ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਵੀ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਮੈਕਸਵੈੱਲ ਬਿਗ ਬੈਸ਼ ਲੀਗ ਵਿੱਚ ਮੈਲਬੋਰਨ ਸਟਾਰਸ ਟੀਮ ਦੇ ਕਪਤਾਨ ਹਨ। ਮੈਲਬੌਰਨ ਸਟਾਰਸ ਨੇ ਮੈਕਸਵੈਲ ਦੇ ਕੋਰੋਨਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਹੈ।
ਮੈਕਸਵੈੱਲ ਦਾ ਰੈਪਿਡ ਐਂਟੀਜੇਨ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪੌਜੇਟਿਵ ਆਈ ਸੀ। ਮੈਕਸਵੇਲ ਤੋਂ ਪਹਿਲਾਂ ਮੈਲਬੌਰਨ ਸਟਾਰਸ ਦੇ 12 ਖਿਡਾਰੀ ਅਤੇ 8 ਸਟਾਫ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਮੈਲਬੌਰਨ ਸਟਾਰਸ ਨੂੰ ਆਪਣੇ ਪਿਛਲੇ ਕੁੱਝ ਮੈਚਾਂ ਵਿੱਚ ਮੁੱਖ ਖਿਡਾਰੀਆਂ ਤੋਂ ਬਿਨਾਂ ਖੇਡਣਾ ਪਿਆ ਹੈ। ਹਾਲਾਂਕਿ ਸਟਾਰਸ ਲਈ ਰਾਹਤ ਦੀ ਖਬਰ ਇਹ ਹੈ ਕਿ ਐਡਮ ਜ਼ੈਂਪਾ, ਮਾਰਕਸ ਸਟੋਇਨਿਸ ਅਤੇ ਨਾਥਨ ਕੂਲਟਰ-ਨਾਇਲ ਸਮੇਤ ਲਗਭਗ 10 ਖਿਡਾਰੀ 7 ਦਿਨਾਂ ਦੀ ਆਈਸੋਲੇਸ਼ਨ ਦੀ ਮਿਆਦ ਖਤਮ ਕਰਨ ਵਾਲੇ ਹਨ ਅਤੇ ਉਹ ਅਗਲੇ ਮੈਚ ਲਈ ਉਪਲਬਧ ਹੋ ਸਕਦੇ ਹਨ। ਸੋਮਵਾਰ ਨੂੰ ਖੇਡੇ ਗਏ ਮੈਚ ਵਿੱਚ ਮੈਲਬੌਰਨ ਸਟਾਰਸ ਨੂੰ ਸਥਾਨਕ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਨਾ ਪਿਆ।
ਇਹ ਵੀ ਪੜ੍ਹੋ : ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਕਿਵੇਂ ਹੋਇਆ ਕਰੈਸ਼ ? ਰੱਖਿਆ ਮੰਤਰੀ ਨੂੰ ਸੌਂਪੀ ਗਈ ਜਾਂਚ ਰਿਪੋਰਟ
ਇਸ ਮੈਚ ਵਿੱਚ ਸਟਾਰਸ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਦੋ ਮੈਚ ਹਾਰਨ ਤੋਂ ਬਾਅਦ, ਮੈਲਬੋਰਨ ਸਟਾਰਸ BBL ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ। ਹਾਲਾਂਕਿ, ਉਸ ਨੂੰ ਸ਼ੁੱਕਰਵਾਰ ਨੂੰ ਐਡੀਲੇਡ ਓਵਲ ‘ਚ ਐਡੀਲੇਡ ਸਟ੍ਰਾਈਕਰਸ ਦੇ ਖਿਲਾਫ ਮੈਚ ਜਿੱਤ ਕੇ ਹਾਰ ਦਾ ਸਿਲਸਿਲਾ ਤੋੜਨਾ ਪਏਗਾ। ਪਰ ਮੈਕਸਵੇਲ ਦੇ ਇਸ ਮੈਚ ਵਿੱਚ ਖੇਡਣ ਦੀ ਸੰਭਾਵਨਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: