ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਰਫਤਾਰ ਘੱਟ ਗਈ ਹੈ। ਕੋਰੋਨਾ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਦਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ‘At Risk’ ਅਤੇ ਹੋਰ ਦੇਸ਼ਾਂ ਦੀ ਹੱਦਬੰਦੀ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਨਾਲ ਹੀ, ਨਵੀਂ ਐਡਵਾਈਜ਼ਰੀ ਵਿੱਚ, ਯਾਤਰਾ ਤੋਂ ਬਾਅਦ 7 ਦਿਨ ਦੀ ਬਜਾਏ ਹੁਣ 14 ਦਿਨਾਂ ਤੱਕ ਸੈਲਫ ਕੁਆਰੰਟੀਨ ਵਿੱਚ ਰਹਿਣ ਲਈ ਕਿਹਾ ਗਿਆ ਹੈ । ਇਹ ਨਵੀਂ ਐਡਵਾਈਜ਼ਰੀ 14 ਫਰਵਰੀ ਤੋਂ ਲਾਗੂ ਹੋਵੇਗੀ।
ਇਸ ਤੋਂ ਇਲਾਵਾ ਯਾਤਰੀਆਂ ਨੂੰ ਨਿਰਧਾਰਤ ਯਾਤਰਾ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ ‘ਤੇ ਸਵੈ-ਘੋਸ਼ਣਾ ਪੱਤਰ ਜਾਰੀ ਕਰਨਾ ਹੋਵੇਗਾ, ਜਿਸ ਵਿੱਚ ਬੀਤੇ14 ਦਿਨਾਂ ਦੀ ਯਾਤਰਾ ਦੀ ਜਾਣਕਾਰੀ ਜ਼ਰੂਰੀ ਹੈ। ਇਸ ਦੇ ਨਾਲ ਹੀ ਯਾਤਰੀ ਨੂੰ ਨੈਗੇਟਿਵ ਕੋਵਿਡ RT-PCR ਰਿਪੋਰਟ ਵੀ ਅਪਲੋਡ ਕਰਨੀ ਹੋਵੇਗੀ ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਇਹ ਰਿਪੋਰਟ ਯਾਤਰਾ ਤੋਂ ਪਹਿਲਾਂ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ । ਇਸ ਤੋਂ ਇਲਾਵਾ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਹਰ ਯਾਤਰੀ ਨੂੰ ਰਿਪੋਰਟ ਦੀ ਪ੍ਰਮਾਣਿਕਤਾ ਦੇ ਸਬੰਧ ਵਿੱਚ ਇੱਕ ਘੋਸ਼ਣਾ ਪੱਤਰ ਵੀ ਦੇਣਾ ਹੋਵੇਗਾ । ਜੇਕਰ ਅਜਿਹਾ ਨਾ ਪਾਇਆ ਗਿਆ ਤਾਂ ਯਾਤਰੀ ਦੇ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਨਵੀਂ ਐਡਵਾਈਜ਼ਰੀ ਅਨੁਸਾਰ ਏਅਰਪੋਰਟ ‘ਤੇ ਮੌਜੂਦ ਸਿਹਤ ਅਧਿਕਾਰੀ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕਰਨਗੇ । ਯਾਤਰੀ ਨੂੰ ਏਅਰਪੋਰਟ ਸਟਾਫ ਨੂੰ ਆਨਲਾਈਨ ਭਰਿਆ ਹੋਇਆ ਸਵੈ-ਘੋਸ਼ਿਤ ਫਾਰਮ ਵੀ ਦਿਖਾਉਣਾ ਹੋਵੇਗਾ । ਲੱਛਣ ਨਜ਼ਰ ਆਉਣ ‘ਤੇ ਯਾਤਰੀ ਨੂੰ ਤੁਰੰਤ ਆਈਸੋਲੇਟ ਕੀਤਾ ਜਾਵੇਗਾ ਅਤੇ ਡਾਕਟਰੀ ਸਹੂਲਤ ਲਈ ਲਿਜਾਇਆ ਜਾਵੇਗਾ । ਇਸ ਦੇ ਨਾਲ ਹੀ, ਕੋਵਿਡ ਪਾਜ਼ੇਟਿਵ ਆਉਣ ‘ਤੇ ਸੰਪਰਕ ਦੀ ਪਛਾਣ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: