ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਾਂਗਰਸ ਵਿੱਚ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ ਹੈ। ਜਿਸ ਵਿੱਚ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਚੋਣ ਲੜਨ ਲਈ ਮਨਾਉਣ ਬਾਰੇ ਚਰਚਾ ਹੋਈ। ਮੁੱਖ ਮੰਤਰੀ ਦੇ ਚਿਹਰੇ ਲਈ ਕਾਂਗਰਸ ਦੀ ਅੰਦਰੂਨੀ ਸ਼ਕਤੀ ਐਪ ‘ਤੇ ਵਰਕਰਾਂ ਤੋਂ ਫੀਡਬੈਕ ਮੰਗੀ ਗਈ ਹੈ।
ਸੂਤਰਾਂ ਅਨੁਸਾਰ ਸ਼ੁਰੂਆਤੀ ਸਰਵੇ ਵਿੱਚ ਮੌਜੂਦਾ CM ਚਰਨਜੀਤ ਚੰਨੀ ਅੱਗੇ ਚੱਲ ਰਹੇ ਹਨ, ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਇਸ ਰੇਸ ਵਿੱਚ ਪਿਛੜੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ 10 ਦਿਨਾਂ ਵਿੱਚ ਇਸ ਦਾ ਐਲਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਘੇਰਿਆ PM ਟਰੂਡੋ ਦਾ ਘਰ, ਪਰਿਵਾਰ ਸਣੇ ਹੋਏ ਅੰਡਰਗਰਾਊਂਡ
ਬੇਸ਼ੱਕ ਕਾਂਗਰਸ ਵੱਲੋਂ ਹੁਣ ਸਰਵੇਖਣ ਕਰਵਾਇਆ ਜਾ ਰਿਹਾ ਹੈ, ਪਰ ਸੂਤਰਾਂ ਅਨੁਸਾਰ ਚਰਨਜੀਤ ਚੰਨੀ ਹੀ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹਨ। ਜਿਸਦਾ ਇਸ਼ਾਰਾ ਵਾਰ-ਵਾਰ ਦਿੱਤਾ ਜਾ ਰਿਹਾ ਹੈ। ਐਤਵਾਰ ਨੂੰ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਸੀਟ ਤੋਂ ਟਿਕਟ ਦੇ ਕੇ ਮੁੜ ਸੰਕੇਤ ਦਿੱਤੇ ਹਨ। ਜਿਸ ਕਾਰਨ ਕਾਂਗਰਸ ਨੇ ਇੱਕ ਪਰਿਵਾਰ-ਇੱਕ ਟਿਕਟ ਦੀ ਨੀਤੀ ਨੂੰ ਵੀ ਤੋੜ ਦਿੱਤਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਚੰਨੀ ‘ਤੇ ਹੀ ਦਾਅ ਖੇਡ ਰਹੀ ਹੈ ।
ਜੇਕਰ ਕਾਂਗਰਸ ਨੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਾ ਕਰਨ ਦੀ ਗੱਲ ਕੀਤੀ ਹੁੰਦੀ ਤਾਂ ਕੁਰਸੀ ਕਿਸੇ ਹੋਰ ਨੂੰ ਮਿਲ ਸਕਦੀ ਸੀ ਪਰ ਹੁਣ ਚਰਨਜੀਤ ਚੰਨੀ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ। ਹੁਣ ਜੇਕਰ ਕੋਈ ਹੋਰ ਚਿਹਰਾ ਸਾਹਮਣੇ ਆਇਆ ਤਾਂ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਤੱਕ ਗਲਤ ਸੰਦੇਸ਼ ਜਾਵੇਗਾ। ਇਸ ਦੇ ਨਾਲ ਹੀ 32% ਵੋਟ ਬੈਂਕ ਵੀ ਕਾਂਗਰਸ ਤੋਂ ਕਾਫੀ ਹੱਦ ਤੱਕ ਖੋਹਿਆ ਜਾਵੇਗਾ ।
ਵੀਡੀਓ ਲਈ ਕਲਿੱਕ ਕਰੋ -: