akshay kumar tribute soldiers: ਅੱਜ ਪੂਰੀ ਦੁਨੀਆ ‘ਚ ਲੋਕ ਵੈਲੇਨਟਾਈਨ ਡੇ ਮਨਾ ਰਹੇ ਹਨ ਪਰ ਭਾਰਤ ਲਈ ਅੱਜ ਦਾ ਦਿਨ ਕਿਸੇ ਬੁਰੀ ਯਾਦ ਲਈ ਵੀ ਖਾਸ ਦਿਨ ਹੈ। ਦਰਅਸਲ, ਅੱਜ ਦੇ ਦਿਨ 2019 ਵਿੱਚ ਪੁਲਵਾਲਾ ਹਮਲਾ ਹੋਇਆ ਸੀ। ਇਸ ਮੌਕੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਇਸ ਸਮੇਂ ਸੁਪਰਸਟਾਰ ਅਕਸ਼ੈ ਕੁਮਾਰ ਦਾ ਇੱਕ ਟਵੀਟ ਵੀ ਸਾਹਮਣੇ ਆਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸਾਡੇ ਬਹਾਦਰ ਸੈਨਿਕਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਤਿੰਨ ਸਾਲ ਪਹਿਲਾਂ ਅੱਜ ਦੇ ਦਿਨ ਪੁਲਵਾਮਾ ਵਿੱਚ ਆਪਣੀ ਜਾਨ ਗਵਾਈ ਸੀ। ਸਭ ਤੋਂ ਘਾਤਕ ਦਹਿਸ਼ਤੀ ਹਮਲੇ ਵਿੱਚ 40 ਭਾਰਤੀ ਬਹਾਦਰ ਸ਼ਹੀਦ ਹੋਏ ਸਨ। ਪੂਰਾ ਦੇਸ਼ ਸਦਮੇ ਵਿੱਚ ਸੀ ਅਤੇ ਅੱਜ ਵੀ ਲੋਕ ਉਸ ਨੂੰ ਭੁੱਲ ਨਹੀਂ ਸਕੇ ਹਨ। ਅਕਸ਼ੈ ਨੇ ਲਿਖਿਆ, “ਇਸ ਦਿਨ ਪੁਲਵਾਮਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਾਡੇ ਸਾਰੇ ਬਹਾਦਰ ਸੈਨਿਕਾਂ ਨੂੰ ਮੇਰੀ ਦਿਲੀ ਸ਼ਰਧਾਂਜਲੀ। ਉਦੋਂ ਤੋਂ ਪ੍ਰਸ਼ੰਸਕ ਉਸ ਦੀ ਪੋਸਟ ‘ਤੇ ਟਿੱਪਣੀਆਂ ਕਰ ਰਹੇ ਹਨ। ਇਸ ਘਟਨਾ ਦੀ ਗੱਲ ਕਰੀਏ ਤਾਂ ਇਹ 14 ਫਰਵਰੀ 2019 ਨੂੰ ਵਾਪਰੀ ਸੀ ਅਤੇ ਇਸ ਨੂੰ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਨੇ ਅੰਜਾਮ ਦਿੱਤਾ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਸੀਆਰਪੀਐੱਫ ਦੇ ਕਾਫਲੇ ‘ਤੇ ਆਤਮਘਾਤੀ ਹਮਲਾਵਰ ਨੇ ਹਮਲਾ ਕਰ ਦਿੱਤਾ। ਇਸ ਘਟਨਾ ‘ਚ 40 ਜਵਾਨ ਸ਼ਹੀਦ ਹੋ ਗਏ ਸਨ।
ਇਹ ਬਹੁਤ ਭਿਆਨਕ ਸੀਨ ਸੀ ਅਤੇ ਲੋਕ ਵੈਲੇਨਟਾਈਨ ਡੇ ਨੂੰ ਭੁੱਲ ਕੇ ਸ਼ਹੀਦਾਂ ਦੀ ਸ਼ਹਾਦਤ ਦਾ ਸੋਗ ਮਨਾ ਰਹੇ ਹਨ। ਹਰ ਸਾਲ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਸੁਪਰਸਟਾਰ ਅਕਸ਼ੈ ਕੁਮਾਰ ਬਾਰੇ ਇਹ ਮਸ਼ਹੂਰ ਹੈ ਕਿ ਉਹ ਅਕਸਰ ਸੋਸ਼ਲ ਮੀਡੀਆ ‘ਤੇ ਕਈ ਮਾਮਲਿਆਂ ਨੂੰ ਲੈ ਕੇ ਪੋਸਟ ਕਰਦੇ ਰਹਿੰਦੇ ਹਨ। ਵਰਕ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਪ੍ਰਿਥਵੀਰਾਜ, ਰਾਮ ਸੇਤੂ, ਬੱਚਨ ਪਾਂਡੇ, ਗੋਰਖਾ ਅਤੇ ਬਡੇ ਮੀਆਂ ਛੋਟੇ ਮੀਆਂ ਵਰਗੀਆਂ ਫਿਲਮਾਂ ਵਿੱਚ ਰੁੱਝੇ ਹੋਏ ਹਨ। ਹਾਲ ਹੀ ‘ਚ ਟਾਈਗਰ ਸ਼ਰਾਫ ਨਾਲ ‘ਬਡੇ ਮੀਆਂ ਛੋਟੇ ਮੀਆਂ’ ਦਾ ਐਲਾਨ ਹੋਇਆ ਹੈ ਅਤੇ ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।