ਕਰਨਾਟਕ ਦੇ ਰਾਮਨਗਰ ਵਿੱਚ ਸੀਐਮ ਬਸਵਰਾਜ ਬੋਮਈ ਦੀ ਮੌਜੂਦਗੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਾਜ ਮੰਤਰੀ ਡਾਕਟਰ ਸੀਐਨ ਅਸ਼ਵਤ ਨਰਾਇਣ ਅਤੇ ਕਾਂਗਰਸ ਸੰਸਦ ਡੀਕੇ ਸੁਰੇਸ਼ ਵਿਚਾਲੇ ਝੜਪ ਹੋ ਗਈ। ਇਹ ਘਟਨਾ ਡਾ: ਭੀਮ ਰਾਓ ਅੰਬੇਡਕਰ ਅਤੇ ਕੈਂਪੇਗੌੜਾ ਦੇ ਬੁੱਤ ਤੋਂ ਪਰਦਾ ਹਟਾਉਣ ਦੇ ਪ੍ਰੋਗਰਾਮ ਦੌਰਾਨ ਵਾਪਰੀ ਹੈ।
ਦਰਅਸਲ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਕਰਨਾਟਕ ਦੇ ਉੱਚ ਸਿੱਖਿਆ ਡਾਕਟਰ ਸੀਐਨ ਅਸ਼ਵਤ ਨਾਰਾਇਣ ਸਟੇਜ ਤੋਂ ਭਾਸ਼ਣ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਵਿਧਾਇਕ ਡੀਕੇ ਸ਼ਿਵਕੁਮਾਰ ‘ਤੇ ਕੋਈ ਵਿਕਾਸ ਕਾਰਜ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਸ਼ਿਵਕੁਮਾਰ ਨੂੰ ਸਵਾਰਥੀ ਦੱਸਦੇ ਹੋਏ ਹਮਲਾ ਕੀਤਾ। ਅਸ਼ਵਤ ਨਰਾਇਣ ਨੇ ਕਿਹਾ ਕਿ ਭਾਜਪਾ ਆਗੂ ਅਸਲੀ ਆਦਮੀਆਂ ਵਾਂਗ ਕੰਮ ਕਰਦੇ ਹਨ, ਜੋ ਕਰਨ ਦਾ ਸੋਚ ਲੈਂਦੇ ਹਨ, ਉਹ ਕਰਦੇ ਹਨ, ਦੂਜੀਆਂ ਪਾਰਟੀਆਂ ਦੇ ਆਗੂਆਂ ਵਾਂਗ ਜਨਤਾ ਨੂੰ ਗੁੰਮਰਾਹ ਨਹੀਂ ਕਰਦੇ।
ਬਿਆਨ ਤੋਂ ਬਾਅਦ ਸਟੇਜ ‘ਤੇ ਬੈਠੀ ਰਾਮਨਗਰ ਦੀ ਵਿਧਾਇਕ ਅਤੇ ਜੇਡੀਐਸ ਨੇਤਾ ਅਨੀਤਾ ਕੁਮਾਰਸਵਾਮੀ ਨੇ ਰਾਮਨਗਰ ਜ਼ਿਲ੍ਹੇ ਲਈ ਜੇਡੀਐਸ ਵੱਲੋਂ ਕੀਤੇ ਕੰਮਾਂ ਨੂੰ ਗਿਣਾਇਆ ਅਤੇ ਕਿਹਾ ਕਿ ਅਸ਼ਵਤ ਨਰਾਇਣ ਨੂੰ ਸਰਕਾਰੀ ਪ੍ਰੋਗਰਾਮ ‘ਚ ਰਾਜਨੀਤੀ ਕਰਨ ਤੋਂ ਬਚਣਾ ਚਾਹੀਦਾ ਹੈ, ਪਰ ਮੰਤਰੀ ਅਸ਼ਵਤ ਆਪਣਾ ਭਾਸ਼ਣ ਜਾਰੀ ਰੱਖਦੇ ਹੋਏ ਕਾਂਗਰਸ ਅਤੇ ਜੇ.ਡੀ.ਐਸ ‘ਤੇ ਦੋਸ਼ ਲਗਾਉਂਦੇ ਰਹੇ। ਜਿਸ ਕਾਰਨ ਮੰਚ ‘ਤੇ ਬੈਠੇ ਕਾਂਗਰਸ ਦੇ ਸੰਸਦ ਮੈਂਬਰ ਡੀਕੇ ਸੁਰੇਸ਼ ਭੜਕ ਗਏ ਅਤੇ ਦੋਵੇਂ ਇੱਕ ਦੂਜੇ ਨਾਲ ਉਲਝ ਗਏ। ਪੁਲਿਸ ਨੇ ਦੋਵਾਂ ਆਗੂਆਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ।
ਅੱਜ ਰਾਮਨਗਰ ਵਿੱਚ ਸੀਐਮ ਦਾ ਪ੍ਰੋਗਰਾਮ ਸੀ, ਸੀਐਮ ਬਸਵਰਾਜ ਬੋਮਈ ਜ਼ਿਲ੍ਹੇ ਦੇ ਵਿਕਾਸ ਨਾਲ ਜੁੜੀਆਂ ਕਈ ਯੋਜਨਾਵਾਂ ਦਾ ਉਦਘਾਟਨ ਕਰਨ ਲਈ ਰਾਮਨਗਰ ਪੁੱਜੇ ਸਨ। ਕਾਂਗਰਸ ਨੇਤਾ ਡੀਕੇ ਸੁਰੇਸ਼ ਬੈਂਗਲੁਰੂ ਦਿਹਾਤੀ ਤੋਂ ਸੰਸਦ ਮੈਂਬਰ ਹਨ ਅਤੇ ਰਾਮਨਗਰ ਬੇਂਗਲੁਰੂ ਦਿਹਾਤੀ ਸੰਸਦੀ ਹਲਕੇ ਦੇ ਅਧੀਨ ਆਉਂਦੇ ਹਨ, ਇਸ ਲਈ ਉਨ੍ਹਾਂ ਨੂੰ ਵੀ ਇਸ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : PM ਮੋਦੀ ਦੇ ਕਾਫਲੇ ‘ਚ 12 ਕਰੋੜ ਦੀ ਕਾਰ, ਫਿਰ ਫਕੀਰ ਹੋਣ ਦਾ ਦਾਅਵਾ ਕਿਵੇਂ ? ਸੰਜੇ ਰਾਉਤ ਦਾ ਸਵਾਲ
ਇੱਕ ਵਾਰ ਫਿਰ ਅਸ਼ਵਤ ਨਰਾਇਣ ਬੋਲਣ ਲੱਗੇ ਤਾਂ ਮੰਚ ‘ਤੇ ਮੌਜੂਦ ਕਾਂਗਰਸੀ ਐਮਐਲਸੀ ਰਵੀ ਨੇ ਉਨ੍ਹਾਂ ਦਾ ਮਾਈਕ ਖੋਹ ਲਿਆ। ਇਹ ਸਾਰਾ ਹੰਗਾਮਾ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਹੁੰਦਾ ਰਿਹਾ। ਮੰਤਰੀ ਦੇ ਵਤੀਰੇ ਤੋਂ ਨਾਰਾਜ਼ ਕਾਂਗਰਸੀ ਸੰਸਦ ਮੈਂਬਰ ਡੀਕੇ ਸੁਰੇਸ਼ ਮੁੱਖ ਮੰਤਰੀ ਦੇ ਸਾਹਮਣੇ ਸਟੇਜ ‘ਤੇ ਧਰਨੇ ‘ਤੇ ਬੈਠ ਗਏ, ਜਿਸ ਤੋਂ ਬਾਅਦ ਸੀਐਮ ਨੇ ਦੋਵਾਂ ਆਗੂਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਦੋਵਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: