yoga during periods tips: ਪੀਰੀਅਡਜ਼ ਨੂੰ ਲੈ ਕੇ ਔਰਤਾਂ ‘ਚ ਕਈ ਗਲਤ ਧਾਰਨਾਵਾਂ ਹੁੰਦੀਆਂ ਹਨ ਜਿਵੇਂ ਕਿ ਇਸ ਦੌਰਾਨ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਯੋਗਾ ਅਤੇ ਕਸਰਤ ਨਹੀਂ ਕਰਨੀ ਚਾਹੀਦੀ। ਦਰਅਸਲ ਪੀਰੀਅਡਜ਼ ਦੌਰਾਨ ਔਰਤਾਂ ਨੂੰ ਪਿੱਠ ਦਰਦ, ਲੱਕ ਦਰਦ, ਪੇਟ ਦਰਦ ਅਤੇ ਏਂਠਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਯੋਗਾ, ਕਸਰਤ ਅਤੇ ਭਾਰੀ ਵਰਕਆਊਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਇਸ ਗੱਲ ‘ਚ ਕਿੰਨੀ ਸੱਚਾਈ ਹੈ ਆਓ ਜਾਣਦੇ ਹਾਂ ਮਾਹਰ ਦੀ ਰਾਏ…
ਕੀ ਪੀਰੀਅਡਜ ‘ਚ ਯੋਗਾ ਕਰਨਾ ਚਾਹੀਦਾ: ਮਾਹਿਰਾਂ ਮੁਤਾਬਕ ਪੀਰੀਅਡਜ਼ ਦੇ ਸ਼ੁਰੂਆਤੀ 1-2 ਦਿਨਾਂ ‘ਚ ਕੋਈ ਵੀ ਯੋਗਾ, ਵਰਕਆਊਟ ਨਹੀਂ ਕਰਨਾ ਚਾਹੀਦਾ। ਹਾਲਾਂਕਿ ਉਸ ਤੋਂ 2 ਦਿਨ ਪਹਿਲਾਂ ਜਾਂ ਬਾਅਦ ‘ਚ ਯੋਗਾ ਕਰਨ ਨਾਲ ਪੀਰੀਅਡਸ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਯੋਗਾ ਨਾ ਸਿਰਫ਼ ਮਾਹਵਾਰੀ ਦੇ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੈ ਬਲਕਿ ਇਸ ਨਾਲ ਮੈਂਟਲ ਸਟ੍ਰੈੱਸ ਵੀ ਘੱਟ ਹੁੰਦਾ ਹੈ।
ਪੀਰੀਅਡਜ ਦੌਰਾਨ ਯੋਗਾ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ?
- ਪੀਰੀਅਡਜ ਸ਼ੁਰੂ ਹੋਣ ਤੋਂ ਪਹਿਲਾਂ ਅਤੇ 2 ਦਿਨ ਬਾਅਦ ਹੀ ਯੋਗਾ ਕਰੋ। ਪਹਿਲੇ 2-3 ਦਿਨ ਇਸ ਤੋਂ ਬਚੋ।
- ਇਸ ਦੌਰਾਨ ਸਿਰਫ ਹਲਕਾ ਯੋਗਾ ਕਰੋ ਤਾਂ ਜੋ ਤੁਸੀਂ ਥੱਕ ਨਾ ਪਓ।
- ਜ਼ਿਆਦਾ ਬਲੀਡਿੰਗ, ਕਮਰ, ਪੇਟ ਅਤੇ ਗਰਦਨ ‘ਚ ਜ਼ਿਆਦਾ ਦਰਦ ਹੋਵੇ ਤਾਂ ਯੋਗਾ ਨਾ ਕਰੋ।
- ਇਸ ਦੌਰਾਨ ਸ਼ੀਰਸ਼ਾਸਨ, ਸਰਵਾਂਗਾਸਨ, ਕਪਾਲਭਾਤੀ ਵਰਗੇ ਯੋਗਾ ਤੋਂ ਦੂਰੀ ਬਣਾ ਕੇ ਰੱਖੋ।
- ਯੋਗਾ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਲਓ ਅਤੇ ਉਸ ਦੀ ਨਿਗਰਾਨੀ ਹੇਠ ਯੋਗਾ ਕਰੋ।
ਮਾਹਵਾਰੀ ਦੇ ਦੌਰਾਨ ਕਰੋ ਇਹ ਯੋਗਾਸਨ?
ਮਾਰਜਰੀ ਆਸਣ: ਇਸ ਦੇ ਲਈ ਗੋਡਿਆਂ ਦੇ ਭਾਰ ਬੈਠ ਜਾਓ ਅਤੇ ਆਪਣੀਆਂ ਹਥੇਲੀਆਂ ਨੂੰ ਜ਼ਮੀਨ ‘ਤੇ ਰੱਖੋ। ਫਿਰ ਡੂੰਘਾ ਸਾਹ ਲੈਂਦੇ ਹੋਏ ਗਰਦਨ ਨੂੰ ਉੱਪਰ ਚੁੱਕੋ ਅਤੇ ਕਮਰ ਨੂੰ ਨੀਵਾਂ ਰੱਖੋ। ਹੁਣ ਸਾਹ ਛੱਡਦੇ ਸਮੇਂ ਹੌਲੀ-ਹੌਲੀ ਗਰਦਨ ਨੂੰ ਹੇਠਾਂ ਲਿਆਓ ਅਤੇ ਪਿੱਠ ਨੂੰ ਉੱਪਰ ਵੱਲ ਕਰੋ।
ਪ੍ਰਵਤਾਸਨ: ਇਸ ਦੇ ਲਈ ਪਦਮਾਸਨ ਆਸਣ ‘ਚ ਬੈਠੋ। ਫਿਰ ਸੱਜਾ ਪੈਰ ਖੱਬੇ ਪਾਸੇ ਅਤੇ ਖੱਬਾ ਪੈਰ ਸੱਜੇ ਪੱਟ ‘ਤੇ ਰੱਖੋ। ਇਸ ਤੋਂ ਬਾਅਦ ਹੌਲੀ-ਹੌਲੀ ਸਾਹ ਲੈਂਦੇ ਹੋਏ ਆਪਣੇ ਹੱਥਾਂ ਨੂੰ ਜੋੜ ਕੇ ਉੱਪਰ ਵੱਲ ਉਠਾਓ। ਕੁਝ ਦੇਰ ਇਸ ਸਥਿਤੀ ‘ਚ ਰਹਿਣ ਤੋਂ ਬਾਅਦ ਸਾਹ ਛੱਡਦੇ ਹੋਏ ਹੱਥਾਂ ਨੂੰ ਹੇਠਾਂ ਲਿਆਓ। ਇਸ ਨੂੰ 2-3 ਵਾਰ ਦੁਹਰਾਓ।
ਬੱਧਕੋਨਾਸਨ: ਇਸ ਦੇ ਲਈ ਪੈਰਾਂ ਦੀਆਂ ਉਂਗਲਾਂ ਨੂੰ ਜੋੜ ਕੇ ਚੌਕੜੀ ਮਾਰ ਕੇ ਬੈਠੋ। ਫਿਰ ਗੋਡਿਆਂ ਅਤੇ ਪੱਟਾਂ ਨੂੰ ਜ਼ਮੀਨ ‘ਤੇ ਰੱਖੋ। ਹੁਣ ਹੌਲੀ-ਹੌਲੀ ਡੂੰਘਾ ਸਾਹ ਲਓ ਅਤੇ ਕੁਝ ਦੇਰ ਰੁਕੋ ਫਿਰ ਆਮ ਹੋ ਜਾਓ।
ਕਟਿਚਕ੍ਰਾਸਨ: ਸਿੱਧੇ ਖੜ੍ਹੇ ਹੋਵੋ ਅਤੇ ਆਪਣੇ ਸਾਹਮਣੇ ਆਪਣੇ ਹੱਥ ਉਠਾਓ। ਫਿਰ ਸਾਹ ਛੱਡਦੇ ਸਮੇਂ ਕਮਰ ਨੂੰ ਸੱਜੇ ਪਾਸੇ ਘੁਮਾਓ ਅਤੇ ਸਾਹ ਲੈਂਦੇ ਸਮੇਂ ਵਾਪਸ ਮੁੜੋ। ਫਿਰ ਸਾਹ ਛੱਡਦੇ ਹੋਏ, ਖੱਬੇ ਪਾਸੇ ਮੁੜੋ। ਇਸ ਨੂੰ 3-4 ਵਾਰ ਦੁਹਰਾਓ।
ਵਜਰਾਸਨ: ਇਸ ਯੋਗਾ ਨੂੰ ਕਰਨ ਲਈ ਗੋਡਿਆਂ ਦੇ ਭਾਰ ਬੈਠੋ ਅਤੇ ਫਿਰ ਗਿੱਟਿਆਂ ਨੂੰ ਨੱਤਾਂ ਦੇ ਹੇਠਾਂ ਰੱਖੋ। ਹਥੇਲੀਆਂ ਨੂੰ ਗੋਡਿਆਂ ‘ਤੇ ਰੱਖੋ। ਹੁਣ ਡੂੰਘਾ ਸਾਹ ਲੈ ਕੇ ਹੌਲੀ-ਹੌਲੀ ਛੱਡੋ। ਕੁਝ ਸਮਾਂ ਇਸ ਸਥਿਤੀ ‘ਚ ਰਹਿਣ ਤੋਂ ਬਾਅਦ ਆਮ ਸਥਿਤੀ ‘ਚ ਵਾਪਸ ਆ ਜਾਓ। ਇਸ ਤੋਂ ਇਲਾਵਾ ਮਾਹਵਾਰੀ ਦੇ ਦੌਰਾਨ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਭਰਮਰੀ ਪ੍ਰਾਣਾਯਾਮ, ਉਜਯੀ ਪ੍ਰਾਣਾਯਾਮ, ਅਲੋਮ-ਵਿਲੋਮ ਪ੍ਰਾਣਾਯਾਮ ਵੀ ਕਰ ਸਕਦੇ ਹੋ।