ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ: ਟੇਡਰੋਸ ਅਧਨੋਮ ਘੇਬਰੇਅਸਸ ਨੇ ਕਿਹਾ ਕਿ ਬੇਸ਼ੱਕ ਅੱਜ ਹਾਲਾਤ ਵਾਇਰਸ ਦੇ ਹੋਰ ਵੀ ਜ਼ਿਆਦਾ ਲਾਗ ਵਾਲੇ ਅਤੇ ਖ਼ਤਰਨਾਕ ਰੂਪਾਂ ਲਈ ਆਦਰਸ਼ ਹੋਣ ਪਰ ਕੋਰੋਨਾ ਵਾਇਰਸ ਮਹਾਮਾਰੀ ਉਦੋਂ ਖ਼ਤਮ ਹੋਵੇਗੀ ਜਦੋਂ ਅਸੀਂ ਇਸਨੂੰ ਖਤਮ ਕਰਨਾ ਚਾਹਾਂਗੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੂੰ ਸਿਰਫ ਮਹਾਂਮਾਰੀ ਨੂੰ ਖਤਮ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ।
ਕੋਰੋਨਾ ਮਹਾਮਾਰੀ ‘ਤੇ ਘੇਬਰੇਅਸਸ ਨੇ ਕਿਹਾ ਕਿ ਜਦੋਂ ਅਸੀਂ ਦੋ ਸਾਲ ਪਹਿਲਾਂ ਮਿਲੇ ਸੀ ਅਤੇ ਇਸ ਨਵੇਂ ਵਾਇਰਸ ਦੇ ਫੈਲਣ ਨੂੰ ਲੈ ਕੇ ਚਿੰਤਤ ਸੀ ਤਾਂ ਸਾਡੇ ਵਿੱਚੋਂ ਕਿਸੇ ਨੇ ਇਹ ਕਲਪਨਾ ਵੀ ਨਹੀਂ ਕੀਤੀ ਸੀ ਕਿ ਅੱਜ ਅਸੀਂ ਮਹਾਮਾਰੀ ਦੇ ਤੀਜੇ ਸਾਲ ਵਿੱਚ ਦਾਖਲ ਹੋਵਾਂਗੇ। ਉਨ੍ਹਾਂ ਨੇ ਅਗਾਹ ਕੀਤਾ ਕਿ ਮੌਜੂਦਾ ਸਮੇਂ ਵਿੱਚ ਸਥਿਤੀ ਅਜਿਹੀ ਹੈ ਕਿ ਹੋਰ ਵੀ ਜ਼ਿਆਦਾ ਛੂਤਕਾਰੀ ਅਤੇ ਖ਼ਤਰਨਾਕ ਵੈਰੀਐਂਟ ਸਾਹਮਣੇ ਆ ਸਕਦੇ ਹਨ, ਪਰ ਅਸੀਂ ਇਸ ਸਾਲ ਗਲੋਬਲ ਹੈਲਥ ਐਮਰਜੈਂਸੀ ਵਜੋਂ ਕੋਵਿਡ ਮਹਾਂਮਾਰੀ ਨੂੰ ਖਤਮ ਕਰ ਸਕਦੇ ਹਾਂ।
ਇਸ ਤੋਂ ਅੱਗੇ WHO ਮੁਖੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੁਝ ਦੇਸ਼ਾਂ ਵਿੱਚ ਜਿੱਥੇ ਟੀਕਾਕਰਨ ਬਹੁਤ ਵਧੀਆ ਢੰਗ ਨਾਲ ਹੋ ਚੁੱਕਿਆ ਹੈ ਅਤੇ ਜਿੱਥੇ ਓਮੀਕ੍ਰੋਨ ਵੇਰੀਐਂਟ ਘੱਟ ਗੰਭੀਰ ਹਨ, ਉੱਥੇ ਇੱਕ ਧਾਰਨਾ ਬਣ ਗਈ ਹੈ ਕਿ ਮਹਾਮਾਰੀ ਖਤਮ ਹੋ ਗਈ ਹੈ ਪਰ ਇਹ ਅਜਿਹਾ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਇਸ ਮਹਾਮਾਰੀ ਕਾਰਨ ਇੱਕ ਹਫ਼ਤੇ ਵਿੱਚ 70 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ ਕਿਉਂਕਿ ਅਫਰੀਕਾ ਦੀ 83% ਆਬਾਦੀ ਨੂੰ ਅਜੇ ਤੱਕ ਵੈਕਸੀਨ ਦੀ ਇੱਕ ਵੀ ਡੋਜ਼ ਨਹੀਂ ਲੱਗੀ ਹੈ।
ਇਸ ਤੋਂ ਅੱਗੇ WHO ਮੁਖੀ ਨੇ ਕਿਹਾ ਕਿ ਹਾਲਾਂਕਿ, ਸਭ ਕੁਝ ਬਹੁਤ ਗੰਭੀਰ ਨਹੀਂ ਹੈ। ਸਾਡੇ ਕੋਲ ਉਪਕਰਨ ਹਨ । ਅਸੀਂ ਜਾਣਦੇ ਹਾਂ ਕਿ ਮਹਾਮਾਰੀ ਨੂੰ ਖਤਮ ਕਰਨ ਲਈ ਕੀ ਕਰਨਾ ਹੈ । ਖਾਸ ਤੌਰ ‘ਤੇ, ACT ਐਕਸਲੇਟਰ ਲਈ 16 ਬਿਲੀਅਨ ਡਾਲਰ ਦੀ ਘਾਟ ਨੂੰ ਭਰਨ ਲਈ ਸਾਰੇ ਦੇਸ਼ਾਂ ਤੱਕ ਸੰਪਰਕ ਕਰ ਰਹੇ ਹਾਂ, ਤਾਂ ਜੋ ਵੈਕਸੀਨ, ਟੈਸਟ, ਇਲਾਜ ਅਤੇ ਨਿੱਜੀ ਸੁਰੱਖਿਆ ਉਪਕਰਨ ਹਰ ਜਗ੍ਹਾ ਉਪਲਬਧ ਕਰਵਾਏ ਜਾ ਸਕਣ।
ਵੀਡੀਓ ਲਈ ਕਲਿੱਕ ਕਰੋ -: