ਅਰੁਣਾਚਲ ਪ੍ਰਦੇਸ਼ ਵਿੱਚ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਫੌਜ ਦੇ ਸੱਤ ਜਵਾਨ ਲਾਪਤਾ ਹੋ ਗਏ ਹਨ। ਇਹ ਬਰਫੀਲੇ ਤੂਫਾਨ ਚੀਨ ਨਾਲ ਲੱਗਦੇ ਐਲਏਸੀ ਦੇ ਕਾਮੇਂਗ ਸੈਕਟਰ ਵਿੱਚ 6 ਫਰਵਰੀ ਨੂੰ ਆਇਆ ਸੀ । ਭਾਰਤੀ ਫੌਜ ਅਨੁਸਾਰ ਬਰਫੀਲੇ ਤੂਫ਼ਾਨ ਦੌਰਾਨ ਲਾਪਤਾ ਹੋਏ ਇਹ ਸੱਤ ਜਵਾਨ ਪੈਟਰੋਲਿੰਗ ਪਾਰਟੀ ਦਾ ਹਿੱਸਾ ਸੀ। ਭਾਰਤੀ ਫੌਜ ਦਾ ਕਹਿਣਾ ਹੈ ਕਿ ਲਾਪਤਾ ਜਵਾਨਾਂ ਦੀ ਭਾਲ ਲਈ ਇੱਕ ਸਪੈਸ਼ਲ ਟੀਮ ਨੂੰ ਕਾਮੇਂਗ ਸੈਕਟਰ ਵਿੱਚ ਏਅਰ-ਲਿਫਟ ਕੀਤਾ ਗਿਆ ਹੈ, ਤਾਂ ਜੋ ਖੋਜ ਅਤੇ ਬਚਾਅ ਕਾਰਜ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਮਿਲੀ ਜਾਣਕਾਰੀ ਅਨੁਸਾਰ ਕਾਮੇਂਗ ਸੈਕਟਰ ਵਿੱਚ ਜਦੋਂ ਇਹ ਬਰਫੀਲਾ ਤੂਫਾਨ ਆਇਆ ਤਾਂ ਉਸ ਸਮੇਂ ਭਾਰਤੀ ਫੌਜੀ LAC ਦੇ ਉੱਚਾਈ ਵਾਲੇ ਖੇਤਰ ਵਿੱਚ ਗਸ਼ਤ ਕਰ ਰਹੇ ਸੀ। ਬਰਫੀਲੇ ਤੂਫਾਨ ਕਾਰਨ ਇਹ ਸਾਰੇ 7 ਫੌਜੀ ਲਾਪਤਾ ਹਨ । ਤੂਫਾਨ ਆਉਣ ਤੋਂ ਤਿੰਨ-ਚਾਰ ਦਿਨ ਤੋਂ ਪਹਿਲਾਂ ਇਸ ਸੈਕਟਰ ਵਿੱਚ ਬਰਫ਼ਬਾਰੀ ਕਾਰਨ ਮੌਸਮ ਖ਼ਰਾਬ ਰਿਹਾ ਸੀ ।
ਇਹ ਵੀ ਪੜ੍ਹੋ: ਪੰਜਾਬ ‘ਚ ਰੈਲੀ ਤੋਂ ਪਹਿਲਾਂ ਗਰਜੇ ਮੋਦੀ, ‘ਪਾੜੋ ਤੇ ਰਾਜ ਕਰੋ ਕਾਂਗਰਸ ਦੇ ਡੀਐਨਏ ‘ਚ ਹੈ’
ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ LAC ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ । ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਨੇੜੇ ਨਵੇਂ ਪਿੰਡਾਂ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਨੂੰ ਯੁੱਧ ਦੀ ਸਥਿਤੀ ਵਿੱਚ ਫੌਜੀਆਂ ਦੀਆਂ ਬੈਰਕਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ । ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਗਲਤੀ ਨਾਲ ਚੀਨ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ । ਲਗਭਗ ਇੱਕ ਹਫ਼ਤਾ ਚੀਨੀ ਫ਼ੌਜ ਦੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਚੀਨ ਨੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਦੇ ਹਵਾਲੇ ਕੀਤਾ ਸੀ ।
ਵੀਡੀਓ ਲਈ ਕਲਿੱਕ ਕਰੋ -: