ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕ ਭੀਖ ਦੇਣ ਤੋਂ ਬਚਣ ਲਈ ਹਮੇਸ਼ਾ ਪੈਸੇ ਖੁੱਲ੍ਹੇ ਨਾ ਹੋਣ ਦਾ ਬਹਾਨਾ ਲਗਾਉਂਦੇ ਹਨ, ਪਰ ਬਿਹਾਰ ਦੇ ਇੱਕ ਭਿਖਾਰੀ ਦੇ ਸਾਹਮਣੇ ਇਹ ਬਹਾਨਾ ਨਹੀਂ ਚੱਲਦਾ। ਕਿਉਂਕਿ ਬਿਹਾਰ ਦਾ ਇਹ ਭਿਖਾਰੀ ਡਿਜੀਟਲ ਪੇਮੈਂਟ ਵੀ ਸਵੀਕਾਰ ਕਰਦਾ ਹੈ । ਇਹ ਪੜ੍ਹਨ ਨੂੰ ਥੋੜ੍ਹਾ ਅਜੀਬ ਜ਼ਰੂਰ ਲੱਗਦਾ ਹੈ, ਪਰ ਇਹ ਸੱਚ ਹੈ। ਦੱਸ ਦੇਈਏ ਕਿ ਬਿਹਾਰ ਦੇ ਬੇਤੀਆ ਰੇਲਵੇ ਸਟੇਸ਼ਨ ‘ਤੇ ਰਾਹੁ ਪ੍ਰਸਾਦ ਨਾਮ ਦਾ ਇਹ ਭਿਖਾਰੀ ਗਲੇ ਵਿੱਚ ਈ-ਵਾਲੇਟ ਦਾ QR ਕੋਡ ਲਟਕਾ ਕੇ ਰੱਖਦਾ ਹੈ। ਜਿਸ ਕਾਰਨ ਪੈਸੇ ਖੁੱਲ੍ਹੇ ਨਾ ਹੋਣ ‘ਤੇ ਡਿਜੀਟਲ ਪੇਮੈਂਟ ਸਵੀਕਾਰ ਕਰਦਾ ਹੈ।
ਰਾਜੂ ਦੀ ਪਛਾਣ ਇੱਕ ਡਿਜੀਟਲ ਭਿਖਾਰੀ ਵਜੋਂ ਹੁੰਦੀ ਹੈ। ਇਸ ਬਾਰੇ ਉਸਨੇ ਕਿਹਾ ਕਿ ਲੋਕ ਭੀਖ ਨਾ ਦੇਣ ਲਈ ਅਨੁਸਾਰ ਹੀ ਪੈਸੇ ਖੁੱਲ੍ਹੇ ਨਾ ਹੋਣ ਦਾ ਬਹਾਨਾ ਲਗਾਉਂਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਮੈਂ ਡਿਜੀਟਲ ਪੇਮੈਂਟ ਲਈ ਬੈਂਕ ਵਿੱਚ ਇੱਕ ਖਾਤਾ ਖੁੱਲ੍ਹਵਾਇਆ ਹੈ । ਜਿਸ ਤੋਂ ਬਾਅਦ ਰਾਜੂ ਨੇ ਲੋਕਾਂ ਤੋਂ ਪੈਸੇ ਦੀ ਬਜਾਏ Phone Pay ‘ਤੇ QR ਕੋਡ ਨੂੰ ਸਕੈਨ ਕਰਵਾ ਕੇ ਭੀਖ ਮੰਗਦਾ ਹੈ। ਰਾਜੂ ਖੁਦ ਨੂੰ ਪੀਐਮ ਮੋਦੀ ਅਤੇ ਲਾਲੂ ਯਾਦਵ ਦਾ ਬਹੁਤ ਵੱਡਾ ਫੈਨ ਵੀ ਦੱਸਦਾ ਹੈ।
ਇਹ ਵੀ ਪੜ੍ਹੋ: CM ਚਿਹਰਾ ਐਲਾਨੇ ਜਾਣ ਮਗਰੋਂ ਮਾਤਾ ਨੈਣਾ ਦੇਵੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਚੰਨੀ
ਦੱਸ ਦੇਈਏ ਕਿ ਮੰਦਬੁੱਧੀ ਹੋਣ ਕਾਰਨ ਰਾਜੂ ਕੋਲ ਕੋਈ ਨੌਕਰੀ ਨਹੀਂ ਸੀ, ਜਿਸ ਕਾਰਨ ਉਹ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਨ ਲੱਗ ਗਿਆ । ਰਾਜੂ ਦੇ ਡਿਜੀਟਲ ਢੰਗ ਨਾਲ ਭੀਖ ਮੰਗਣ ਦਾ ਸਟਾਈਲ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਬਾਰੇ ਰਾਜੂ ਦਾ ਕਹਿਣਾ ਹੈ ਕਿ ਡਿਜੀਟਲ ਭਿਖਾਰੀ ਬਣਨ ਤੋਂ ਬਾਅਦ ਉਸ ਦੀ ਕਮਾਈ ਵਿੱਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ। ਇਸ ਤੋਂ ਅੱਗੇ ਰਾਜੂ ਨੇ ਕਿਹਾ ਕਿ ਕਈ ਵਾਰ ਲੋਕ ਇਹ ਕਹਿ ਕੇ ਮਦਦ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਨ੍ਹਾਂ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਜਿਸ ਕਾਰਨ ਉਸਨੇ ਡਿਜੀਟਲ ਢੰਗ ਨਾਲ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: