ਭਾਰਤ-ਪਾਕਿਸਤਾਨ ਦੀ ਵੰਡ ਸਮੇਂ 74 ਸਾਲ ਪਹਿਲਾਂ ਵਿਛੜਨ ਵਾਲੇ ਦੋ ਭਰਾ ਬੁੱਧਵਾਰ ਨੂੰ ਇਸ ਤਰ੍ਹਾਂ ਮਿਲੇ ਕਿ ਦੋਵੇਂ ਭਾਵੁਕ ਹੋ ਕੇ ਰੋ ਪਏ, ਉੱਥੇ ਮੌਜੂਦ ਬਾਕੀ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਪਾਕਿਸਤਾਨ ਦੇ ਫੈਸਲਾਬਾਦ ‘ਚ ਰਹਿਣ ਵਾਲੇ ਮੁਹੰਮਦ ਸਦੀਕ ਅਤੇ ਭਾਰਤ ‘ਚ ਰਹਿ ਰਹੇ ਮੁਹੰਮਦ ਹਬੀਬ ਉਰਫ਼ ਸ਼ੈਲਾ ਦੀ ਮੁਲਾਕਾਤ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ।
ਦੋਵਾਂ ਭਰਾਵਾਂ ਦੇ ਮਿਲਾਪ ਵਿੱਚ ਸੋਸ਼ਲ ਮੀਡੀਆ ਇੱਕ ਮਾਧਿਅਮ ਬਣ ਗਿਆ। ਦੋਵੇਂ ਪਹਿਲਾਂ ਇਸ ਵਰਚੁਅਲ ਪਲੇਟਫਾਰਮ ‘ਤੇ ਮਿਲੇ, ਫਿਰ ਆਹਮੋ-ਸਾਹਮਣੇ। ਪਹਿਲਾਂ ਤਾਂ ਦੋਵੇਂ ਜੱਫੀ ਪਾ ਕੇ ਰੋਏ, ਫਿਰ ਇੱਕ ਦੂਜੇ ਦੇ ਹੰਝੂ ਪੂੰਝੇ। ਹਬੀਬ ਨੇ ਆਪਣੇ ਪਾਕਿਸਤਾਨੀ ਭਰਾ ਸਾਦਿਕ ਨੂੰ ਕਿਹਾ-ਚੁੱਪ ਹੋ ਜਾ, ਸ਼ੁਕਰ ਹੈ ਮਿਲ ਤਾ ਲਏ…। ਹਬੀਬ ਨੇ ਭਰਾ ਨੂੰ ਇਹ ਵੀ ਦੱਸਿਆ ਕਿ ਉਸ ਨੇ ਆਪਣਾ ਸਾਰਾ ਜੀਵਨ ਆਪਣੀ ਮਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਮਾਂ ਦੀ ਪਰਵਰਿਸ਼ ਕਰਕੇ ਵਿਆਹ ਵੀ ਨਹੀਂ ਕਰਵਾਇਆ।
ਇਸ ਤਰ੍ਹਾਂ, ਲਾਂਘੇ ਵਿੱਚ ਪੈਰ ਰੱਖਦਿਆਂ ਹੀ ਪਹਿਲੀ ਹਦਾਇਤ ਦਿੱਤੀ ਜਾਂਦੀ ਹੈ ਕਿ ਭਾਰਤੀ ਕਿਸੇ ਪਾਕਿਸਤਾਨੀ ਨਾਲ ਗੱਲ ਨਹੀਂ ਕਰੇਗਾ ਅਤੇ ਨਾ ਹੀ ਨੰਬਰ ਬਦਲੇਗਾ। ਲਾਂਘੇ ‘ਤੇ ਜੇਕਰ ਕੋਈ ਭਾਰਤੀ ਪਾਕਿਸਤਾਨ ਨਾਲ ਗੱਲਬਾਤ ਕਰਦਾ ਨਜ਼ਰ ਆਉਂਦਾ ਹੈ ਤਾਂ ਪਾਕਿ ਰੇਂਜਰਾਂ ਨੂੰ ਟੋਕਣਾ ਪੈਂਦਾ ਹੈ, ਪਰ ਇਸ ਸੀਨ ਤੋਂ ਬਾਅਦ ਪਾਕਿ ਰੇਂਜਰਸ ਦਾ ਵੀ ਦਿਲ ਪਸੀਜ ਗਿਆ ਅਤੇ ਸ਼ਾਮ 4 ਵਜੇ ਤੱਕ ਕਿਸੇ ਨੇ ਇਨ੍ਹਾਂ ਦੋਹਾਂ ਭਰਾਵਾਂ ਨੂੰ ਵੱਖ ਕਰਨ ਦੀ ਹਿੰਮਤ ਨਹੀਂ ਹੋਈ।
ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਦੇ ਸੀਈਓ ਮੁਹੰਮਦ ਲਤੀਫ਼ ਨੇ ਦੱਸਿਆ ਕਿ ਜਦੋਂ ਦੋਵੇਂ ਭਰਾਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤਾਂ ਦੋਹਾਂ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਸੀਨ ਨੇ ਕਲੇਜਾ ਚੀਰ ਦਿੱਤਾ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇੱਕ ਦਿਨ ਵਿੱਚ 5000 ਦੇ ਕਰੀਬ ਭਾਰਤੀਆਂ ਨੂੰ ਲਿਆਉਣ ਦਾ ਪ੍ਰਬੰਧ ਹੈ ਪਰ ਮੌਜੂਦਾ ਸਮੇਂ ਵਿੱਚ ਇਹ ਗਿਣਤੀ 200 ਤੋਂ ਵੀ ਘੱਟ ਹੈ।
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਵਿੱਛੜੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਕੱਠੇ ਹੋਏ ਸਨ। ਇਸ ਤੋਂ ਪਹਿਲਾਂ ਅੱਜੋਵਾਲ ਹੁਸ਼ਿਆਰਪੁਰ ਤੋਂ ਸੁਨੀਤਾ ਦੇਵੀ ਆਪਣੇ ਪਰਿਵਾਰ ਸਮੇਤ ਸ੍ਰੀ ਕਰਤਾਰਪੁਰ ਸਾਹਿਬ ਗਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੀ। ਵੰਡ ਵੇਲੇ ਸੁਨੀਤਾ ਦੇ ਪਿਤਾ ਭਾਰਤ ਵਿੱਚ ਹੀ ਰਹਿ ਗਏ ਸਨ ਅਤੇ ਬਾਕੀ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: