Sandalwood Oil paste benefits: ਚੰਦਨ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ। ਲੋਕ ਸਦੀਆਂ ਤੋਂ ਇਸ ਨੂੰ ਸਕਿਨ ਕੇਅਰ ‘ਚ ਸ਼ਾਮਲ ਕਰਦੇ ਆ ਰਹੇ ਹਨ। ਪਰ ਚੰਦਨ ਦੇ ਪਾਊਡਰ ਦੀ ਤਰ੍ਹਾਂ ਇਸ ਦਾ ਤੇਲ ਵੀ ਸਕਿਨ ਅਤੇ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ‘ਚ ਚੰਦਨ ਦੀਆਂ ਕੁੱਲ 12 ਕਿਸਮਾਂ ਹਨ। ਇਨ੍ਹਾਂ ‘ਚੋਂ ਸਫ਼ੇਦ ਅਤੇ ਲਾਲ ਚੰਦਨ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਆਓ ਅੱਜ ਅਸੀਂ ਤੁਹਾਨੂੰ ਚੰਦਨ ਦੇ ਪੇਸਟ ਅਤੇ ਤੇਲ ਦੇ ਕੁਝ ਸ਼ਾਨਦਾਰ ਫਾਇਦੇ ਦੱਸਦੇ ਹਾਂ।
ਸਿਰ ਦਰਦ ਤੋਂ ਰਾਹਤ: ਚੰਦਨ ਦੀ ਤਾਸੀਰ ਠੰਡੀ ਹੋਣ ਨਾਲ ਇਸ ਨਾਲ ਸਿਰ ਦਰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਲਈ ਇੱਕ ਕੌਲੀ ‘ਚ ਚੰਦਨ ਪਾਊਡਰ ਅਤੇ ਗੁਲਾਬ ਜਲ ਮਿਲਾਕੇ ਪੈਕ ਬਣਾਓ। ਤਿਆਰ ਪੇਸਟ ਨੂੰ ਮੱਥੇ ‘ਤੇ ਲਗਾਓ। ਸੁੱਕਣ ਤੋਂ ਬਾਅਦ ਇਸਨੂੰ ਸਾਫ਼ ਕਰ ਲਓ। ਇਸ ਨਾਲ ਤੁਹਾਨੂੰ ਠੰਡਕ ਮਹਿਸੂਸ ਹੋਵੇਗੀ ਅਤੇ ਸਿਰ ਦਰਦ ਤੋਂ ਰਾਹਤ ਮਿਲੇਗੀ।
ਜਲਣ ਤੋਂ ਰਾਹਤ: ਸਕਿਨ ਜਲਣ ਹੋਣ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਚੰਦਨ ਦਾ ਤੇਲ ਜਾਂ ਲੇਪ ਬਣਾਕੇ ਲਗਾ ਸਕਦੇ ਹੋ। ਇਸ ਨਾਲ ਸਕਿਨ ਗਹਿਰਾਈ ਤੋਂ ਰਿਪੇਅਰ ਹੋਵੇਗੀ। ਅਜਿਹੇ ‘ਚ ਜਲਣ, ਖਾਰਸ਼ ਆਦਿ ਦੀ ਸਮੱਸਿਆ ਦੂਰ ਹੋ ਕੇ ਸਕਿਨ ਨੂੰ ਠੰਡਕ ਮਹਿਸੂਸ ਹੋਵੇਗੀ। ਇਸ ਤੋਂ ਇਲਾਵਾ ਅੱਗ ਨਾਲ ਜਲਣ ‘ਤੇ ਵੀ ਚੰਦਨ ਦਾ ਲੇਪ ਜਾਂ ਤੇਲ ਲਗਾਉਣ ਨਾਲ ਫਾਇਦਾ ਹੁੰਦਾ ਹੈ।
ਗੁੱਸੇ ਨੂੰ ਕਰੇ ਸ਼ਾਂਤ: ਹਿੰਦੂ ਧਰਮ ‘ਚ ਮੱਥੇ ‘ਤੇ ਚੰਦਨ ਦਾ ਤਿਲਕ ਲਗਾਉਣ ਦਾ ਰਿਵਾਜ ਸਦੀਆਂ ਪੁਰਾਣਾ ਹੈ। ਇਸ ਦਾ ਮੁੱਖ ਕਾਰਨ ਗੁੱਸੇ ਅਤੇ ਇਮੋਸ਼ਨ ਕੰਟਰੋਲ ਕਰਨਾ ਹੁੰਦਾ ਹੈ। ਅਸਲ ‘ਚ ਸਾਡੇ ਮੱਥੇ ਦੇ ਕੇਂਦਰ ‘ਚ ਅਗਿਆ ਚੱਕਰ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ ‘ਚ ਸਿਕਸ ਸੈਂਸ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੱਥੇ ‘ਤੇ ਚੰਦਨ ਲਗਾਉਣ ਨਾਲ ਮਨ ਅਤੇ ਦਿਮਾਗ ਨੂੰ ਸ਼ਾਂਤ ਰੱਖਣ ‘ਚ ਮਦਦ ਮਿਲਦੀ ਹੈ। ਇਸ ਨਾਲ ਗੁੱਸਾ ਕੰਟਰੋਲ ‘ਚ ਰਹਿੰਦਾ ਹੈ।
ਗਲੋਇੰਗ ਸਕਿਨ ਲਈ: ਚੰਦਨ ਦੀ ਲੱਕੜ ‘ਚ ਲਗਭਗ 125 ਕਿਸਮਾਂ ਦੇ compounds ਹੁੰਦੇ ਹਨ। ਇਸ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਦੂਰ ਹੋਣ ‘ਚ ਮਦਦ ਮਿਲਦੀ ਹੈ। ਇਸ ਦੇ ਲਈ ਤੁਸੀਂ ਚੰਦਨ ਦੇ ਤੇਲ ਜਾਂ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਡੈੱਡ ਸਕਿਨ ਸੈੱਲਜ਼ ਸਾਫ਼ ਹੋ ਕੇ ਸਕਿਨ ਗਹਿਰਾਈ ਨਾਲ ਰਿਪੇਅਰ ਹੁੰਦੀ ਹੈ। ਸਕਿਨ ਪੋਰਸ ‘ਤੇ ਜਮ੍ਹਾ ਐਕਸਟ੍ਰਾ ਆਇਲ ਸਾਫ਼ ਹੋ ਕੇ ਚਿਹਰਾ ਗਲੋਇੰਗ, ਨਿਖ਼ਰਾ, ਕੋਮਲ ਅਤੇ ਜਵਾਨ ਨਜ਼ਰ ਆਵੇਗਾ।
ਅੱਖਾਂ ਲਈ ਫਾਇਦੇਮੰਦ: ਅੱਖਾਂ ਨੂੰ ਆਕਰਸ਼ਕ ਬਣਾਉਣ ਲਈ ਤੁਸੀਂ ਚੰਦਨ ਦਾ ਫੇਸ ਪੈਕ ਲਗਾ ਸਕਦੇ ਹੋ। ਇਸ ਦੇ ਲਈ ਇੱਕ ਕੌਲੀ ‘ਚ 1-1 ਚੱਮਚ ਚੰਦਨ ਅਤੇ ਸ਼ਹਿਦ ਨੂੰ ਮਿਲਾਓ। ਫਿਰ ਇਸ ਨੂੰ ਅੱਖਾਂ ਦੇ ਆਲੇ-ਦੁਆਲੇ 5 ਮਿੰਟ ਲਈ ਲਗਾਓ। ਇਸ ਨਾਲ ਅੱਖਾਂ ਨੂੰ ਠੰਡਕ ਮਿਲੇਗੀ। ਡਾਰਕ ਸਰਕਲ, ਰੁੱਖੀ ਸਕਿਨ ਦੂਰ ਹੋ ਕੇ ਸਕਿਨ ਸਾਫ਼, ਫਰੈਸ਼ ਅਤੇ ਖਿਲੀ-ਖਿਲੀ ਨਜ਼ਰ ਆਵੇਗੀ। ਤੁਸੀਂ ਚਾਹੋ ਤਾਂ ਕੋਟਨ ਪੈਡ ‘ਤੇ ਚੰਦਨ ਦਾ ਤੇਲ ਲਗਾ ਕੇ ਬੰਦ ਅੱਖਾਂ ‘ਤੇ 5 ਮਿੰਟ ਲਈ ਰੱਖ ਸਕਦੇ ਹੋ।
Pimples ਤੋਂ ਮਿਲੇਗਾ ਛੁਟਕਾਰਾ: ਸਕਿਨ ਦੀ ਸਹੀ ਦੇਖਭਾਲ ਨਾ ਕਰਨ ਜਾਂ ਐਕਸਟ੍ਰਾ ਆਇਲ ਜਮ੍ਹਾ ਹੋਣ ਕਾਰਨ ਪਿੰਪਲਸ ਅਤੇ Acne ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਤੁਸੀਂ ਚਿਹਰੇ ‘ਤੇ ਚੰਦਨ ਦਾ ਫੇਸ ਪੈਕ ਜਾਂ ਤੇਲ ਲਗਾ ਸਕਦੇ ਹੋ। ਚੰਦਨ ਦੇ ਤੇਲ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਸਕਿਨ ਪੋਰਸ ‘ਚ ਜਮ੍ਹਾਂ ਵਾਧੂ ਤੇਲ ਨੂੰ ਸਾਫ਼ ਕਰਦੇ ਹਨ। ਸਕਿਨ ਦੇ ਆਇਲ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪਿੰਪਲਸ ਅਤੇ acne ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।