ਯੂਕਰੇਨ ਵਿਚ ਕੜਾਕੇ ਦੀ ਠੰਡ, ਹਰ ਪਾਸੇ ਬਰਫ ਤੇ ਤਾਪਮਾਨ ਮਾਈਨਸ 2 ਡਿਗਰੀ ਹੈ। ਅਜਿਹੇ ਵਿਚ ਭਾਰਤ ਆਉਣ ਲਈ ਵਿਦਿਆਰਥੀਆਂ ਨੂੰ ਮੀਲਾਂ ਲੰਬਾ ਸਫਰ ਤੈਅ ਕਰਨਾ ਪੈ ਰਿਹਾ ਹੈ। ਹੱਥਾਂ ਵਿਚ ਬੈਗ ਸੂਟਕੇਸ ਲਏ ਵਿਦਿਆਰਥੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਯੂਕਰੇਨ ਤੋਂ ਹੰਗਰੀ, ਪੋਲੈਂਡ ਤੇ ਰੋਮਾਨੀਆ ਦੀਆਂ ਸਰਹੱਦਾਂ ‘ਤੇ ਪਹੁੰਚ ਰਹੇ ਹਨ। ਫਿਰ ਇਥੋਂ ਭਾਰਤ ਲਈ ਸੁਰੱਖਿਅਤ ਯਾਤਰਾ ਸ਼ੁਰੂ ਕਰ ਰਹੇ ਹਨ।
ਇਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਹਨ ਜੋ ਅਜੇ ਪਿਛਲੇ ਸਾਲ ਹੀ ਨਵੰਬਰ ਜਾਂ ਦਸੰਬਰ ਮਹੀਨੇ ਵਿਚ ਪੜ੍ਹਾਈ ਲਈ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਚ ਗਏ ਸਨ। ਇਨ੍ਹਾਂ ਨੂੰ ਅਜੇ ਉੁਥੋਂ ਦੀਆਂ ਭੂਗੌਲਿਕ ਸਥਿਤੀਆਂ ਬਾਰੇ ਅਜੇ ਤੱਕ ਸਹੀ ਤਰ੍ਹਾਂ ਨਾਲ ਨਹੀਂ ਪਤਾ। ਇਹ ਸਾਰੇ ਖਤਰੇ ਤੋਂ ਬਚਦੇ ਬਚਾਉਂਦੇ ਹੋਸਟਲ ਜਾਂ ਫਿਰ ਕਿਰਾਏ ‘ਤੇ ਲੈ ਰੱਖੇ ਮਕਾਨਾਂ ਨੂੰ ਛੱਡ ਘਰ ਵਾਪਸੀ ਲਈ ਨਿਕਲੇ ਹਨ।
ਜੋ ਵਿਦਿਆਰਥੀ ਪੈਦਲ ਭਾਰਤ ‘ਚ ਘਰ ਵਾਪਸੀ ਲਈ ਨਿਕਲੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰਾਲੇ ਵੱਲੋਂ ਸਿਰਫ ਵਾਅਦੇ ਹੀ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਵਿਦਿਆਰਥੀਆਂ ਨੂੰ ਮੀਲਾਂ ਲੰਬਾ ਸਫਰ ਪੈਦਲ ਤੈਅ ਕਰਕੇ ਸੇਫ ਜ਼ੋਨ ਵਿਚ ਪਹੁੰਚਣਾ ਪੈ ਰਿਹਾ ਹੈ। ਭਾਰਤੀਦੂਤਘਰ ਨੇ ਜੋ ਨੰਬਰ ਜਾਰੀ ਕੀਤੇ ਹਨ ਉਨ੍ਹਾਂ ‘ਤੇ ਫੋਨ ਕਰਦੇ ਹਾਂ ਤਾਂ ਕੋਈ ਚੁੱਕਦਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਵਿਦਿਆਰਥੀ ਲਗਾਤਾਰ ਮਾਪਿਆਂ ਦੇ ਸੰਪਰਕ ਵਿਚ ਹਨ ਤੇ ਦੱਸ ਰਹੇ ਹਨ ਕਿ ਇਥੇ ਖਾਣ ਦੇ ਸਾਮਾਨ ਦੀਆਂ ਕੀਮਤਾਂ ਯੁੱਧ ਛਿੜਦੇ ਹੀ ਆਸਮਾਨ ਛੂਹ ਗਈਆਂ ਹਨ। ਪਾਣੀ ਦੀ ਕਮੀ ਹੋ ਗਈ ਹੈ। ਟੈਕਸੀ ਸਰਵਿਸ ਵੀ ਮਹਿੰਗੀ ਹੋ ਗਈ ਹੈ। ਭਾਰੀ ਠੰਡ ‘ਚ ਵਿਦਿਆਰਥੀ ਇਥੇ ਚਿਪਸ ਤੇ ਬਿਸਕਟਾਂ ਦੇ ਸਹਾਰੇ ਆਪਣਾ ਸਫਰ ਤੈਅ ਕਰ ਰਹੇ ਹਨ।