Pregnancy Jaggery benefits: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਵੱਖ-ਵੱਖ ਚੀਜ਼ਾਂ ਖਾਣ ਦੀ ਕਰੇਵਿੰਗ ਹੁੰਦੀ ਹੈ। ਇਸ ਦੌਰਾਨ ਕੋਈ ਮਿੱਠਾ ਖਾਣਾ ਪਸੰਦ ਕਰਦਾ ਹੈ ਤਾਂ ਕਈਆਂ ਦਾ ਚਟਪਟਾ ਖਾਣ ਦਾ ਮਨ ਕਰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਕੁਝ ਮਿੱਠਾ ਅਤੇ ਹੈਲਥੀ ਖਾਣਾ ਚਾਹੁੰਦੇ ਹੋ ਤਾਂ ਗੁੜ ਖਾ ਸਕਦੇ ਹੋ। ਮਾਹਿਰਾਂ ਅਨੁਸਾਰ ਪ੍ਰੈਗਨੈਂਸੀ ਦੌਰਾਨ ਗੁੜ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਇਸ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਸੋਜ, ਦਰਦ ਤੋਂ ਰਾਹਤ ਮਿਲਦੀ ਹੈ ਅਤੇ ਹਾਰਮੋਨਸ ਸੰਤੁਲਿਤ ਰਹਿੰਦੇ ਹਨ। ਆਓ ਜਾਣਦੇ ਹਾਂ ਪ੍ਰੈਗਨੈਂਸੀ ਦੌਰਾਨ ਗੁੜ ਖਾਣ ਦੇ ਫਾਇਦੇ।
ਆਇਰਨ ਨਾਲ ਭਰਪੂਰ ਗੁੜ: ਗੁੜ ਆਇਰਨ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਹੈਲਥੀ ਬਲੱਡ ਸੈੱਲਾਂ ਨੂੰ ਬਣਾਉਣ ‘ਚ ਮਦਦ ਮਿਲਦੀ ਹੈ ਜੋ ਪ੍ਰੈਗਨੈਂਸੀ ਦੌਰਾਨ ਮਹੱਤਵਪੂਰਨ ਮੰਨਿਆ ਜਾਂਦਾ ਹੈ। ਤੁਸੀਂ ਖੰਡ ਦੀ ਬਜਾਏ ਇਸ ਦਾ ਸੇਵਨ ਕਰ ਸਕਦੇ ਹੋ।
ਸੰਕ੍ਰਮਣ ਨੂੰ ਰੋਕਣ ‘ਚ ਮਦਦਗਾਰ: ਗੁੜ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਖੂਨ ਨੂੰ ਸਾਫ ਕਰਕੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਸ ਨਾਲ ਇਮਿਊਨਿਟੀ ਬੂਸਟ ਹੋ ਕੇ ਸੰਕ੍ਰਮਣ ਤੋਂ ਬਚਾਅ ਰਹਿੰਦਾ ਹੈ। ਮਾਹਿਰਾਂ ਮੁਤਾਬਕ ਕਮਜ਼ੋਰ ਇਮਿਊਨਿਟੀ ਵਾਲੀਆਂ ਔਰਤਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਸਰੀਰ ‘ਚ ਪਾਣੀ ਦਾ ਰੁੱਕਣਾ ਕਰੇ ਘੱਟ: ਪ੍ਰੈਗਨੈਂਸੀ ਦੌਰਾਨ ਸਰੀਰ ‘ਚ ਪਾਣੀ ਦੇ ਰੁੱਕਣ ਦੀ ਸਮੱਸਿਆ ਪਰੇਸ਼ਾਨ ਰਹਿੰਦੀ ਹੈ। ਪਰ ਗੁੜ ‘ਚ ਮੌਜੂਦ ਪੋਟਾਸ਼ੀਅਮ ਅਤੇ ਸੋਡੀਅਮ ਦੀ ਮੌਜੂਦਗੀ ਇਲੈਕਟ੍ਰੋਲਾਈਟ ਸੰਤੁਲਨ ਬਣਾਈ ਰੱਖਦੇ ਹਨ। ਇਸ ਤਰ੍ਹਾਂ ਇਸ ਨਾਲ ਸਰੀਰ ‘ਚ ਪਾਣੀ ਰੁੱਕਣ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ।
ਸੋਜ ਅਤੇ ਦਰਦ ਤੋਂ ਦਿਵਾਏ ਰਾਹਤ: ਇਸ ਦੌਰਾਨ ਔਰਤਾਂ ਨੂੰ ਪੈਰਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਸੋਜ ਅਤੇ ਦਰਦ ਦੀ ਸ਼ਿਕਾਇਤ ਹੁੰਦੀ ਹੈ। ਇਸ ਤੋਂ ਬਚਣ ਅਤੇ ਰਾਹਤ ਪਾਉਣ ਲਈ ਗੁੜ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਪੌਸ਼ਟਿਕ ਤੱਤ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਗੁੜ, ਸੋਜ ਅਤੇ ਦਰਦ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
ਪਾਚਨ ਸ਼ਕਤੀ ‘ਚ ਸੁਧਾਰ: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਕਬਜ਼, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਗੁੜ ਦਾ ਸੇਵਨ ਕਰਨਾ ਬੈਸਟ ਮੰਨਿਆ ਜਾਂਦਾ ਹੈ। ਗੁੜ ਸਹੀ ਪਾਚਨ ਨੂੰ ਵਧਾਉਂਦਾ ਹੈ। ਅਜਿਹੇ ‘ਚ ਕਬਜ਼, ਬਦਹਜ਼ਮੀ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਹੱਡੀਆਂ ਨੂੰ ਸਿਹਤਮੰਦ ਰੱਖੇ ਗੁੜ: ਗੁੜ ‘ਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰਕ ਵਿਕਾਸ ਵੀ ਵਧੀਆ ਹੁੰਦਾ ਹੈ। ਇਸ ਤਰ੍ਹਾਂ ਮਾਂ ਅਤੇ ਗਰਭ ‘ਚ ਪਲ ਰਹੇ ਬੱਚੇ ਲਈ ਗੁੜ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।