ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਜਿਸਦੇ ਮੱਦੇਨਜ਼ਰ ਮੁੜ ਤੋਂ ਪਾਬੰਦੀਆਂ ਦਾ ਦੌਰ ਵਾਪਸ ਆ ਗਿਆ ਹੈ। ਇਸੇ ਵਿਚਾਲੇ ਕੋਰੋਨਾ ਨੂੰ ਲੈ ਕੇ WHO ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਕੋਰੋਨਾ ਮਹਾਮਾਰੀ ਇੱਕ ਸਥਾਨਕ ਬਿਮਾਰੀ ਬਣਨ ਦੇ ਰਾਹ ‘ਤੇ ਹੈ, ਇਸ ਲਈ ਇਸ ਦਾ ਖਤਰਾ ਘੱਟ ਜਾਵੇਗਾ । ਇਸ ਤੋਂ ਬਚਨ ਦਾ ਇੱਕੋ-ਇੱਕ ਇਲਾਜ ਟੀਕਾਕਰਨ ਹੈ।
ਇਸ ਸਬੰਧੀ WHO ਦੇ ਐਮਰਜੈਂਸੀ ਨਿਰਦੇਸ਼ਕ ਮਾਈਕਲ ਰਿਆਨ ਨੇ ਕਿਹਾ ਕਿ ਲੋਕ ਮਹਾਂਮਾਰੀ ਬਨਾਮ ਸਥਾਨਕ ਬਿਮਾਰੀ ਬਾਰੇ ਗੱਲ ਕਰ ਰਹੇ ਹਨ। ਜਦੋਂ ਕਿ ਮਲੇਰੀਆ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਨੇ ਹਜ਼ਾਰਾਂ ਜਾਨਾਂ ਲੈ ਲਈਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਜਿਸ ਤਰ੍ਹਾਂ ਵੱਧ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਹ ਵਾਇਰਸ ਹੁਣ ਪੂਰੀ ਤਰ੍ਹਾਂ ਖਤਮ ਹੋਣ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ: ED ਨੇ ਭੁਪਿੰਦਰ ਹਨੀ ਨੂੰ ਲਿਆ ਹਿਰਾਸਤ ‘ਚ, 6 ਕਰੋੜ ਰੁਪਏ ਦੀ ਨਕਦੀ ਕੀਤੀ ਗਈ ਬਰਾਮਦ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਹ ਬਿਮਾਰੀ ਹੁਣ ਹਮੇਸ਼ਾ ਸਾਡੇ ਨਾਲ ਰਹੇਗੀ । ਮਾਈਕਲ ਰਿਆਨ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਓਮੀਕ੍ਰੋਨ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਇਹ ਦੂਜੇ ਰੂਪਾਂ ਨਾਲੋਂ ਘੱਟ ਖਤਰਨਾਕ ਹੈ । ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਟੀਕੇ ਲਗਾਉਣ ਦੀ ਲੋੜ ਹੈ ਤਾਂ ਜੋ ਕਿਸੇ ਵਿਅਕਤੀ ਦੀ ਮੌਤ ਨਾ ਹੋਵੇ ।
ਦੱਸ ਦੇਈਏ ਕਿ ਇਸ ਤੋਂ ਅੱਗੇ ਮਾਈਕਲ ਰਿਆਨ ਨੇ ਕਿਹਾ ਕਿ ਸਾਲ 2022 ਵਿੱਚ ਕੋਰੋਨਾ ਮੌਤਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਨਾਲ ਸਬੰਧਤ ਮਾਮਲੇ ਘੱਟ ਦੇਖੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਾਇਰਸ ਹਾਲੇ ਖਤਮ ਹੋਣ ਵਾਲਾ ਨਹੀਂ ਹੈ। ਸ਼ਾਇਦ ਇਹ ਵਾਇਰਸ ਕਦੇ ਖਤਮ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: