ਬਹੁਜਨ ਸਮਾਜ ਪਾਰਟੀ (ਬਸਪਾ) ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਬਸਪਾ ਨੇ 54 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਸਪਾ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਖਿਲਾਫ ਖਵਾਜਾ ਸ਼ਮਸੁਦੀਨ ਨੂੰ ਉਮੀਦਵਾਰ ਐਲਾਨਿਆ ਹੈ। ਗੋਰਖਪੁਰ ਸ਼ਹਿਰੀ ਸੀਟ ‘ਤੇ ਖਵਾਜਾ ਸ਼ਮਸੂਦੀਨ ਮੁੱਖ ਮੰਤਰੀ ਯੋਗੀ ਨੂੰ ਚੁਣੌਤੀ ਦੇਣਗੇ।
ਬਸਪਾ ਦੀ ਇਸ ਸੂਚੀ ਵਿੱਚ ਗੋਰਖਪੁਰ ਦੇ ਨਾਲ-ਨਾਲ ਕੁਸ਼ੀਨਗਰ, ਦੇਵਰਿਆ, ਬਲੀਆ, ਅੰਬੇਡਕਰ ਨਗਰ, ਬਲਰਾਮਪੁਰ, ਸਿਧਾਰਥਨਗਰ ਅਤੇ ਬਸਤੀ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਬਸਪਾ ਨੇ ਸੰਤ ਕਬੀਰ ਨਗਰ, ਮਹਾਰਾਜਗੰਜ ਅਤੇ ਬਲੀਆ ਜ਼ਿਲ੍ਹੇ ਦੀਆਂ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਸਪਾ ਨੇ ਅੰਬੇਡਕਰ ਨਗਰ ਜ਼ਿਲ੍ਹੇ ਦੀ ਕਟੇਹਰੀ ਸੀਟ ਤੋਂ ਪ੍ਰਤੀਕ ਪਾਂਡੇ ਅਤੇ ਟਾਂਡਾ ਸੀਟ ਤੋਂ ਸ਼ਬਾਨਾ ਖਾਤੂਨ ਨੂੰ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਵੱਡੇ ਮਾਣ ਵਾਲੀ ਖ਼ਬਰ, USA ਨੇ ਫਰਵਰੀ ਨੂੰ ਐਲਾਨਿਆ ਪੰਜਾਬੀ ਮਹੀਨਾ
ਬਸਪਾ ਨੇ ਗੋਰਖਪੁਰ ਦੀ ਕੈਂਪੀਅਰਗੰਜ ਸੀਟ ਤੋਂ ਚੰਦਰਪ੍ਰਕਾਸ਼ ਨਿਸ਼ਾਦ, ਪਿਪਰਾਈਚ ਤੋਂ ਦੀਪਕ ਅਗਰਵਾਲ, ਗੋਰਖਪੁਰ ਦਿਹਾਤੀ ਸੀਟ ਤੋਂ ਦਾਰਾ ਸਿੰਘ ਨਿਸ਼ਾਦ ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਸਹਿਜਨਵਾ ਤੋਂ ਅੰਜੂ ਸਿੰਘ, ਖਜਨੀ ਰਾਖਵੀਂ ਸੀਟ ਤੋਂ ਵਿਦਿਆਸਾਗਰ, ਚੌਰੀ-ਚੌਰਾ ਤੋਂ ਵਰਿੰਦਰ ਪਾਂਡੇ ਨੂੰ ਉਮੀਦਵਾਰ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਬਸਪਾ ਨੇ ਗੋਰਖਪੁਰ, ਦੇਵਰੀਆ ਅਤੇ ਬਲਿਆ ਸਮੇਤ ਜਿਨ੍ਹਾਂ ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਸੀਟਾਂ ‘ਤੇ ਯੂਪੀ ਚੋਣਾਂ ਦੇ ਛੇਵੇਂ ਪੜਾਅ ਵਿੱਚ ਵੋਟਾਂ ਪੈਣਗੀਆਂ । ਇਨ੍ਹਾਂ ਸੀਟਾਂ ਲਈ 3 ਮਾਰਚ ਨੂੰ ਵੋਟਾਂ ਪੈਣਗੀਆਂ। ਚੋਣ ਨਤੀਜੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: