ਯੂਕਰੇਨ ਵਿੱਚ ਜ਼ਿੰਦਗੀ ਮੌਤ ਨਾਲ ਕਦਮ ਮਿਲਾ ਰਹੀ ਹੈ। ਇੱਥੇ ਸਥਿਤੀ ਅਜਿਹੀ ਹੈ ਕਿ ਕਦੋਂ ਕਿਹੜਾ ਬੰਬ ਜਾਨ ਲੈ ਲਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ । ਰੂਸੀ ਫੌਜੀਆਂ ਨੇ ਯੂਕਰੇਨ ਦੇ ਪੂਰਬੀ ਖੇਤਰ ਵਿੱਚ ਇੱਕ ਵੱਡਾ ਹਮਲਾ ਕੀਤਾ ਹੈ । ਇੱਥੇ ਸੁਮੀ ਵਿੱਚ ਇੱਕ ਰਾਕੇਟ ਹਮਲਾ ਕੀਤਾ ਗਿਆ ਹੈ। ਇਸ ਵਿੱਚ ਯੂਕਰੇਨ ਦੇ 6 ਲੋਕਾਂ ਦੀ ਮੌਤ ਹੋ ਗਈ ਹੈ । ਸੁਮੀ ਧਮਾਕੇ ਵਿੱਚ ਇੱਕ 7 ਸਾਲ ਦੀ ਬੱਚੀ ਦੀ ਵੀ ਜਾਨ ਚਲੀ ਗਈ ਹੈ।
ਐਤਵਾਰ ਨੂੰ ਯੂਕਰੇਨ ਦੇ ਗਵਰਨਰ ਦਮਿਤਰੀ ਜ਼ਿਵਿਤਸਕੀ ਨੇ ਕਿਹਾ ਕਿ ਰੂਸੀ ਗੋਲਾਬਾਰੀ ਜਾਰੀ ਹੈ। ਇਸ ਵਿੱਚ 7 ਸਾਲ ਦੀ ਬੱਚੀ ਸਣੇ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਹਮਲੇ ਵਿੱਚ ਹੁਣ ਤੱਕ 64 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੂਸ ਨੇ ਐਤਵਾਰ ਨੂੰ ਹੀ ਖਾਰਕੀਵ ਵਿੱਚ ਵੱਡਾ ਹਮਲਾ ਕੀਤਾ । ਜਿਸ ਵਿੱਚ ਰੂਸੀ ਫੌਜ ਵੱਲੋਂ ਗੈਸ ਪਾਈਪ ਲਾਈਨ ਨੂੰ ਉਡਾ ਦਿੱਤਾ ਗਿਆ । ਇਸ ਵਿੱਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ । ਇਸ ਲਈ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਬੰਦ ਕਰ ਲੈਣ ਤੇ ਨੱਕ ਉੱਤੇ ਗਿੱਲਾ ਕੱਪੜਾ ਰੱਖਣ । ਇਹ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ।
ਗੌਰਤਲਬ ਹੈ ਕਿ ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਰੂਸ ਵੱਲੋਂ ਯੂਕਰੇਨ ਨੂੰ ਗੱਲਬਾਤ ਦਾ ਸਾਡਾ ਦਿੱਤਾ ਗਿਆ ਸੀ, ਜਿਸ ਨੂੰ ਯੂਕਰੇਨ ਵੱਲੋਂ ਠੁਕਰਾ ਦਿੱਤਾ ਗਿਆ। ਅਜਿਹੇ ਵਿੱਚ ਰੂਸ ਨੇ ਕਿਹਾ ਹੈ ਕਿ ਯੂਕਰੇਨ ਗੱਲਬਾਤ ਲਈ ਤਿਆਰ ਨਹੀਂ ਹੈ, ਜਿਸ ਕਾਰਨ ਹੁਣ ਉਹ ਯੂਕਰੇਨ ‘ਤੇ ਚਾਰੋਂ ਪਾਸਿਆਂ ਤੋਂ ਹਮਲਾ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: