ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ। ਯੂਕਰੇਨ ਤੋਂ ਜਾਰੀ ਇਸ ਜੰਗ ਵਿੱਚ ਰੂਸ ਨੂੰ ਵੀ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਯੂਕਰੇਨ ਦੀ ਫੌਜ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਯੁੱਧ ਵਿੱਚ ਹੁਣ ਤੱਕ 11 ਹਜ਼ਾਰ ਤੋਂ ਵੱਧ ਰੂਸੀ ਫੌਜੀ ਮਾਰੇ ਜਾ ਚੁੱਕੇ ਹਨ। ਨਾਲ ਹੀ ਵੱਡੀ ਗਿਣਤੀ ਵਿੱਚ ਹਥਿਆਰ ਵੀ ਨਸ਼ਟ ਕੀਤੇ ਗਏ ਹਨ। ਨਸ਼ਟ ਕੀਤੇ ਗਏ ਹਥਿਆਰਾਂ ਵਿੱਚ 48 ਹੈਲੀਕਾਪਟਰ, 285 ਟੈਂਕ, 44 ਫੌਜੀ ਜਹਾਜ਼, 60 ਬਾਲਣ ਟੈਂਕ, 2 ਕਿਸ਼ਤੀਆਂ ਅਤੇ ਹੋਰ ਹਥਿਆਰ ਸ਼ਾਮਿਲ ਹਨ।
ਉੱਥੇ ਹੀ ਦੂਜੇ ਪਾਸੇ ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਪਿਛਲੇ ਇੱਕ ਦਿਨ ਵਿੱਚ ਰੂਸ ਨੇ ਯੂਕਰੇਨ ਦੇ ਜਿਟੋਮੀਰ ਖੇਤਰ ਵਿੱਚ ਚਾਰ Su-27 ਅਤੇ ਇੱਕ ਮਿਗ-29, ਰੇਡੋਮੀਸ਼ਾਲ ਖੇਤਰ ਵਿੱਚ Su-27 ਅਤੇ Su-25 ਅਤੇ ਨਿਜਿਨ ਖੇਤਰ ਵਿੱਚ ਇੱਕ Su-25 ਜਹਾਜ਼ ਮਾਰ ਸੁੱਟਿਆ ਹੈ । ਉੱਥੇ ਹੀ ਸੰਯੁਕਤ ਰਾਸ਼ਟਰ ਨੇ ਦੱਸਿਆ ਹੈ ਕਿ ਹੁਣ ਤੱਕ ਯੂਕਰੇਨ ਦੇ 15 ਲੱਖ ਲੋਕ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ । ਜ਼ਿਆਦਾਤਰ ਲੋਕਾਂ ਨੇ ਪੋਲੈਂਡ ਅਤੇ ਰੋਮਾਨੀਆ ਵਿੱਚ ਸ਼ਰਨ ਲਈ ਹੈ, ਜਦੋਂ ਕਿ ਕੁਝ ਮੋਲਡੋਵਾ ਅਤੇ ਸਲੋਵਾਕੀਆ ਵੀ ਚਲੇ ਗਏ ਹਨ ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ । ਇਸ ਯੁੱਧ ਵਿੱਚ ਨਾ ਤਾਂ ਪੁਤਿਨ ਪਿੱਛੇ ਹਟ ਰਹੇ ਹਨ ਅਤੇ ਨਾ ਹੀ ਯੂਕਰੇਨ ਦੇ ਰਾਸ਼ਟਰਪਤੀ ਹਾਰ ਮੰਨਣ ਲਈ ਤਿਆਰ ਹਨ । ਅਜਿਹੇ ਇਹ ਸੰਘਰਸ਼ ਕਦੋਂ ਤੱਕ ਚੱਲੇਗਾ, ਇਸਦਾ ਕੋਈ ਪਤਾ ਨਹੀਂ ਹੈ । ਦੋਹਾਂ ਦੇਸ਼ਾਂ ਵਿਚਾਲੇ ਛਿੜੀ ਜੰਗ ਕਾਰਨ ਲੱਖਾਂ ਲੋਕ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਹੋਏ ਹਨ । ਹੁਣ ਤੱਕ ਯੁੱਧ ਕਾਰਨ15 ਲੱਖ ਲੋਕ ਦੇਸ਼ ਛੱਡ ਚੁੱਕੇ ਹਨ ।
ਦੱਸ ਦੇਈਏ ਕਿ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿੱਚ 351 ਨਾਗਰਿਕ ਮਾਰੇ ਜਾ ਚੁੱਕੇ ਹਨ । ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਜੇਨੇਵਾ ਸਥਿਤ ਦਫਤਰ ਨੇ ਕਿਹਾ ਕਿ 24 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 707 ਆਮ ਨਾਗਰਿਕ ਜ਼ਖਮੀ ਹੋਏ ਹਨ ।
ਵੀਡੀਓ ਲਈ ਕਲਿੱਕ ਕਰੋ -: