Saag eating health benefits: ਸਰਦੀਆਂ ‘ਚ ਸਾਗ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ? ਪਰ, ਸਾਗ ਖਾਣਾ ਜਿੰਨਾ ਸੁਆਦ ਹੁੰਦਾ ਹੈ ਓਨਾ ਹੀ ਮੁਸ਼ਕਲ ਹੁੰਦਾ ਇਸ ਨੂੰ ਖਰੀਦਣਾ। ਜੇਕਰ ਗਲਤ ਸਾਗ ਖਰੀਦਿਆ ਜਾਵੇ ਤਾਂ ਸਾਰਾ ਟੇਸਟ ਖਰਾਬ ਹੋ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਾਗ ਖਰੀਦ ਸਕਦੇ ਹੋ। ਕੁਝ ਔਰਤਾਂ ਉਸੇ ਦਿਨ ਸਾਗ ਬਣਾ ਲੈਂਦੀਆਂ ਹਨ ਕੁੱਝ ਇਸਨੂੰ ਖਰੀਦ ਕੇ ਸਟੋਰ ਕਰ ਲੈਂਦੀਆਂ ਹਨ ਅਤੇ ਇਸਨੂੰ ਹੌਲੀ-ਹੌਲੀ ਬਣਾਉਂਦੀਆਂ ਹਨ। ਹਾਲਾਂਕਿ ਜੇਕਰ ਲੰਬੇ ਸਮੇਂ ਤੱਕ ਸਟੋਰ ਕੀਤਾ ਜਾਵੇ ਤਾਂ ਸਾਗ ਦਾ ਸਵਾਦ ਖਰਾਬ ਹੋ ਜਾਂਦਾ ਹੈ। ਇਸ ਦੇ ਸਵਾਦ ਨੂੰ ਖਰਾਬ ਨਾ ਕਰਨ ਲਈ ਇਸ ਨੂੰ ਖਰੀਦਣ ਦਾ ਸਹੀ ਤਰੀਕਾ ਹੀ ਨਹੀਂ, ਸਗੋਂ ਇਸ ਨੂੰ ਸਟੋਰ ਕਰਨ ਦਾ ਤਰੀਕਾ ਵੀ ਜਾਣਨਾ ਜ਼ਰੂਰੀ ਹੈ।
ਸਭ ਤੋਂ ਪਹਿਲਾਂ ਜਾਣੋ ਸਾਗ ਖਰੀਦਣ ਦਾ ਸਹੀ ਤਰੀਕਾ
- ਸਾਗ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਸਾਗ ਦੇ ਪੱਤੇ ਬਹੁਤ ਹੀ ਗੂੜ੍ਹੇ ਹਰੇ ਅਤੇ ਤਾਜ਼ੇ ਹੋਣ। ਯਕੀਨੀ ਬਣਾਓ ਕਿ ਸਾਗ ਦੇ ਪੱਤੇ ਕ੍ਰਿਸਪੀ ਅਤੇ ਫੁੱਲ ਹੋਣ।
- ਸਾਗ ਦੇ ਪੱਤਿਆਂ ‘ਚ ਭੂਰੇ ਜਾਂ ਪੀਲੇ ਰੰਗ ਦੇ ਧੱਬੇ ਹਨ ਤਾਂ ਉਨ੍ਹਾਂ ਨੂੰ ਨਾ ਖਰੀਦੋ। ਇੱਥੋਂ ਤੱਕ ਕਿ ਇੱਕ ਦਿਨ ਪੁਰਾਣੇ ਸਾਗ ‘ਚ ਵੀ ਕੁਝ ਪੌਸ਼ਟਿਕ ਤੱਤ ਘੱਟ ਹੋ ਜਾਂਦੇ ਹਨ ਇਸ ਲਈ ਹਮੇਸ਼ਾ ਫਰੈਸ਼ ਸਾਗ ਖਰੀਦੋ।
ਸਾਗ ਨੂੰ ਇਸ ਤਰ੍ਹਾਂ ਕਰੋ ਸਟੋਰ
- ਸਾਗ ਖਰੀਦਣ ਤੋਂ ਬਾਅਦ ਇਸਨੂੰ ਸਹੀ ਢੰਗ ਨਾਲ ਸਟੋਰ ਕਰਨਾ ਦੂਜਾ ਸਟੈੱਪ ਹੈ।
- ਸਾਗ ਨੂੰ 4-5 ਵਾਰ ਚੰਗੀ ਤਰ੍ਹਾਂ ਧੋ ਕੇ ਅਖਬਾਰ ‘ਚ ਲਪੇਟ ਕੇ ਰੱਖੋ। ਇਸ ਨਾਲ ਇਹ ਲੰਬੇ ਸਮੇਂ ਤੱਕ ਤਾਜ਼ਾ ਰਹੇਗਾ।
- ਕੇਲੇ ਅਤੇ ਸੇਬ ਵਰਗੇ ਫਲਾਂ ਦੇ ਨਾਲ ਫਰਿੱਜ ‘ਚ ਸਾਗ ਨੂੰ ਕਦੇ ਵੀ ਸਟੋਰ ਨਾ ਕਰੋ। ਇਸ ਨਾਲ ਸਾਗ ਜਲਦੀ ਖਰਾਬ ਹੋ ਜਾਂਦਾ ਹੈ। ਇਸ ਨੂੰ ਠੰਡੇ ਤਾਪਮਾਨ ‘ਤੇ ਹੀ ਸਟੋਰ ਕਰੋ।
- ਸਾਗ ਖਰੀਦਣ ਤੋਂ ਬਾਅਦ ਪਲਾਸਟਿਕ ਦੀ ਪਲੇਟ ‘ਚ ਨਾ ਰੱਖੋ, ਖਾਸ ਕਰਕੇ ਗਿੱਲੀ ਪਲਾਸਟਿਕ ਦੀ ਪਲੇਟ ‘ਚ ਨਾ ਰੱਖੋ।
- ਤੁਸੀਂ ਸਾਗ ਨੂੰ ਏਅਰ-ਟਾਈਟ ਕੰਟੇਨਰ ‘ਚ ਵੀ ਸਟੋਰ ਕਰ ਸਕਦੇ ਹੋ ਪਰ ਇਸਦੀ ਸਤ੍ਹਾ ‘ਤੇ ਇੱਕ ਕਾਗਜ਼ ਦਾ ਤੌਲੀਆ ਫੈਲਾਓ।
ਸਰ੍ਹੋਂ ਦਾ ਸਾਗ ਸਿਹਤ ਲਈ ਫਾਇਦੇਮੰਦ ਕਿਉਂ ਹੈ?
- ਸਰ੍ਹੋਂ ਦੇ ਸਾਗ ‘ਚ ਕੈਲੋਰੀ ਅਤੇ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਲਈ ਇਹ ਭਾਰ ਨੂੰ ਕੰਟਰੋਲ ਕਰਨ ‘ਚ ਫਾਇਦੇਮੰਦ ਹੈ।
- ਇਸ ‘ਚ ਕਾਰਬੋਹਾਈਡਰੇਟ, ਫਾਈਬਰ, ਪੋਟਾਸ਼ੀਅਮ, ਵਿਟਾਮਿਨ, ਮੈਗਨੀਸ਼ੀਅਮ, ਐਂਟੀਆਕਸੀਡੈਂਟ, ਆਇਰਨ ਅਤੇ ਕੈਲਸ਼ੀਅਮ ਭਰਪੂਰ ਹੁੰਦਾ ਹੈ। ਸਰ੍ਹੋਂ ਦਾ ਸਾਗ ਸਰੀਰ ਨੂੰ ਡੀਟੌਕਸਫਾਈ ਕਰਨ ‘ਚ ਵੀ ਮਦਦਗਾਰ ਹੁੰਦਾ ਹੈ।
- ਗਠੀਏ ਜਾਂ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਆਪਣੀ ਡਾਈਟ ‘ਚ ਸਾਗ ਸ਼ਾਮਲ ਕਰੋ। ਇਸ ਦੇ ਐਂਟੀਬਾਇਓਟਿਕ ਗੁਣ ਦਰਦ ਨੂੰ ਦੂਰ ਰੱਖਣ ‘ਚ ਮਦਦ ਕਰਦੇ ਹਨ।