ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ ਐੱਚ. ਡੀ. ਐੱਫ. ਸੀ. ਦੇ ਗਾਹਕਾਂ ਲਈ ਚੰਗੀ ਖ਼ਬਰ ਹੈ। ਫਿਕਸਡ ਡਿਪਾਜ਼ਿਟ (ਐੱਫ. ਡੀ.) ‘ਤੇ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਭਾਰਤੀ ਸਟੇਟ ਬੈਂਕ ਨੇ ਐੱਫ. ਡੀ. ਦੀਆਂ ਵਿਆਜ ਦਰਾਂ ਵਿਚ 0.15 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਹੁਣ 1 ਲੱਖ ਦੀ ਐੱਫ. ਡੀ. ‘ਤੇ ਵੀ ਤੁਸੀਂ ਸ਼ਾਨਦਾਰ ਰਿਟਰਨ ਕਮਾ ਸਕੋਗੇ।
ਹੁਣ ਤਿੰਨ ਸਾਲ ਤੋਂ 5 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ਲਈ ਐੱਸ. ਬੀ. ਆਈ. ਵੱਲੋਂ 5.45 ਫ਼ੀਸਦੀ ਵਿਆਜ ਦਿੱਤਾ ਜਾਵੇਗਾ, ਜੋ ਕਿ ਪਹਿਲਾਂ 5.30 ਫ਼ੀਸਦੀ ਸੀ। ਉੱਥੇ ਹੀ, ਸੀਨੀਅਰ ਸਿਟੀਜ਼ਨਸ ਲਈ ਇਸ ਮਿਆਦ ਵਾਲੀ ਐੱਫ. ਡੀ. ਲਈ ਵਿਆਜ ਦਰ 5.80 ਫ਼ੀਸਦੀ ਤੋਂ ਵਧਾ ਕੇ 5.95 ਫ਼ੀਸਦੀ ਕਰ ਦਿੱਤੀ ਗਈ ਹੈ, ਯਾਨੀ 60 ਸਾਲ ਤੋਂ ਉਪਰ ਵਾਲੇ ਨਾਗਰਿਕਾਂ ਨੂੰ ਹੁਣ ਪਹਿਲਾਂ ਨਾਲੋਂ ਬਿਹਤਰ ਰਿਟਰਨ ਮਿਲੇਗਾ।
ਇਹ ਵੀ ਪੜ੍ਹੋ: CM ਚੰਨੀ ‘ਤੇ PM ਮੋਦੀ ਦਾ ਵਾਰ, ਕਿਹਾ- ‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’
ਉੱਥੇ ਹੀ, ਦੋ ਸਾਲ ਤੋਂ ਤਿੰਨ ਸਾਲ ਵਿਚਕਾਰ ਦੀ ਐੱਫ. ਡੀ. ਲਈ ਬੈਂਕ ਹੁਣ 5.10 ਫ਼ੀਸਦੀ ਦੀ ਜਗ੍ਹਾ 5.20 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਸੀਨੀਅਰ ਸਿਟੀਜ਼ਨਸ ਲਈ ਇਹ 5.70 ਫ਼ੀਸਦੀ ਹੋ ਗਈ ਹੈ, ਜੋ ਪਹਿਲਾਂ 5.60 ਫ਼ੀਸਦੀ ਸੀ। 5 ਤੋਂ 10 ਸਾਲ ਵਿਚਕਾਰ ਦੀ ਐੱਫ. ਡੀ. ਲਈ ਵਿਆਜ ਦਰ 5.40 ਫ਼ੀਸਦੀ ਤੋਂ ਵਧਾ ਕੇ 5.50 ਫ਼ੀਸਦੀ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ HDFC ਵੱਲੋਂ 1 ਸਾਲ ਤੋਂ ਲੈ ਕੇ ਵਿਆਜ ਦਰ 5 ਫ਼ੀਸਦੀ ਕਰ ਦਿੱਤੀ ਗਈ ਹੈ, ਜੋ ਕਿ ਪਹਿਲਾਂ 4.90 ਫ਼ੀਸਦੀ ਸੀ। ਇਸ ਤੋਂ ਇਲਾਵਾ 1 ਸਾਲ 1 ਦਿਨ ਤੋਂ 2 ਸਾਲ ਤੱਕ ਵੀ ਵਿਆਜ ਦਰ 5 ਫ਼ੀਸਦੀ ਕਰ ਦਿੱਤੀ ਗਈ ਹੈ, ਜੋ ਪਹਿਲਾਂ 4.90 ਫ਼ੀਸਦੀ ਸੀ। ਇਸੇ ਤਰ੍ਹਾਂ 2 ਸਾਲ 1 ਦਿਨ ਤੋਂ 3 ਸਾਲ ਲਈ 5.20 ਫ਼ੀਸਦੀ ਕਰ ਦਿੱਤੀ ਹੈ, ਜੋ ਕਿ ਪਹਿਲਾਂ 5.15 ਫ਼ੀਸਦੀ ਸੀ। 3 ਸਾਲ 1 ਦਿਨ ਤੋਂ 5 ਸਾਲ ਤੱਕ FD ਲਈ ਵਿਆਜ ਦਰ 5.30 ਫ਼ੀਸਦੀ ਤੋਂ ਵਧਾ ਕੇ 5.45 ਕਰ ਦਿੱਤੀ ਗਈ ਹੈ। 5 ਸਾਲ 1 ਦਿਨ ਤੋਂ 10 ਸਾਲ ਤੱਕ FD ਦੀ ਵਿਆਜ ਦਰ 5.60 ਫ਼ੀਸਦੀ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 5.40 ਫ਼ੀਸਦੀ ਸੀ।
ਵੀਡੀਓ ਲਈ ਕਲਿੱਕ ਕਰੋ -: