ਹਿਜਾਬ ਵਿਵਾਦ ‘ਤੇ ਕਰਨਾਟਕ ਦੇ ਕਾਂਗਰਸ ਨੇਤਾ ਜਮੀਰ ਅਹਿਮਦ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਇਸਲਾਮ ਵਿੱਚ ਹਿਜਾਬ ਦਾ ਮਤਲਬ ‘ਪਰਦਾ’ ਹੈ ਅਤੇ ਮਹਿਲਾਵਾਂ ਜਦੋਂ ਹਿਜਾਬ ਨਹੀਂ ਪਾਉਂਦੀਆਂ ਤਾਂ ਉਨ੍ਹਾਂ ਨਾਲ ਬਲਾਤਕਾਰ ਹੁੰਦਾ ਹੈ । ਉਨ੍ਹਾਂ ਕਿਹਾ ਕਿ ਜਦੋਂ ਕੁੜੀਆਂ ਵੱਡੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੀ ਸੁੰਦਰਤਾ ਨੂੰ ਹਿਜਾਬ ਨਾਲ ਢੱਕਣਾ ਚਾਹੀਦਾ ਹੈ। ਹਿਜਾਬ ਪਹਿਨਣਾ ਲਾਜ਼ਮੀ ਨਹੀਂ ਹੈ ਪਰ ਇਹ ਸਾਲਾਂ ਤੋਂ ਰੁਝਾਨ ਵਿੱਚ ਹੈ। ਉਨ੍ਹਾਂ ਦਾ ਇਹ ਵਿਵਾਦਿਤ ਬਿਆਨ ਉਸ ਸਮੇਂ ਆਇਆ ਜਦੋਂ ਉਹ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਦੇ ਉਸ ਬਿਆਨ ‘ਤੇ ਟਿੱਪਣੀ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੁਰਾਨ ਵਿੱਚ ਕਿਤੇ ਵੀ ਹਿਜਾਬ ਦੇ ਪ੍ਰਥਾ ਦਾ ਜ਼ਿਕਰ ਨਹੀਂ ਹੈ।
ਜ਼ਮੀਰ ਅਹਿਮਦ ਨੇ ਕਿਹਾ ਕਿ ਹਿਜਾਬ ਦਾ ਮਤਲਬ ਪਰਦਾ ਹੁੰਦਾ ਹੈ । ਕੁੜੀਆਂ ਅਤੇ ਔਰਤਾਂ ਨੂੰ ਹਿਜਾਬ ਵਿੱਚ ਰੱਖਿਆ ਜਾਂਦਾ ਹੈ, ਤਾਂ ਜੋ ਉਨ੍ਹਾਂ ਦੀ ਸੁੰਦਰਤਾ ਦਿਖਾਈ ਨਾ ਦੇਵੇ। ਔਰਤਾਂ ਅਤੇ ਕੁੜੀਆਂ ਦੀ ਸੁੰਦਰਤਾ ਨੂੰ ਛੁਪਾਉਣ ਲਈ ਉਨ੍ਹਾਂ ਨੂੰ ਹਿਜਾਬ ਪਹਿਨਾਇਆ ਜਾਂਦਾ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਭਾਰਤ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ । ਇਸ ਦਾ ਕਾਰਨ ਔਰਤਾਂ ਅਤੇ ਕੁੜੀਆਂ ਨੂੰ ਪਰਦੇ ਵਿੱਚ ਨਾ ਰੱਖਣਾ ਹੈ। ਔਰਤਾਂ ਨੂੰ ਹਿਜਾਬ ਵਿੱਚ ਰੱਖਣ ਦਾ ਰਿਵਾਜ ਬਹੁਤ ਪੁਰਾਣਾ ਹੈ। ਇਹ ਲਾਜ਼ਮੀ ਵੀ ਨਹੀਂ ਹੈ।
ਦੱਸ ਦੇਈਏ ਕਿ ਬੀਤੇ ਦਿਨ ਕੇਰਲ ਦੇ ਰਾਜਪਾਲ ਨੇ ਕਿਹਾ ਸੀ ਕਿ ਹਿਜਾਬ ਇਸਲਾਮ ਦਾ ਹਿੱਸਾ ਨਹੀਂ ਹੈ। ਹਿਜਾਬ ਦਾ ਕੁਰਾਨ ਵਿੱਚ 7 ਥਾਵਾਂ ‘ਤੇ ਜ਼ਿਕਰ ਹੈ। ਪਰ ਇਸ ਦਾ ਔਰਤਾਂ ਦੇ ਡਰੈੱਸ ਕੋਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਮੁਸਲਮਾਨ ਕੁੜੀਆਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਸਾਜ਼ਿਸ਼ ਹੈ। ਹਿਜਾਬ ਵਿਵਾਦ ਮੁਸਲਿਮ ਲੜਕੀਆਂ ਦੀ ਸਿੱਖਿਆ ਨੂੰ ਰੋਕਣ ਦੀ ਸਾਜ਼ਿਸ਼ ਹੈ। ਮੁਸਲਿਮ ਕੁੜੀਆਂ ਹੁਣ ਪੜ੍ਹ ਰਹੀਆਂ ਹਨ ਅਤੇ ਜੋ ਵੀ ਚਾਹੁੰਦੀਆਂ ਹਨ, ਹਾਸਿਲ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: