ਬਾਲੀਵੁੱਡ ਨੂੰ ਡਿਸਕੋ ਮਿਊਜ਼ਿਕ ਦੇਣ ਵਾਲੇ ਮਸ਼ਹੂਰ ਗਾਇਕ ਅਤੇ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਬੱਪੀ ਲਹਿਰੀ ਬੀਤੀ ਰਾਤ ਘਰ ‘ਚ ਸਨ ਅਤੇ ਉਨ੍ਹਾਂ ਦੀ ਤਬੀਅਤ ਖਰਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੁਹੂ ਦੇ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ।
ਬੱਪੀ ਲਹਿਰੀ ਦਾ ਮੁੰਬਈ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ। ਬੱਪੀ ਲਹਿਰੀ ਨੂੰ 1970-80 ਦੇ ਦਹਾਕੇ ਦੀ ਸ਼ੁਰੂਆਤ ਦੀਆਂ ਕਈ ਫਿਲਮਾਂ ਜਿਵੇਂ ‘ਚਲਤੇ ਚਲਤੇ’, ‘ਡਿਸਕੋ ਡਾਂਸਰ’ ਅਤੇ ‘ਸ਼ਰਾਬੀ’ ਵਿੱਚ ਪ੍ਰਸਿੱਧ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਆਖਰੀ ਬਾਲੀਵੁੱਡ ਗੀਤ ‘ਬੰਕਸ’ 2020 ਦੀ ਫਿਲਮ ‘ਬਾਗੀ 3’ ਲਈ ਸੀ।
ਦੱਸ ਦੇਈਏ ਕਿ ਬੱਪੀ ਲਹਿਰੀ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਭਰਤੀ ਸਨ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਰ ਮੰਗਲਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੱਕ ਡਾਕਟਰ ਨੂੰ ਘਰ ਆਉਣ ਲਈ ਬੁਲਾਇਆ, ਜਿਸ ਤੋਂ ਬਾਅਦ ਬੱਪੀ ਲਹਿਰੀ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਸਨ। ਓ.ਐਸ.ਏ (ਓਬਸਟਰਕਟਿਵ ਸਲੀਪ ਐਪਨੀਆ) ਕਾਰਨ ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: