ਸੋਨੇ ਵਿੱਚ ਨਿਵੇਸ਼ ਦੇ ਤੌਰ ‘ਤੇ ਪੈਸਾ ਲਾਉਣਾ ਚਾਹੁੰਦੇ ਹੋ ਤਾਂ ਇਹ ਸਾਲ ਤੁਹਾਡੇ ਲਈ ਚੰਗਾ ਸਾਬਤ ਹੋ ਸਕਦਾ ਹੈ। 2021 ਵਿੱਚ ਸੋਨੇ ਨੇ 4 ਫ਼ੀਸਦੀ ਗਿਰਾਵਟ ਨਾਲ 6 ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਦਰਜ ਕੀਤਾ ਹੈ। ਸ਼ੁੱਕਰਵਾਰ ਯਾਨੀ 31 ਦਸੰਬਰ ਨੂੰ ਸੋਨੇ ਦੀ ਕੀਮਤ ਮਲਟੀ ਕਮੋਡਿਟੀ ਐਕਸਚੇਂਜ ( ਐੱਮ. ਸੀ. ਐਕਸ.) ਉੱਤੇ 48,083 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ। ਉੱਥੇ ਹੀ, ਅੱਜ ਇਸ ਦੀ ਕੀਮਤ 48,000 ਰੁਪਏ ਦੇ ਪੱਧਰ ‘ਤੇ ਕਾਰੋਬਾਰ ਕਰਦੀ ਦੇਖਣ ਨੂੰ ਮਿਲੀ, ਜੋ ਕਿ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਇਸ ਦੇ ਸਰਵਉੱਚ ਪੱਧਰ ਤੋਂ 8,000 ਰੁਪਏ ਘੱਟ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਸੋਨੇ ਦੀ ਕੀਮਤ ਆਲਟਾਈਮ ਹਾਈ ਤੋਂ 8,000 ਰੁਪਏ ਘੱਟ ਚੱਲ ਰਹੀ ਹੈ। ਕਮੋਡਿਟੀ ਮਾਹਰਾਂ ਨੇ ਗਲੋਬਲ ਮਾਰਕੀਟ ਵਿੱਚ ਸੋਨੇ ਦੀ ਕੀਮਤ 1,800 ਡਾਲਰ ਤੋਂ ਘੱਟ ਹੋਣ ‘ਤੇ ਹਰ ਵਾਰ ਖਰੀਦ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਇਸ ਸਮੇਂ ਗਿਰਾਵਟ ਵਿੱਚ ਖਰੀਦ ਦੀ ਰਣਨੀਤੀ ਅਪਣਾਉਣੀ ਚਾਹੀਦੀ ਹੈ ਕਿਉਂਕਿ ਅਗਲੇ ਤਿੰਨ ਤੋਂ ਛੇ ਮਹੀਨਿਆਂ ਵਿੱਚ ਇਸ ਦੀ ਕੀਮਤ 1,880-1,900 ਡਾਲਰ ਤੱਕ ਜਾ ਸਕਦੀ ਹੈ।
ਇਹ ਵੀ ਪੜ੍ਹੋ: ਸੱਤਿਆਪਾਲ ਮਲਿਕ ਨੇ PM ਮੋਦੀ ਨੂੰ ਕਿਹਾ ‘ਘਮੰਡੀ’, “ਮਿਲਦਿਆਂ ਹੀ 5 ਮਿੰਟ ‘ਚ ਹੋ ਗਈ ਲੜਾਈ”
ਸੋਨੇ ਦੀ ਖਰੀਦਦਾਰੀ ਦਾ ਵਧੀਆ ਮੌਕਾ
ਮਾਹਰਾਂ ਅਨੁਸਾਰ ਫਿਲਹਾਲ ਸੋਨੇ ਦੀਆਂ ਕੀਮਤਾਂ ਦਾ ਜੋ ਹਾਲ ਹੈ ਉਹ ਖਰੀਦਦਾਰੀ ਲਈ ਢੁੱਕਵੀਂ ਹੈ। ਇਸ ਸਮੇਂ ਨਿਵੇਸ਼ ਦਾ ਵਧੀਆ ਮੌਕਾ ਬਣ ਰਿਹਾ ਹੈ। ਮਾਹਰਾਂ ਦੇ ਅਨੁਸਾਰ, 47,800 ਤੋਂ 47,900 ਦੀ ਰੇਂਜ ਛੋਟੀ ਮਿਆਦ ਦੇ ਵਪਾਰੀਆਂ ਲਈ ਸੋਨਾ ਖਰੀਦਣ ਲਈ ਸਭ ਤੋਂ ਵਧੀਆ ਰੇਂਜ ਹੈ। ਆਉਣ ਵਾਲੇ ਸਮੇਂ ਵਿੱਚ ਸੋਨਾ ਜਲਦੀ ਹੀ 49,300 ਤੋਂ 49,500 ਰੁਪਏ ਪ੍ਰਤੀ ਗ੍ਰਾਮ ਤੱਕ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: