Amitabh Bachchan new movie: ਬਾਲੀਵੁੱਡ ਦੇ ‘ਸ਼ਹਿਨਸ਼ਾਹ’ ਅਮਿਤਾਭ ਬੱਚਨ ਆਪਣੀ ਉਮਰ ਦੇ ਇਸ ਪੜਾਅ ‘ਤੇ ਵੀ ਪੂਰੇ ਜੋਸ਼ ਨਾਲ ਕੰਮ ਕਰ ਰਹੇ ਹਨ। ਪ੍ਰਸ਼ੰਸਕ ਬਹੁਤ ਖੁਸ਼ ਹਨ ਕਿ ਬੱਚਨ ਸਾਹਿਬ ਦਾ ਸਿਨੇਮਾ ਪ੍ਰਤੀ ਜਨੂੰਨ ਵੱਧ ਰਿਹਾ ਹੈ ਅਤੇ ਉਹ ਵੱਖ-ਵੱਖ ਫਿਲਮਾਂ ਅਤੇ ਕਿਰਦਾਰਾਂ ਨਾਲ ਦਿਲ ਜਿੱਤਦੇ ਹਨ। ਅਜਿਹੇ ‘ਚ ਹੁਣ ਅਮਿਤਾਭ ਦੇ ਪ੍ਰਸ਼ੰਸਕਾਂ ਲਈ ਇਕ ਚੰਗੀ ਅਤੇ ਵੱਡੀ ਖਬਰ ਸਾਹਮਣੇ ਆਈ ਹੈ। ਅਮਿਤਾਭ ਬੱਚਨ ਜਲਦ ਹੀ ‘ਬਾਹੂਬਲੀ’ ਸਟਾਰ ਪ੍ਰਭਾਸ ਨਾਲ ਨਜ਼ਰ ਆਉਣਗੇ। ਪ੍ਰਭਾਸ ਅਤੇ ਅਮਿਤਾਭ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।
ਅਮਿਤਾਭ ਬੱਚਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਦਾਕਾਰ ਪ੍ਰਭਾਸ ਨਾਲ ਸਾਇੰਸ ਫਿਕਸ਼ਨ ਆਧਾਰਿਤ ਫਿਲਮ ਲਈ ਆਪਣਾ ਪਹਿਲਾ ਸ਼ਾਟ ਦਿੱਤਾ ਹੈ । ਆਪਣੇ ਟਵੀਟ ਵਿੱਚ ਅਮਿਤਾਭ ਨੇ ਪ੍ਰਭਾਸ ਨੂੰ ਇੱਕ ਪ੍ਰਤਿਭਾਸ਼ਾਲੀ ਅਤੇ ਨਿਮਰ ਕਲਾਕਾਰ ਦੱਸਿਆ ਹੈ। ਫਿਲਮ ਦਾ ਨਿਰਦੇਸ਼ਨ ਫਿਲਮ ਨਿਰਮਾਤਾ ਨਾਗ ਅਸ਼ਵਿਨ ਨੇ ਕੀਤਾ ਹੈ, ਜੋ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ‘ਮਹਾਨਤੀ’ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ।
ਇਸ ਨਵੀਂ ਫਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ ਅਤੇ ਇਸ ਨੂੰ ‘ਪ੍ਰੋਜੈਕਟ ਕੇ’ ਕਿਹਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਚ ਦੀਪਿਕਾ ਪਾਦੂਕੋਣ ਵੀ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ। ਅਮਿਤਾਭ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਫਿਲਮ ਦੀ ਸ਼ੂਟਿੰਗ ਦੌਰਾਨ ਪ੍ਰਭਾਸ ਤੋਂ ਬਹੁਤ ਕੁਝ ਸਿੱਖਣ ਲਈ ਬਹੁਤ ਉਤਸੁਕ ਹਨ।