ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਫੌਜ ਦਿਵਸ ਦੇ ਮੌਕੇ ‘ਤੇ ਭਾਰਤੀ ਫੌਜ, ਉਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਭਾਰਤੀ ਜਵਾਨਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਹੈ।ਪੀਐੱਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸੈਨਾ ਦਿਵਸ ਦੇ ਮੌਕੇ ‘ਤੇ ਖਾਸ ਤੌਰ ‘ਤੇ ਸਾਡੇ ਸਾਰੇ ਬਹਾਦਰ ਜਵਾਨਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੈਨਾ ਦਿਵਸ ਦੇ ਮੌਕੇ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ । ਭਾਰਤੀ ਫੌਜ ਦੁਨੀਆ ਵਿੱਚ ਆਪਣੀ ਬਹਾਦਰੀ ਅਤੇ ਪੇਸ਼ੇਵਰ ਅੰਦਾਜ਼ ਲਈ ਜਾਣੀ ਜਾਂਦੀ ਹੈ ।
ਉਨ੍ਹਾਂ ਲਿਖਿਆ ਕਿ ਰਾਸ਼ਟਰੀ ਸੁਰੱਖਿਆ ਦੀ ਦਿਸ਼ਾ ਵਿੱਚ ਭਾਰਤੀ ਫੌਜ ਵੱਲੋਂ ਕੀਤੀਆਂ ਗਈਆਂ ਅਮੁੱਲ ਸੇਵਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ । ਆਪਣੇ ਦੂਜੇ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਫੌਜ ਲਈ ਲਿਖਿਆ ਕਿ ਭਾਰਤੀ ਫੌਜ ਦੇ ਜਵਾਨ ਪ੍ਰਤੀਕੂਲ ਸਥਿਤੀਆਂ ਅਤੇ ਖੇਤਰਾਂ ਵਿੱਚ ਦੇਸ਼ ਦੀ ਸੇਵਾ ਕਰਦੇ ਹਨ ਅਤੇ ਕੁਦਰਤੀ ਆਫ਼ਤਾਂ ਸਮੇਤ ਮਨੁੱਖੀ ਸੰਕਟ ਦੌਰਾਨ ਸਾਥੀ ਨਾਗਰਿਕਾਂ ਦੀ ਮਦਦ ਕਰਨ ਵਿੱਚ ਸਭ ਤੋਂ ਅੱਗੇ ਹਨ । ਇਸ ਦੇ ਨਾਲ ਹੀ ਸਾਡੇ ਜਵਾਨ ਵਿਦੇਸ਼ਾਂ ਵਿੱਚ ਵੀ ਸ਼ਾਂਤੀ ਮੁਹਿੰਮਾਂ ਵਿੱਚ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ । ਭਾਰਤੀ ਫੌਜ ਦੇ ਮਹਾਨ ਯੋਗਦਾਨ ‘ਤੇ ਭਾਰਤ ਨੂੰ ਮਾਣ ਹੈ।
ਇਹ ਵੀ ਪੜ੍ਹੋ: ਕਾਂਗਰਸ ਨਾਲ 50 ਸਾਲ ਪੁਰਾਣਾ ਨਾਤਾ ਤੋੜ ਜੋਗਿੰਦਰ ਸਿੰਘ ਮਾਨ ‘ਆਪ’ ‘ਚ ਹੋਏ ਸ਼ਾਮਲ
ਦੱਸ ਦੇਈਏ ਕਿ ਫੀਲਡ ਮਾਰਸ਼ਲ ਕੇਐਮ ਕਰਿਅੱਪਾ 15 ਜਨਵਰੀ 1949 ਨੂੰ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਫੌਜ ਮੁਖੀ ਬਣੇ ਸਨ । ਇਸ ਨੂੰ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ । ਇਸ ਲਈ, ਹਰ ਸਾਲ 15 ਜਨਵਰੀ ਨੂੰ ਭਾਰਤ ਵਿੱਚ ਫੀਲਡ ਮਾਰਸ਼ਲ ਕੇ.ਐਮ ਕਰਿਅੱਪਾ ਦੀ ਯਾਦ ਵਜੋਂ ਭਾਰਤੀ ਸੈਨਾ ਦਿਵਸ ਮਨਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: