ਕਰੋਨਾ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਕਈ ਦੇਸ਼ਾਂ ਨੇ ਕੋਰੋਨਾ ਦੀ ਰੋਕਥਾਮ ਲਈ ਸਖਤ ਪਾਬੰਦੀਆਂ ਵੀ ਲਗਾਈਆਂ ਹਨ । ਇਸ ਦੇ ਨਾਲ ਹੀ ਚੀਨ ਨੇ ਕੋਰੋਨਾ ਦੇ ਡਰ ਕਾਰਨ ਹੁਣ ਤੱਕ ਦਾ ਸਭ ਤੋਂ ਸਖਤ ਲਾਕਡਾਊਨ ਲਗਾਇਆ ਹੈ । ਚੀਨ ਨੇ ਕੋਰੋਨਾ ਦੇ ਨਵੇਂ ਰੂਪ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਇੱਥੇ ਕਰੋੜਾਂ ਲੋਕ ਕੋਰੋਨਾ ਦੇ ਡਰ ਕਾਰਨ ਘਰਾਂ ਵਿੱਚ ਕੈਦ ਹਨ। ਇੱਥੇ ਕੋਰੋਨਾ ਦਾ ਇੰਨਾ ਡਰ ਹੈ ਕਿ ਕੁਝ ਲੋਕਾਂ ਨੂੰ ਲੋਹੇ ਦੇ ਛੋਟੇ ਬਕਸੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਡਰ ਕਾਰਨ ਲੋਕ ਇਸ ਲੋਹੇ ਦੇ ਡੱਬੇ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ।
ਰਿਪੋਰਟ ਅਨੁਸਾਰ ਚੀਨ ਦੇ ਸ਼ਿਆਨ ਸ਼ਹਿਰ ਵਿੱਚ ਕਰੀਬ 1.25 ਕਰੋੜ ਅਤੇ ਯੁਝੋਊ ਸ਼ਹਿਰ ਵਿੱਚ ਕਰੀਬ 10 ਲੱਖ ਲੋਕ ਲਾਕਡਾਊਨ ਕਾਰਨ ਆਪਣੇ ਘਰਾਂ ਵਿੱਚ ਕੈਦ ਹਨ। ਇਸ ਦੇ ਨਾਲ ਹੀ ਅਨਯਾਂਗ ਸ਼ਹਿਰ ਵਿੱਚ ਵੀ 55 ਲੱਖ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਗਏ ਹਨ। ਚੀਨ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਰੋਕਣ ਲਈ ਸਖਤ ਨਿਯਮ ਲਾਗੂ ਕੀਤੇ ਹਨ। ਇਸ ਕਾਰਨ ਚੀਨ ਵਿੱਚ ‘ਜ਼ੀਰੋ ਕੋਵਿਡ ਪਾਲਿਸੀ’ ਤਹਿਤ 2 ਕਰੋੜ ਤੋਂ ਵੱਧ ਲੋਕ ਸਖ਼ਤ ਲਾਕਡਾਊਨ ਵਿੱਚ ਹਨ ਅਤੇ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਫੈਸਲਾ, ਚੋਣ ਲੜਨ ਵਾਲੇ ਪੰਜਾਬ ਦੇ 22 ਸੰਗਠਨ ਮੋਰਚੇ ਤੋਂ ਸਸਪੈਂਡ
ਦੱਸਿਆ ਜਾ ਰਿਹਾ ਹੈ ਕਿ ਚੀਨ ਵਿੱਚ ਕੋਰੋਨਾ ਦਾ ਡਰ ਇੰਨਾ ਸਤਾ ਰਿਹਾ ਹੈ ਕਿ ਲੋਕਾਂ ਨੂੰ ਕੋਰੋਨਾ ਦੇ ਡਰ ਕਾਰਨ ਦੋ ਹਫਤਿਆਂ ਤੱਕ ਇਨ੍ਹਾਂ ਛੋਟੇ ਲੋਹੇ ਦੇ ਡੱਬਿਆਂ ਵਿੱਚ ਰੱਖਿਆ ਜਾ ਰਿਹਾ ਹੈ। ਇਸ ਲੋਹੇ ਦੇ ਬਕਸੇ ਵਿੱਚ ਇੱਕ ਬੈੱਡ ਅਤੇ ਇੱਕ ਟਾਇਲਟ ਹੈ । ਚੀਨੀ ਮੀਡੀਆ ਵੱਲੋਂ ਲੋਹੇ ਦੇ ਡੱਬਿਆਂ ਵਿੱਚ ਕੁਆਰੰਟੀਨ ਕੀਤੇ ਲੋਕਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਦਿਖਾਉਂਦੀਆਂ ਹਨ ਕਿ ਕਿਵੇਂ 108 ਏਕੜ ਵਿੱਚ ਬਣੇ ਕੁਆਰੰਟੀਨ ਕੈਂਪਸ ਵਿੱਚ ਹਜ਼ਾਰਾਂ ਲੋਕਾਂ ਨੂੰ ਰੱਖਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: