ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ ਦੇਸ਼ ਦੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਸੂਬਿਆਂ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ।
ਯੂਪੀ ਵਿੱਚ ਵੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਾਰਟੀ ਛੱਡਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲੇ ‘ਚ ਹੁਣ ਭਾਜਪਾ ਵਿਧਾਇਕ ਅਵਤਾਰ ਭਡਾਣਾ ਆਰ.ਐਲ.ਡੀ ‘ਚ ਸ਼ਾਮਿਲ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਭਡਾਣਾ ਮੁਜ਼ੱਫਰਨਗਰ ਦੀ ਮੀਰਾਪੁਰ ਸੀਟ ਤੋਂ ਵਿਧਾਇਕ ਹਨ। ਦਿੱਲੀ ਵਿੱਚ ਆਰ.ਐਲ.ਡੀ ਦੇ ਮੁਖੀ ਜਯਤ ਚੌਧਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਆਗੂ ਆਰ.ਐਲ.ਡੀ ਵਿੱਚ ਸ਼ਾਮਿਲ ਹੋ ਗਏ ਸਨ। ਹੁਣ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਗੁਰਜਰ ਬਹੁਲ ਖੇਤਰ ਗੌਤਮ ਬੁੱਧ ਨਗਰ ਦੀ ਜੇਵਰ ਸੀਟ ਤੋਂ ਚੋਣ ਲੜਨ ਦੀ ਚਰਚਾ ਹੈ।
ਇਹ ਵੀ ਪੜ੍ਹੋ : Breaking : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਇਆ ਕੋਰੋਨਾ
ਭਾਰਤੀ ਜਨਤਾ ਪਾਰਟੀ ਲਈ ਇਹ ਇੱਕ ਹੋਰ ਵੱਡਾ ਝਟਕਾ ਹੈ। ਅਵਤਾਰ ਚਾਰ ਵਾਰ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਬੁੱਧਵਾਰ ਸਵੇਰੇ ਉਨ੍ਹਾਂ ਨੇ ਆਰਐਲਡੀ ਮੁਖੀ ਜਯੰਤ ਚੌਧਰੀ ਨਾਲ ਮੁਲਾਕਾਤ ਕੀਤੀ ਸੀ। ਜਯੰਤ ਨੇ ਇਸ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਯੂਪੀ ਵਿੱਚ 7 ਪੜਾਅ ਦੇ ਵਿੱਚ 10 ਫਰਵਰੀ, 14 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 3 ਮਾਰਚ ਅਤੇ 7 ਮਾਰਚ ਨੂੰ ਵੋਟਾਂ ਪੈਣਗੀਆਂ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: