ਕਰਨਾਟਕ ਵਿੱਚ ਹਿਜਾਬ ਵਿਵਾਦ ਦੀ ਚਰਚਾ ਜ਼ੋਰਾਂ ‘ਤੇ ਹੈ। ਹਿਜਾਬ ਵਿਵਾਦ ਵਿਚਾਲੇ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਸਿੱਖਾਂ ਦੀ ਪੱਗ ਨਾਲ ਹਿਜਾਬ ਦੀ ਤੁਲਨਾ ਕਦੇ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਸਲਾਮ ਵਿੱਚ ਹਿਜਾਬ ਲਾਜ਼ਮੀ ਨਹੀਂ ਹੈ । ਇਸ ਤੋਂ ਸੂਬੇ ਦੇ ਰਾਜਪਾਲ ਨੇ ਕਿਹਾ ਕਿ ਹਿਜਾਬ ਵਿਵਾਦ ਮੁਸਲਿਮ ਕੁੜੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੱਕ ਸਾਜ਼ਿਸ਼ ਦਾ ਹਿੱਸਾ ਹੈ ।
ਰਾਜਪਾਲ ਨੇ ਵਿਦਿਆਰਥੀਆਂ ਨੂੰ ਕਲਾਸ ਰੂਮ ਵਿੱਚ ਮੁੜਣ ਅਤੇ ਪੜ੍ਹਾਈ ਜਾਰੀ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈ। ਰਾਜਪਾਲ ਖ਼ਾਨ ਨੇ ਕਿਹਾ ਕਿ ਹਿਜਾਬ ਇਸਲਾਮ ਦਾ ਹਿੱਸਾ ਨਹੀਂ ਹੈ। ਕੁਰਾਨ ਵਿੱਚ ਹਿਜਾਬ ਦਾ ਸੱਤ ਵਾਰ ਜ਼ਿਕਰ ਹੈ, ਪਰ ਇਹ ਔਰਤਾਂ ਦੇ ਡ੍ਰੈੱਸ ਕੋਡ ਨਾਲ ਜੁੜਿਆ ਨਹੀਂ ਹੈ। ਇਹ ਮੁਸਲਿਮ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੱਕ ਸਾਜ਼ਿਸ਼ ਹੈ। ਹਿਜਾਬ ਵਿਵਾਦ ਮੁਸਲਿਮ ਕੁੜੀਆਂ ਦੀ ਪੜ੍ਹਾਈ ਨੂੰ ਰੋਕਣ ਦੀ ਸਾਜ਼ਿਸ਼ ਹੈ।”
ਸਿੱਖਾਂ ਨੂੰ ਸਕੂਲਾਂ ਵਿੱਚ ਪੱਗ ਬੰਨ੍ਹ ਕੇ ਆਉਣ ਦੀ ਇਜਾਜ਼ਤ ਤੇ ਮੁਸਲਿਮ ਕੁੜੀਆਂ ਨੂੰ ਹਿਜਾਬ ਪਾਉਣ ਤੋਂ ਰੋਕਣ ‘ਤੇ ਚੱਲ ਰਹੀ ਬਹਿਸ ਨੂੰ ਰਾਜਪਾਲ ਨੇ ਬੇਤੁਕਾ ਦੱਸਿਆ। ਰਾਜਪਾਲ ਨੇ ਕਿਹਾ ਕਿ ਸਿੱਖ ਧਰਮ ਵਿੱਚ ਪੱਗ ਜ਼ਰੂਰੀ ਹੈ, ਹਾਲਾਂਕਿ ਇਸਲਾਮ ਵਿੱਚ ਹਿਜਾਬ ਨੂੰ ਲੈ ਕੇ ਅਜਿਹਾ ਕੁਝ ਵੀ ਨਹੀਂ ਹੈ। ਰਾਜਪਾਲ ਨੇ ਕਿਹਾ ਕਿ ਕੁਰਾਨ ਵਿੱਚ ਹਿਜਾਬ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜੋ ਪਰਦੇ ਨਾਲ ਜੁੜਿਆ ਹੋਇਆ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਉਸ ਵਿਚਾਲੇ ਪਰਦਾ ਹੋਣਾ ਚਾਹੀਦਾ ਹੈ। ਰਾਜਪਾਲ ਨੇ ਕਿਹਾ ਕਿ ਮਹਿਲਾਵਾਂ ਜਿੱਥੇ ਪੜ੍ਹਦੀਆਂ ਹਨ ਜਾਂ ਕੰਮ ਕਰਦੀਆਂ ਹਨ ਉੱਥੇ ਉਨ੍ਹਾਂ ਨੂੰ ਉਥੋਂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: PM ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਕਿਸਾਨਾਂ ਦਾ ਐਲਾਨ, 14 ਫਰਵਰੀ ਨੂੰ ਸੂਬੇ ਭਰ ‘ਚ ਕਰਾਂਗੇ ਪ੍ਰਦਰਸ਼ਨ
ਦੱਸ ਦੇਈਏ ਕਿ ਹਿਜਾਬ ਵਿਵਾਦ ਕਰਨਾਟਕ ਦੇ ਉਡੁਪੀ ਤੋਂ ਸ਼ੁਰੂ ਹੋਇਆ ਸੀ। ਇੱਥੇ ਵਿਦਿਆਰਥੀਆਂ ਨੇ ਹਿਜਾਬ ਪਹਿਨ ਕੇ ਵਿਦਿਆਰਥਣਾਂ ਦੇ ਕਲਾਸ ਵਿੱਚ ਦਾਖ਼ਲੇ ਦਾ ਵਿਰੋਧ ਕੀਤਾ। ਹਿਜਾਬ ਦੇ ਵਿਰੋਧ ‘ਚ ਕੁਝ ਵਿਦਿਆਰਥੀ ਭਗਵੇਂ ਰੰਗ ਦੇ ਗਮਚੇ ਪਹਿਨ ਕੇ ਕਾਲਜ ਪਹੁੰਚੇ। ਫਿਰ ਉਡੁਪੀ ਦੇ ਕਈ ਸਕੂਲਾਂ-ਕਾਲਜਾਂ ਵਿੱਚ ਵੀ ਇਹੀ ਹੋਇਆ। ਇਸ ਦੇ ਨਾਲ ਹੀ ਮੁਸਲਿਮ ਵਿਦਿਆਰਥਣਾਂ ਹਿਜਾਬ ਨੂੰ ਆਪਣੇ ਧਰਮ ਦਾ ਹਿੱਸਾ ਦੱਸ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ ਸੰਵਿਧਾਨ ਉਨ੍ਹਾਂ ਦੇ ਧਰਮ ਦਾ ਪਾਲਣ ਕਰਨ ਦੀ ਇਜਾਜ਼ਤ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: