ਇੰਨ੍ਹੀ ਦਿਨੀ ਪਾਲੀਵੁੱਡ ਵਿੱਚ ਵੈਡਿੰਗ ਸੀਜ਼ਨ ਹੋਣ ਕਾਰਨ ਖੂਬ ਸ਼ਹਿਨਾਈਆਂ ਵੱਜ ਰਹੀਆਂ ਹਨ। ਹਾਲ ਹੀ ‘ਚ ਪੰਜਾਬੀ ਮਿਊਜ਼ਿਕ ਗਾਇਕ ਜੌਰਡਨ ਸੰਧੂ ਦਾ ਵੀ ਵਿਆਹ ਹੋਇਆ ਹੈ। ਜਿਸ ਦੀਆ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਵਿੱਚ ਹੈ।
![korala maan gets married](https://dailypost.in/wp-content/uploads/2022/01/b7e5af38-f185-4f7b-99cb-b3ab83749fe8.jpg)
ਉੱਥੇ ਹੀ ਹੁਣ ਦੂਜੇ ਪਾਸੇ ਕੋਰਾਲਾ ਮਾਨ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮਾਨ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹਨ ਜੋ ਪੰਜਾਬੀ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ। ਕੋਰਾਲਾ ਮਾਨ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਸਾਲ 2017 ਵਿੱਚ ਆਪਣੇ ਪਹਿਲੇ ਗੀਤ “ਦਾਦਕੇ ਨਾਨਕੇ” ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਸੀਨ, ਬਾਰੂਦ ਦਿਲ, ਡਿਸਮਿਸ 141, ਅਤੇ ਭਾਈ ਲੋਗ ਵਰਗੇ ਕਈਂ ਹਿੱਟ ਗੀਤ ਵੀ ਕੀਤੇ ਹਨ।
ਕਲਾਕਾਰ ਦੇ ਵਿਆਹ ਬਾਰੇ ਕੋਈ ਸੰਕੇਤ ਨਹੀਂ ਮਿਲੇ ਸਨ ਅਤੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਦੇ ਵਿਆਹ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋਣ ਲੱਗੀਆਂ। ਕੋਰਾਲਾ ਮਾਨ ਨੇ 25 ਜਨਵਰੀ 2022 ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਉਦਯੋਗ ਦੇ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕੀਤਾ ਹੈ। ਹਾਲਾਂਕਿ, ਉਨ੍ਹਾਂ ਦੀ ਦੁਲਹਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਉਹ ਇੱਕ ਗੈਰ-ਫਿਲਮੀ ਪਿਛੋਕੜ ਤੋਂ ਹਨ। ਤਸਵੀਰਾਂ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਸਾਰੇ ਕਲਾਕਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਮਾਨ ਦਾ ਵਿਆਹ ਪਟਿਆਲਾ ਵਿੱਚ ਹੋਇਆ ਜਿਸ ਵਿੱਚ ਮਸ਼ਹੂਰ ਅਦਾਕਾਰ ਸਿੱਧੂ ਮੂਸੇਵਾਲਾ, ਆਰ ਨੇਤ , ਅੰਮ੍ਰਿਤ ਮਾਨ, ਗੁਰਲੇਜ ਅਖਤਰ, ਮਨਮੋਹਨ ਵਾਰਿਸ ਵੀ ਪੁਹੰਚੇ। ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਵਿਆਹ ਵਿੱਚ ਖੂਬ ਰੌਣਕਾਂ ਲਾਈਆਂ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
![](https://dailypost.in/wp-content/uploads/2022/01/X_42XPYHc-s-HD.jpg)