good sleep health tips: ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਲੋਕ ਰਾਤ ਨੂੰ ਸੌਂਦੇ ਹਨ। ਇਸ ਨਾਲ ਥਕਾਵਟ ਦੂਰ ਹੋਣ ਦੇ ਨਾਲ ਦਿਨ ਭਰ ਕੰਮ ਕਰਨ ਦੀ ਤਾਕਤ ਮਿਲਦੀ ਹੈ। ਮਾਹਿਰਾਂ ਮੁਤਾਬਕ ਇਸ ਲਈ ਰੋਜ਼ਾਨਾ 7-9 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ। ਇਸ ਨਾਲ ਬਾਡੀ ਰਿਲੈਕਸ ਹੋਣ ਦੇ ਨਾਲ ਪੁਰਾਣੀਆਂ ਬਿਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ। ਇਮਿਊਨਿਟੀ ਵਧਣ ਨਾਲ ਦਿਲ ਅਤੇ ਦਿਮਾਗ ਮਜ਼ਬੂਤ ਹੁੰਦਾ ਹੈ। ਪਰ ਕੁਝ ਕਾਰਨਾਂ ਕਰਕੇ ਅੱਜਕੱਲ੍ਹ ਲੋਕ ਚੰਗੀ ਨੀਂਦ ਨਾ ਆਉਣ ਤੋਂ ਪ੍ਰੇਸ਼ਾਨ ਹਨ। ਅਜਿਹੇ ‘ਚ ਤੁਸੀਂ ਸੌਣ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਮਾਹਿਰਾਂ ਮੁਤਾਬਕ ਇਹ ਚੀਜ਼ਾਂ ਨੀਂਦ ਨੂੰ ਵਧਾਉਣ ‘ਚ ਮਦਦ ਕਰਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ…
ਭਾਰਤ ‘ਚ ਨੀਂਦ ਦੀ ਸਥਿਤੀ: ਇਕ ਸਟੱਡੀ ਅਨੁਸਾਰ ਭਾਰਤ ‘ਚ ਲਗਭਗ 93 ਫੀਸਦੀ ਲੋਕ ਚੰਗੀ ਨੀਂਦ ਨਹੀਂ ਲੈ ਪਾਉਂਦੇ ਹਨ। ਇਸ ਦੇ ਪਿੱਛੇ ਦਾ ਕਾਰਨ ਬਿਜ਼ੀ ਲਾਈਫ ਸਟਾਈਲ, ਦੇਰ ਰਾਤ ਤੱਕ ਖਾਣਾ, ਗੈਜੇਟਸ ਦੀ ਵਰਤੋਂ ਅਤੇ ਕੋਈ ਫਿਜੀਕਲ ਐਕਟੀਵਿਟੀ ਨਾ ਕਰਨਾ ਹੈ। ਅਧਿਐਨ ਅਨੁਸਾਰ ਲਗਭਗ 72 ਫੀਸਦੀ ਭਾਰਤੀ ਰਾਤ ਨੂੰ 1 ਤੋਂ 3 ਉੱਠਦੇ ਹਨ। ਇਸ ਦੇ ਨਾਲ ਹੀ ਇਸ ਕਾਰਨ ਇਨ੍ਹਾਂ ‘ਚੋਂ 87 ਫੀਸਦੀ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉੱਥੇ ਹੀ 11 ਫੀਸਦੀ ਲੋਕ ਅਧੂਰੀ ਨੀਂਦ ਕਾਰਨ ਚੰਗੀ ਨੀਂਦ ਨਾ ਆਉਣ ਕਾਰਨ ਨੌਕਰੀ ਤੋਂ ਛੁੱਟੀ ਲੈ ਰਹੇ ਹਨ ਅਤੇ 19 ਫੀਸਦੀ ਲੋਕਾਂ ਦੀ ਨੀਂਦ ਨਾ ਪੂਰੀ ਹੋਣ ਕਾਰਨ ਉਨ੍ਹਾਂ ਦੇ ਰਿਸ਼ਤਿਆਂ ‘ਚ ਤਣਾਅ ਦੀ ਸਥਿਤੀ ਵੱਧ ਰਹੀ ਹੈ।
ਬਦਾਮ: ਜੇਕਰ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਡਾਈਟ ‘ਚ ਬਾਦਾਮ ਜ਼ਰੂਰ ਸ਼ਾਮਲ ਕਰੋ। ਬਦਾਮ ਮੇਲਾਟੋਨਿਨ ਹਾਰਮੋਨ ਦਾ ਇੱਕ ਚੰਗਾ ਸਰੋਤ ਹਨ। ਇਹ ਬਾਡੀ ਸਾਈਕਲ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਮੈਗਨੀਸ਼ੀਅਮ ਮਾਸਪੇਸ਼ੀਆਂ ਨੂੰ ਰਿਲੈਕਸ ਕਰਦਾ ਹੈ। ਅਜਿਹੇ ‘ਚ ਤੁਸੀਂ ਸੌਣ ਤੋਂ ਪਹਿਲਾਂ ਕੁਝ ਬਦਾਮ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਉਣ ‘ਚ ਮਦਦ ਮਿਲ ਸਕਦੀ ਹੈ। ਇਸ ਦੇ ਨਾਲ ਇਮਿਊਨਿਟੀ ਵੀ ਵਧੇਗੀ। ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋਣਗੀਆਂ।
ਅਖਰੋਟ: ਅਖਰੋਟ ‘ਚ ਮੇਲਾਟੋਨਿਨ, ਸੇਰੋਟੋਨਿਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫੋਲੇਟ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਨੀਂਦ ਚੰਗੀ ਹੁੰਦੀ ਹੈ। ਸੌਣ ਤੋਂ ਪਹਿਲਾਂ ਕੁਝ ਅਖਰੋਟ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ। ਪਰ ਅਧਿਐਨਾਂ ਨੇ ਅਜੇ ਤੱਕ ਅਖਰੋਟ ਖਾਣ ਅਤੇ ਸੌਣ ਦੇ ਵਿਚਕਾਰ ਇੱਕ ਵਧੀਆ ਸਬੰਧ ਸਾਬਤ ਨਹੀਂ ਕੀਤਾ ਹੈ।
ਗਰਮ ਦੁੱਧ: ਕਈ ਲੋਕ ਸੌਣ ਤੋਂ ਪਹਿਲਾਂ ਦੁੱਧ ਪੀਣਾ ਪਸੰਦ ਕਰਦੇ ਹਨ। ਐਕਸਪਰਟ ਅਨੁਸਾਰ ਦੁੱਧ ‘ਚ ਨੀਂਦ ਨੂੰ ਸੁਧਾਰਨ ਅਤੇ ਵਧਾਵਾ ਦੇਣ ਵਾਲੇ ਟ੍ਰਿਪਟੋਫੈਨ, ਕੈਲਸ਼ੀਅਮ, ਵਿਟਾਮਿਨ ਡੀ ਅਤੇ ਮੇਲਾਟੋਨਿਨ ਚਾਰ ਯੋਗਿਕ ਹੁੰਦੇ ਹਨ। ਅਜਿਹੇ ‘ਚ ਸੌਣ ਤੋਂ ਪਹਿਲਾਂ ਦੁੱਧ ਪੀਣ ਨਾਲ ਚੰਗੀ ਅਤੇ ਡੂੰਘੀ ਨੀਂਦ ਆਉਣ ‘ਚ ਮਦਦ ਮਿਲਦੀ ਹੈ। ਤੁਸੀਂ 1 ਕੱਪ ਹਲਦੀ ਵਾਲਾ ਦੁੱਧ ਪੀ ਸਕਦੇ ਹੋ। ਇਸ ਤੋਂ ਇਲਾਵਾ ਇਸ ਗੱਲ ਦਾ ਧਿਆਨ ਰੱਖੋ ਕਿ ਦੁੱਧ ਘੱਟ ਫੈਟ ਵਾਲਾ ਹੀ ਹੋਵੇ। ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ਵਾਲਾ ਦੁੱਧ ਪੀਣ ਨਾਲ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਾਅ ਰਹੇਗਾ।
ਫੈਟ ਵਾਲੀ ਮੱਛੀ: ਸੈਲਮਨ, ਟੂਨਾ ਅਤੇ ਮੈਕਰੇਲ ਜਿਹੀਆਂ ਫੈਟੀ ਫਿਸ਼ ਵਿਟਾਮਿਨ ਡੀ, ਓਮੇਗਾ-3 ਫੈਟੀ ਐਸਿਡ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਸਰੀਰ ‘ਚ ਸੋਜ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਦਿਲ ਅਤੇ ਦਿਮਾਗ਼ ਮਜ਼ਬੂਤ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਮਨ ਐਕਟਿਵ ਰਹਿੰਦਾ ਹੈ। ਇਸ ਦੇ ਨਾਲ ਹੀ ਇਨਸੌਮਨੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਗਹਿਰੀ ਨੀਂਦ ਲੈਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਡਿਨਰ ‘ਚ ਫੈਟ ਵਾਲੀ ਮੱਛੀ ਖਾਣਾ ਬੈਸਟ ਆਪਸ਼ਨ ਹੈ।
ਕੈਮੋਮਾਈਲ ਚਾਹ: ਇਹ ਇੱਕ ਤਰ੍ਹਾਂ ਦੀ ਹਰਬਲ ਚਾਹ ਹੁੰਦੀ ਹੈ। ਇਸ ‘ਚ ਐਂਟੀ-ਆਕਸੀਡੈਂਟ ਅਤੇ ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਸੋਜ਼ ਘੱਟ ਹੋਣ ਦੇ ਨਾਲ, ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਐਕਸਪਰਟ ਅਨੁਸਾਰ ਇਸ ਦਾ ਸੇਵਨ ਕਰਨ ਨਾਲ ਚਿੰਤਾ ਅਤੇ ਡਿਪ੍ਰੈਸ਼ਨ ਨੂੰ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ। ਅਜਿਹੇ ‘ਚ ਸੌਣ ਤੋਂ ਪਹਿਲਾਂ ਇੱਕ ਕੱਪ ਕੈਮੋਮਾਈਲ ਚਾਹ ਪੀਣ ਨਾਲ ਨੀਂਦ ਦੀ ਗੁਣਵੱਤਾ ‘ਚ ਸੁਧਾਰ ਆਉਂਦਾ ਹੈ। ਅਜਿਹੇ ‘ਚ ਚੰਗੀ ਅਤੇ ਗਹਿਰੀ ਨੀਂਦ ਆਉਂਦੀ ਹੈ।