਸੀ., ਕੇਵੀਪੀ, ਟਾਈਮ ਡਿਪਾਜ਼ਿਟ ਤੇ ਸੀਨੀਅਰ ਸਿਟੀਜ਼ਨ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤਾਂ ਅਗਲੇ ਸਾਲਾਂ ਵਿੱਚ ਚੰਗਾ ਰਿਟਰਨ ਕਮਾ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: