ਰੂਸ ਤੇ ਯੂਕਰੇਨ ਵਿੱਚ ਸੀਜ਼ਫਾਇਰ ਦੇ ਬਾਅਦ ਵੀ ਤਣਾਅ ਬਰਕਰਾਰ ਹੈ। ਰੂਸੀ ਫੌਜ ਜ਼ਮੀਨ ਦੇ ਨਾਲ-ਨਾਲ ਸਮੁੰਦਰ ਵਿੱਚ ਵੀ ਯੂਕਰੇਨ ਦੀ ਘੇਰਾਬੰਦੀ ਕਰ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਡਿਪਲੋਮੈਟਸ ਦੀ ਗੱਲਬਾਤ ਡੀਰੇਲ ਹੁੰਦੀ ਹੈ ਤਾਂ ਯੂਕਰੇਨ ਦੇ ਪੂਰਬੀ ਬਾਰਡਰ ‘ਤੇ ਯੁੱਧ ਹੋ ਸਕਦਾ ਹੈ। ਸੰਭਾਵਿਤ ਰੂਸੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਯੂਕਰੇਨ ਦੇ ਆਮ ਲੋਕਾਂ ਨੇ ਵੀ ਕਮਰ ਕਸ ਲਈ ਹੈ। ਆਮ ਲੋਕ ਆਪਣੀ ਮਰਜ਼ੀ ਨਾਲ ਫੌਜ ਨਾਲ ਮਿਲ ਕੇ ਨਕਲੀ ਬੰਦੂਕਾਂ ਰਾਹੀਂ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਫੌਜੀ ਅਭਿਆਸ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਖੇਤਰੀ ਸੁਰੱਖਿਆ ਬਲਾਂ ਨੇ ਫੌਜੀ ਅਭਿਆਸ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਹੋਰਡਿੰਗਜ਼ ਲਗਾਏ ਹਨ। ਜਿਨ੍ਹਾਂ ‘ਤੇ “ਜਾਣੋ ਅੱਜ ਆਪਣੇ ਘਰਾਂ ਦੀ ਸੁਰੱਖਿਆ ਕਿਸ ਤਰ੍ਹਾਂ ਕਰਨੀ ਹੈ” ਲਿਖਿਆ ਗਿਆ ਹੈ। ਖੇਤਰੀ ਸੁਰੱਖਿਆ ਬਲਾਂ ਦੀ ਸਥਾਪਨਾ 2014 ਵਿੱਚ ਰੂਸ ਦੇ ਕਰੀਮੀਆ ‘ਤੇ ਕਬਜ਼ੇ ਦੇ ਬਾਅਦ ਕੀਤੀ ਗਈ ਸੀ। ਇਸ ਅਭਿਆਸ ਵਿੱਚ ਆਮ ਲੋਕਾਂ ਨੂੰ ਹਮਲੇ ਦੀ ਛਾਪਮਾਰ ਤਕਨੀਕ ਦੇ ਨਾਲ ਬੰਦੂਕ ਚਲਾਉਣ ਦੀ ਮੂਲ ਗੱਲਾਂ ਦੱਸੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਚੋਣਾਂ 2022: ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ
ਇਸ ਸਬੰਧੀ ਰਿਟਾਇਰਡ ਯੂਕਰੇਨੀ ਜਨਰਲ ਵਲਾਦਿਮੀਰ ਹੈਵਰਿਲੋਵ ਦਾ ਕਹਿਣਾ ਹੈ ਕਿ 2014 ਦੇ ਮੁਕਾਬਲੇ ਹੁਣ ਹਾਲਾਤ ਬਿਲਕੁਲ ਅਲੱਗ ਹਨ। ਅੱਜ ਫੌਜ ਦੀ ਮਦਦ ਕਰਨ ਲਈ ਲੱਖਾਂ ਨਾਗਰਿਕ ਵਧੀਆ ਢੰਗ ਨਾਲ ਤਿਆਰ ਹਨ। ਦੱਸ ਦੇਈਏ ਕਿ ਆਮ ਲੋਕਾਂ ਦੀ ਇਹ ਮਿਲਟਰੀ ਐਕਸਰਸਾਈਜ਼ ਇਸ ਲਈ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਅਮਰੀਕਾ ਤੇ ਨਾਟੋ ਸ਼ਾਇਦ ਹੀ ਉਸਦੀ ਰੱਖਿਆ ਲਈ ਫੌਜ ਭੇਜਣਗੇ। ਨਾਟੋ ਦੇ ਮੁੱਖ ਅਧਿਕਾਰੀ ਜੇਨਸ ਸਟੋਲਟੇਬਰਗ ਨੇ ਕਿਹਾ ਕਿ ਜੇਕਰ ਰੂਸ ਯੂਕਰੇਨ ‘ਤੇ ਹਮਲਾ ਕਰ ਵੀ ਦਿੰਦਾ ਹੈ ਤਾਂ ਸਾਡੀ ਯੋਜਨਾ ਫੌਜ ਭੇਜਣ ਦੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: