ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਅਤੇ ਰੇਲਗੱਡੀ ਦੀ ਟੱਕਰ ਦਾ ਇੱਕ ਫਿਲਮੀ ਸੀਨ ਸਾਹਮਣੇ ਆਇਆ, ਜੋ ਸਕ੍ਰਿਪਟ ਨਹੀਂ ਸਗੋਂ ਅਸਲ ਸੀ। ਦਰਅਸਲ ਰੇਲਵੇ ਟ੍ਰੈਕ ‘ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਉਸ ਦਾ ਪਾਇਲਟ ਖੂਨ ਨਾਲ ਲੱਥਪੱਥ ਹਾਲਤ ਵਿੱਚ ਜਹਾਜ਼ ਦੇ ਅੰਦਰ ਹੀ ਫਸਿਆ ਹੋਇਆ ਸੀ।
ਉਦੋਂ ਹੀ ਸਾਹਮਣੇ ਤੋਂ ਤੇਜ਼ ਰਫਤਾਰ ਟਰੇਨ ਆ ਗਈ। ਅਜਿਹੇ ‘ਚ ਰੇਲਵੇ ਟ੍ਰੈਕ ‘ਤੇ ਹਾਦਸਾਗ੍ਰਸਤ ਹੋਏ ਜਹਾਜ਼ ਨੂੰ ਬਚਾਉਣ ‘ਚ ਲੱਗੇ ਪੁਲਿਸ ਕਰਮਚਾਰੀਆਂ ਨੇ ਜਦੋਂ ਦੇਖਿਆ ਕਿ ਸਾਹਮਣੇ ਤੋਂ ਇੱਕ ਇੱਕ ਟਰੇਨ ਆ ਰਹੀ ਹੈ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਦੌਰਾਨ ਪੁਲਿਸ ਕਰਮਚਾਰੀਆਂ ਨੇ ਪੂਰੀ ਤਾਕਤ ਨਾਲ ਪਾਇਲਟ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਰਿਪੋਰਟਾਂ ਮੁਤਾਬਿਕ ਇੱਕ ਛੋਟੇ ਜਹਾਜ਼ ਨੇ ਕੈਲੀਫੋਰਨੀਆ ਦੇ ਪਕੋਇਮਾ ਤੋਂ ਉਡਾਣ ਭਰੀ ਸੀ ਪਰ ਕਿਸੇ ਤਕਨੀਕੀ ਖਰਾਬੀ ਕਾਰਨ ਰਨਵੇਅ ਤੋਂ ਉਡਾਣ ਭਰਦੇ ਹੀ ਨੇੜੇ ਦੇ ਰੇਲਵੇ ਟ੍ਰੈਕ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਹਾਦਸਾਗ੍ਰਸਤ ਜਹਾਜ਼ ਨੂੰ ਪਟੜੀ ‘ਤੇ ਡਿੱਗੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : IPL ਨੇ ਬਦਲਿਆ ਆਪਣਾ ਟਾਈਟਲ ਸਪਾਂਸਰ, ਵੀਵੋ ਦੀ ਥਾਂ ਇਸ ਭਾਰਤੀ ਕੰਪਨੀ ਨੂੰ ਮਿਲੀ ਜ਼ਿੰਮੇਵਾਰੀ
ਕੁੱਝ ਪੁਲਿਸ ਵਾਲੇ ਪਾਇਲਟ ਨੂੰ ਰੇਲਗੱਡੀ ਦੇ ਆਉਣ ਤੋਂ ਪਹਿਲਾਂ ਬਾਹਰ ਕੱਢਣ ਲਈ ਜੂਝਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਟਰੇਨ ਵੀ ਦੂਜੇ ਪਾਸਿਓਂ ਆਉਂਦੀ ਦਿਖਾਈ ਦੇ ਰਹੀ ਹੈ। ਪਰ ਇਸ ਤੋਂ ਪਹਿਲਾਂ ਕਿ ਰੇਲਗੱਡੀ ਕਰੈਸ਼ ਹੋਏ ਜਹਾਜ਼ ਸਮੇਤ ਪਾਇਲਟ ਨੂੰ ਉਡਾਉਂਦੀ, ਪੁਲਿਸ ਵਾਲੇ ਜ਼ਖਮੀ ਪਾਇਲਟ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ। ਹਾਲਾਂਕਿ, ਟਰੇਨ ਦੀ ਟੱਕਰ ਕਾਰਨ ਜਹਾਜ਼ ਦੇ ਪਰਖੱਚੇ ਉੱਡ ਗਏ। ਇਸ ਘਟਨਾ ਦੀ ਵੀਡੀਓ ਪੁਲਿਸ ਮੁਲਾਜ਼ਮਾਂ ਦੇ ਮੋਢਿਆਂ ‘ਤੇ ਲੱਗੇ ਕੈਮਰੇ ‘ਚ ਲਾਈਵ ਰਿਕਾਰਡ ਹੋ ਗਈ, ਜਿਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਕੰਬ ਜਾਵੇਗਾ। ਜ਼ਾਹਿਰ ਹੈ ਕਿ ਜੇਕਰ ਪੁਲਿਸ ਮੁਲਾਜ਼ਮਾਂ ਨੇ ਪਾਇਲਟ ਨੂੰ ਬਚਾ ਕੇ ਬਾਹਰ ਨਾ ਕੱਢਿਆ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਲਾਸ ਏਂਜਲਸ ਪੁਲਿਸ ਵਿਭਾਗ ਨੇ ਖੁਦ ਇਸ ਘਟਨਾ ਦੀ ਵੀਡੀਓ ਸ਼ੇਅਰ ਕਰਕੇ ਪੁਲਿਸ ਵਾਲਿਆਂ ਦੀ ਤਾਰੀਫ਼ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: