ਚੀਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਜਾਵੇਦ ਅਹਿਮਦ ਕਾਯਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਦੱਸਿਆ ਕਿ ਤਾਲਿਬਾਨ ਦੇ ਦੇਸ਼ ‘ਤੇ ਕਾਬਜ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ‘ਚਾਬੀਆਂ ਦਫਤਰ ਵਿੱਚ ਰੱਖੀਆਂ ਨੇ’ ਕਹਿ ਦੂਤਘਰ ਛੱਡ ਕੇ ਚਲੇ ਗਏ ਹਨ।
ਜਨਵਰੀ ਵਿੱਚ ਇੱਕ ਪੱਤਰ ਪੋਸਟ ਕਰਦੇ ਹੋਏ, ਕਾਯਮ ਨੇ ਕਿਹਾ ਕਿ ਦੂਤਾਵਾਸ ਦੇ ਕਈ ਡਿਪਲੋਮੈਟ ਪਹਿਲਾਂ ਹੀ ਆਪਣੀਆਂ ਨੌਕਰੀਆਂ ਛੱਡ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਅਗਸਤ ਤੋਂ ਕਾਬੁਲ ਤੋਂ ਤਨਖਾਹ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ, ‘ਨਿੱਜੀ ਅਤੇ ਪੇਸ਼ੇਵਰ ਦੋਵੇਂ ਤਰ੍ਹਾਂ ਦੇ ਕਈ ਕਾਰਨ ਹਨ, ਪਰ ਮੈਂ ਇੱਥੇ ਉਨ੍ਹਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ।’ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਆਉਣ ਤੋਂ ਬਾਅਦ ਮਨੁੱਖੀ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : IND vs SA ODI : BCCI ਨੇ ਵਨਡੇ ਟੀਮ ‘ਚ ਕੀਤੇ ਬਦਲਾਅ, ਇਨ੍ਹਾਂ ਦੋ ਖਿਡਾਰੀਆਂ ਨੂੰ ਮਿਲਿਆ ਮੌਕਾ
ਚੀਨ ਦੀ ਗੱਲ ਕਰੀਏ ਤਾਂ ਇਹ ਅਫਗਾਨਿਸਤਾਨ ਨਾਲ ਛੋਟੀ ਸਰਹੱਦ ਸਾਂਝੀ ਕਰਦਾ ਹੈ ਅਤੇ ਤਾਲਿਬਾਨ ਦੇ ਆਉਣ ਤੋਂ ਬਾਅਦ ਵੀ ਦੇਸ਼ ਨੂੰ ਮਦਦ ਪ੍ਰਦਾਨ ਕਰਦਾ ਰਿਹਾ ਹੈ। ਜਾਵੇਦ ਅਹਿਮਦ ਕਾਯਮ ਨੇ ਦੱਸਿਆ ਕਿ ਦੂਤਾਵਾਸ ਲਈ ਇੱਕ ਨਵੇਂ ਵਿਅਕਤੀ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਦਾ ਨਾਂ ਸਆਦਤ ਹੈ। ਹਾਲਾਂਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਨਾ ਹੀ ਇਹ ਦੱਸਿਆ ਗਿਆ ਹੈ ਕਿ ਕਾਯਮ ਦੀ ਥਾਂ ਕੌਣ ਲਵੇਗਾ।
ਵੀਡੀਓ ਲਈ ਕਲਿੱਕ ਕਰੋ -: