ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵੱਈਏ ‘ਤੇ ਅਮਿਤ ਸ਼ਾਹ ਵੱਲੋਂ ਸਵਾਲ ਚੁੱਕੇ ਜਾਣ ‘ਤੇ ਆਪਣੇ ਦਾਅਵੇ ‘ਤੇ ਸੱਤਿਆਪਾਲ ਮਲਿਕ ਨੇ ਹੁਣ ਸਪੱਸ਼ਟੀਕਰਨ ਦਿੱਤਾ ਹੈ । ਮੇਘਾਲਿਆ ਦੇ ਰਾਜਪਾਲ ਨੇ ਕਿਹਾ ਕਿ ਮੈਂ ਇਹ ਨਹੀਂ ਕਿਹਾ ਕਿ ਅਮਿਤ ਸ਼ਾਹ ਨੇ ਪੀਐੱਮ ਮੋਦੀ ਲਈ ਕੁਝ ਗਲਤ ਕਿਹਾ ਹੈ । ਮਲਿਕ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਅਮਿਤ ਸ਼ਾਹ ਤਾਂ ਪੀਐੱਮ ਨਰਿੰਦਰ ਮੋਦੀ ਦਾ ਬਹੁਤ ਸਨਮਾਨ ਕਰਦੇ ਹਨ । ਉਨ੍ਹਾਂ ਨੇ ਉਨ੍ਹਾਂ ਬਾਰੇ ਕੁਝ ਵੀ ਗਲਤ ਨਹੀਂ ਕਿਹਾ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਦਾ ਗਲਤ ਮਤਲਬ ਕੱਢਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਾਹ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਬਿਆਨ ਕਿਉਂ ਦਿੰਦਾ ਰਹਿੰਦਾ ਹਾਂ ? ਪਰ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ ਵਿਚਾਲੇ ਦਾ ਰਸਤਾ ਲੱਭਣਾ ਪਵੇਗਾ ਤੇ ਉਨ੍ਹਾਂ ਨੂੰ ਮਰਨ ਨਹੀਂ ਦੇਣਾ ਚਾਹੀਦਾ। ਮਲਿਕ ਨੇ ਦੱਸਿਆ ਕਿ ਸ਼ਾਹ ਨੇ ਉਨ੍ਹਾਂ ਨੂੰ ਲੋਕਾਂ ਨਾਲ ਮੁਲਾਕਾਤ ਕਰਦੇ ਰਹਿਣ ਲਈ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਕੋਰੋਨਾ ਬਲਾਸਟ: ਪਟਿਆਲਾ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ਿਟਿਵ
ਮਲਿਕ ਨੇ ਕਿਹਾ ਕਿ ਮੈਂ ਜਦੋਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਰਵੱਈਆ ਬਹੁਤ ਜ਼ਿੱਦੀ ਸੀ । ਉਨ੍ਹਾਂ ਕਿਹਾ ਕਿ ਤੁਸੀਂ ਅਮਿਤ ਸ਼ਾਹ ਨੂੰ ਮਿਲੋ। ਆਪਣੇ ਬਿਆਨ ਦੇ ਚੱਲਦਿਆਂ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਰਿਸ਼ਤੇ ਵਿਗੜਨ ਦੇ ਕਿਆਸਾਂ ਨੂੰ ਲੈ ਕੇ ਸੱਤਿਆਪਾਲ ਮਲਿਕ ਨੇ ਕਿਹਾ ਕਿ ਦੋਵਾਂ ਵਿਚਾਲੇ ਰਿਸ਼ਤੇ ਬਹੁਤ ਚੰਗੇ ਹਨ। ਇਸ ਤੋਂ ਅੱਗੇ ਮਲਿਕ ਨੇ ਕਿਹਾ ਮੈਂ ਕਿਸਾਨਾਂ ਦੇ ਮੁੱਦੇ ‘ਤੇ ਜਦੋਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤਾਂ ਪੰਜ ਮਿੰਟ ‘ਚ ਮੇਰੀ ਉਨ੍ਹਾਂ ਨਾਲ ਲੜਾਈ ਹੋ ਗਈ । ਉਹ ਬਹੁਤ ਘਮੰਡ ਵਿੱਚ ਸੀ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ 500 ਲੋਕ ਮਰ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਕੀ ਉਹ ਮੇਰੇ ਲਈ ਮਰੇ ਹਨ ?
ਹਾਲਾਂਕਿ, ਸੋਮਵਾਰ ਨੂੰ ਮਲਿਕ ਨੇ ਆਪਣੇ ਬਿਆਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਨਹੀਂ, ਇਹ ਗਲਤ ਹੈ। ਸ਼ਾਹ ਨੇ ਮੈਨੂੰ ਅਜਿਹਾ ਕੁਝ ਨਹੀਂ ਕਿਹਾ ਸੀ । ਉਨ੍ਹਾਂ ਨੇ ਮੈਨੂੰ ਸਾਰਿਆਂ ਨੂੰ ਮਿਲਣ ਲਈ ਕਿਹਾ ਸੀ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਦੁਬਾਰਾ ਮਿਲਣ ਦੀ ਹਿੰਮਤ ਨਹੀਂ ਜਤਾਈ, ਕਿਉਂਕਿ ਮੇਰਾ ਥੋੜ੍ਹਾ ਜਿਹਾ ਝਗੜਾ ਹੋ ਗਿਆ ਸੀ। ਮੈਂ ਮਨ ਬਣਾ ਲਿਆ ਸੀ ਕਿ ਜੇਕਰ ਤੁਸੀਂ ਕੰਫਰਟੇਬਲ ਨਹੀਂ ਹੋ ਤਾਂ ਮੈਂ 1 ਮਿੰਟ ਵਿੱਚ ਰਾਜਪਾਲ ਦਾ ਅਹੁਦਾ ਛੱਡ ਦੇਵਾਂਗਾ।
ਵੀਡੀਓ ਲਈ ਕਲਿੱਕ ਕਰੋ -: