Amla seeds health tips: ਆਂਵਲਾ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਪਾਚਨ ਤੰਤਰ ਨੂੰ ਸੁਧਾਰਨ ਦੇ ਨਾਲ-ਨਾਲ ਇਹ ਵਧੀਆ ਸਰੀਰਕ ਵਿਕਾਸ ‘ਚ ਮਦਦ ਕਰਦਾ ਹੈ। ਲੋਕ ਆਮ ਤੌਰ ‘ਤੇ ਇਸ ਨੂੰ ਕੱਚਾ, ਆਚਾਰ, ਜੂਸ, ਮੁਰੱਬੇ ਆਦਿ ਦੇ ਰੂਪ ‘ਚ ਸੇਵਨ ਕਰਦੇ ਹਨ। ਪਰ ਆਂਵਲਾ ਖਾਣ ਤੋਂ ਬਾਅਦ ਉਹ ਇਸ ਦੇ ਬੀਜ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਸਿਹਤ ਮਾਹਿਰਾਂ ਅਨੁਸਾਰ ਆਂਵਲੇ ਦੀ ਤਰ੍ਹਾਂ ਇਸ ਦੇ ਬੀਜ ਵੀ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਅਜਿਹੇ ‘ਚ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਇਸ ਦੀ ਵਰਤੋਂ ਕਰਕੇ ਸਕਿਨ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਲਿਊਕੋਰੀਆ ਤੋਂ ਛੁਟਕਾਰਾ: ਮਾਹਿਰਾਂ ਅਨੁਸਾਰ ਆਂਵਲੇ ਦੇ ਬੀਜਾਂ ਦਾ ਸੇਵਨ ਕਰਨ ਨਾਲ ਲਿਊਕੋਰੀਆ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ 3 ਆਂਵਲੇ ਦੇ ਬੀਜਾਂ ਨੂੰ 6 ਗ੍ਰਾਮ ਪਾਣੀ ‘ਚ ਮਿਲਾ ਕੇ ਪੀਸ ਲਓ। ਫਿਰ ਇਸ ‘ਚ 1 ਚੱਮਚ ਸ਼ਹਿਦ ਅਤੇ ਥੋੜ੍ਹੀ ਜਿਹੀ ਖੰਡ ਮਿਲਾ ਕੇ ਇਸ ਦਾ ਸੇਵਨ ਕਰੋ।
ਸਕਿਨ ਦੀਆਂ ਸਮੱਸਿਆਵਾਂ ਤੋਂ ਰਾਹਤ: ਬਦਲਦੇ ਮੌਸਮ ‘ਚ ਸਕਿਨ ਦੀਆਂ ਸਮੱਸਿਆ ਹੋਣਾ ਆਮ ਗੱਲ ਹੈ। ਇਸ ਤੋਂ ਬਚਣ ਲਈ ਤੁਸੀਂ ਆਂਵਲੇ ਦੇ ਬੀਜਾਂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਆਂਵਲੇ ਦੇ ਬੀਜਾਂ ਦਾ ਪੇਸਟ ਬਣਾ ਲਓ। ਫਿਰ ਇਸ ‘ਚ ਥੋੜ੍ਹਾ ਜਿਹਾ ਨਾਰੀਅਲ ਤੇਲ ਮਿਲਾ ਕੇ ਪ੍ਰਭਾਵਿਤ ਥਾਂ ‘ਤੇ ਲਗਾਓ। ਇਸ ਨਾਲ ਖੁਜਲੀ, ਜਲਣ, ਡ੍ਰਾਈ ਸਕਿਨ ਆਦਿ ਸਮੱਸਿਆਵਾਂ ਤੋਂ ਤੁਰੰਤ ਰਾਹਤ ਮਿਲੇਗੀ।
ਕਬਜ਼ ਦੀ ਸਮੱਸਿਆ ਤੋਂ ਰਾਹਤ: ਅਕਸਰ ਜ਼ਿਆਦਾ ਤਲਿਆ-ਭੁੰਨਿਆ, ਆਇਲੀ, ਮਸਾਲੇਦਾਰ ਭੋਜਨ ਖਾਣ ਨਾਲ ਪਾਚਨ ਤੰਤਰ ‘ਚ ਗੜਬੜ ਹੋ ਜਾਂਦੀ ਹੈ। ਇਸ ਕਾਰਨ ਜ਼ਿਆਦਾਤਰ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ‘ਚ ਇਸ ਤੋਂ ਬਚਣ ਅਤੇ ਰਾਹਤ ਪਾਉਣ ਲਈ ਆਂਵਲੇ ਦੇ ਬੀਜਾਂ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਆਂਵਲੇ ਦੇ ਬੀਜਾਂ ਤੋਂ ਤਿਆਰ ਪਾਊਡਰ ਨੂੰ 1 ਚਮਚ ਕੋਸੇ ਪਾਣੀ ਨਾਲ ਖਾਓ।
ਹਿਚਕੀ ਆਉਣ ਦੀ ਸਮੱਸਿਆ ਤੋਂ ਰਾਹਤ: ਆਂਵਲੇ ਦੇ ਬੀਜਾਂ ਨੂੰ ਵਾਰ-ਵਾਰ ਹਿਚਕੀ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਵੀ ਕਾਰਗਰ ਮੰਨਿਆ ਗਿਆ ਹੈ। ਇਸ ਦੇ ਲਈ ਆਂਵਲੇ ਦੇ ਬੀਜਾਂ ਨੂੰ ਸੁਕਾ ਕੇ ਮਿਕਸਰ ‘ਚ ਇਸ ਦਾ ਪਾਊਡਰ ਬਣਾ ਲਓ। ਤਿਆਰ ਕੀਤੇ ਹੋਏ ਪਾਊਡਰ ‘ਚ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਖਾਓ। ਇਸ ਨਾਲ ਹਿਚਕੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਇਮਿਊਨਿਟੀ ਹੋਵੇਗੀ ਬੂਸਟ: ਰੋਜ਼ਾਨਾ ਸਵੇਰੇ 1 ਚਮਚ ਆਂਵਲੇ ਦੇ ਬੀਜਾਂ ਦਾ ਪਾਊਡਰ ਕੋਸੇ ਪਾਣੀ ਨਾਲ ਲਓ। ਇਸ ਨਾਲ ਇਮਿਊਨਿਟੀ ਤੇਜ਼ੀ ਨਾਲ ਵਧੇਗੀ। ਅਜਿਹੇ ‘ਚ ਮੌਸਮੀ ਬੀਮਾਰੀਆਂ ਜਿਵੇਂ ਸਰਦੀ, ਜ਼ੁਕਾਮ, ਖ਼ੰਘ ਆਦਿ ਤੋਂ ਬਚਾਅ ਰਹੇਗਾ। ਇਸ ਦੇ ਨਾਲ ਹੀ ਇਮਿਊਨਿਟੀ ਮਜ਼ਬੂਤ ਹੋਣ ਕਾਰਨ ਕੋਰੋਨਾ ਤੋਂ ਸੰਕਰਮਿਤ ਹੋਣ ਦਾ ਖ਼ਤਰਾ ਵੀ ਘੱਟ ਹੋਵੇਗਾ।
ਨੱਕ ‘ਚੋਂ ਖੂਨ ਆਉਣ ਦੀ ਸਮੱਸਿਆ ‘ਚ ਫਾਇਦੇਮੰਦ: ਅਕਸਰ ਬੱਚਿਆਂ ਨੂੰ ਨਕਸੀਰ ਫੁੱਟਣ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਆਂਵਲੇ ਦੇ ਬੀਜਾਂ ਤੋਂ ਤਿਆਰ ਲੇਪ ਨੂੰ ਕੁਝ ਦੇਰ ਮੱਥੇ ‘ਤੇ ਲਗਾਓ। ਇਸ ਨਾਲ ਆਰਾਮ ਮਿਲਣ ਦੇ ਨਾਲ-ਨਾਲ ਸਰੀਰ ‘ਚ ਠੰਡਕ ਦਾ ਅਹਿਸਾਸ ਹੋਵੇਗਾ।
ਅੱਖਾਂ ਲਈ ਫਾਇਦੇਮੰਦ: ਅੱਖਾਂ ‘ਚ ਜਲਣ ਅਤੇ ਖੁਜਲੀ ਦੀ ਸਮੱਸਿਆ ‘ਚ ਤੁਸੀਂ ਆਂਵਲੇ ਦੇ ਬੀਜਾਂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਆਂਵਲੇ ਦੇ ਬੀਜਾਂ ਨੂੰ ਪੀਸ ਕੇ ਅੱਖਾਂ ਬੰਦ ਕਰਕੇ ਲਗਾਕੇ ਕੁਝ ਦੇਰ ਲਈ ਛੱਡ ਦਿਓ। ਇਸ ਤੋਂ ਇਲਾਵਾ ਆਂਵਲੇ ਦੇ ਰਸ ਦੀਆਂ 1-2 ਬੂੰਦਾਂ ਅੱਖਾਂ ‘ਚ ਪਾਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਹਿਸੂਸ ਹੋਵੇਗਾ। ਇਹ ਸਾਰੇ ਨੁਸਖੇ ਆਮ ਜਾਣਕਾਰੀ ‘ਤੇ ਆਧਾਰਿਤ ਹਨ। ਅਜਿਹੇ ‘ਚ ਇਸ ਨੂੰ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਇਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।