ਕੋਰੋਨਾ ਵਾਇਰਸ ਮਹਾਂਮਾਰੀ ਇੱਕ ਵਾਰ ਫਿਰ ਪੂਰੀ ਦੁਨੀਆ ‘ਤੇ ਹਾਵੀ ਹੋ ਗਈ ਹੈ । ਲਗਭਗ ਸਾਰੇ ਦੇਸ਼ ਇਸ ਸਮੇਂ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ । ਇਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਵੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੇ ਵਿੱਚ ਕਈ ਦੇਸ਼ਾਂ ਵਿੱਚ ਪਾਬੰਦੀਆਂ ਦਾ ਦੌਰ ਵਾਪਿਸ ਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੇਸ਼ ਨਿਊਜ਼ੀਲੈਂਡ ਵੀ ਹੈ, ਜਿੱਥੇ ਕੋਰੋਨਾ ਨਾਲ ਹਾਲਾਤ ਇੰਨੇ ਖਰਾਬ ਹਨ ਕਿ ਸਰਕਾਰ ਨੂੰ ਕਮਿਊਨਿਟੀ ਸਪਰੈੱਡ ਨੂੰ ਰੋਕਣ ਲਈ ਸਖਤ ਪਾਬੰਦੀਆਂ ਲਗਾਉਣੀਆਂ ਪਈਆਂ ਹਨ। ਇਸ ਕਾਰਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣਾ ਵਿਆਹ ਰੱਦ ਕਰ ਦਿੱਤਾ ਹੈ ।
ਇਸ ਸਬੰਧੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਮੇਰਾ ਵਿਆਹ ਅੱਗੇ ਨਹੀਂ ਵਧ ਰਿਹਾ ਹੈ । ਉਨ੍ਹਾਂ ਕਿਹਾ ਕਿ ਜੋ ਵੀ ਅਜਿਹੇ ਹਾਲਾਤ ਵਿੱਚ ਫਸ ਜਾਂਦਾ ਹੈ, ਉਸ ਲਈ ਉਨ੍ਹਾਂ ਨੂੰ ਅਫ਼ਸੋਸ ਹੈ। ਆਰਡਰਨ ਨੇ ਆਪਣੇ ਵਿਆਹ ਦੀ ਮਿਤੀ ਦਾ ਖੁਲਾਸਾ ਨਹੀਂ ਕੀਤਾ, ਪਰ ਇਹ ਅਫਵਾਹ ਸੀ ਕਿ ਇਹ ਜਲਦੀ ਹੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਇਸ ਤੋਂ ਅਲੱਗ ਨਹੀਂ ਹਾਂ। ਮੈਂ ਇਹ ਕਹਿਣ ਦੀ ਹਿੰਮਤ ਕਰਦੀ ਹਾਂ ਕਿ ਹਜ਼ਾਰਾਂ ਹੋਰ ਨਿਊਜ਼ੀਲੈਂਡ ਦੇ ਲੋਕ ਜਿਨ੍ਹਾਂ ਨੇ ਮਹਾਂਮਾਰੀ ਤੋਂ ਬਹੁਤ ਜ਼ਿਆਦਾ ਵਿਨਾਸ਼ਕਾਰੀ ਪ੍ਰਭਾਵ ਮਹਿਸੂਸ ਕੀਤੇ ਹਨ ।
ਇਹ ਵੀ ਪੜ੍ਹੋ: Corona ਦੇ ਖੌਫ਼ ਵਿਚਾਲੇ ਰੈਲੀਆਂ ਤੇ ਰੋਡ ਸ਼ੋਅ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ
ਦੱਸ ਦੇਈਏ ਕਿ ਨਿਊਜ਼ੀਲੈਂਡ ਵਿੱਚ ਐਤਵਾਰ ਅੱਧੀ ਰਾਤ ਤੋਂ ਸਖ਼ਤ ਕੋਰੋਨਾ ਨਿਯਮ ਲਾਗੂ ਹੋ ਕੀਤੇ ਗਏ ਹਨ। ਇਨ੍ਹਾਂ ਵਿੱਚ ਮਾਸਕ ਪਹਿਨਣਾ ਅਤੇ ਸੀਮਤ ਲੋਕਾਂ ਦੇ ਇਕੱਠੇ ਹੋਣ ਵਰਗੀਆਂ ਪਾਬੰਦੀਆਂ ਸ਼ਾਮਿਲ ਹਨ। ਅਜਿਹਾ ਉੱਤਰ ਤੋਂ ਲੈ ਕੇ ਦੱਖਣੀ ਦੀਪਾਂ ਤੱਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਕਮਿਊਨਿਟੀ ਸਪਰੈੱਡ ਕਾਰਨ ਕੀਤਾ ਗਿਆ ਹੈ। ਨਿਊਜ਼ੀਲੈਂਡ ਵਿੱਚ ਨਵੀਆਂ ਕੋਰੋਨਾ ਪਾਬੰਦੀਆਂ ਦੇ ਤਹਿਤ ਬਾਰ ਤੇ ਰੈਸਟੋਰੈਂਟ ਤੇ ਵਿਆਹ ਵਰ੍ਹੇ ਸਮਾਗਮਾਂ ਵਿੱਚ 100 ਲੋਕਾਂ ਦੇ ਸ਼ਾਮਿਲ ਹੋਣ ਦੀ ਆਗਿਆ ਹੈ। ਇਸ ਤੋਂ ਇਲਾਵਾ ਜੇਕਰ ਪ੍ਰੋਗਰਾਮ ਸਥਾਨ ‘ਤੇ ਵੈਕਸੀਨ ਪਾਸ ਨਹੀਂ ਹੈ ਤਾਂ ਸਿਰਫ 25 ਲੋਕ ਸ਼ਾਮਿਲ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: