ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਡੁਮਨਾ ਏਅਰਪੋਰਟ ‘ਤੇ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਦਿੱਲੀ ਤੋਂ ਆ ਰਹੀ ਅਲਾਇੰਸ ਏਅਰ ਏਟੀਆਰ72-600 ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਗਈ। ਬਾਅਦ ਵਿੱਚ ਕੰਟਰੋਲ ਕਰਕੇ ਸਭ ਕੁਝ ਠੀਕ ਜ਼ਰੂਰ ਕੀਤਾ ਗਿਆ, ਪਰ 55 ਮੁਸਾਫ਼ਰਾਂ ਦੀ ਜਾਨ ਖਤਰੇ ਵਿੱਚ ਆ ਗਈ। ਫਿਲਹਾਲ ਸਾਰੇ ਸੁਰੱਖਿਅਤ ਹਨ।
ਘਟਨਾ ਦੁਪਹਿਰ 1.13 ਵਜੇ ਦੀ ਹੈ ਜਦੋਂ ਦਿੱਲੀ ਤੋਂ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਡੁਮਨਾ ਏਅਰਪੋਰਟ ‘ਤੇ ਲੈਂਡ ਕਰਨਾ ਸੀ। ਹੁਣ ਜਦੋਂ ਫਲਾਈਟ ਹਵਾਈ ਪੱਟੀ ‘ਤੇ ਉਤਰਨ ਵਾਲੀ ਸੀ, ਉਦੋਂ ਪਾਇਲਟ ਨੇ ਕੰਟਰੋਲ ਗੁਆ ਦਿੱਤਾ ਤੇ ਜਹਾਜ਼ ਰਨਵੇ ‘ਤੇ ਪਿਸਲ ਗਿਆ। ਬਾਅਦ ਵਿੱਚ ਆਪਣੀ ਸੂਝਬੂਝ ਨਾਲ ਪਾਇਲਟ ਨੇ ਜਹਾਜ਼ ਨੂੰ ਕੰਟਰੋਲ ਵਿੱਚ ਲਿਆਂਦਾ ਤੇ ਸਾਰੇ ਯਾਤਰੀ ਸੁਰੱਖਿਅਤ ਕਰ ਲਏ ਗਏ। ਉਸ ਵੇਲੇ 55 ਯਾਤਰੀਆਂ ਤੋਂ ਇਲਾਵਾ 5 ਕਰੂ ਮੈਂਬਰ ਵੀ ਮੌਜੂਦ ਸਨ। ਹਾਦਸੇ ਤੋਂ ਬਾਅਦ DCGA ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਹਾਦਸੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦੇ ਅਗਲੇ ਹਿੱਸੇ ਵਿੱਚ ਲੱਗੇ ਲੈਂਡਿੰਗ ਫਰੰਟ ਵ੍ਹੀਲ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਹਾਦਸੇ ਕਰਕੇ ਜਹਾਜ਼ ਵਿੱਚ ਸਵਾਰ ਯਾਤਰੀ ਵੀ ਡਰੇ ਹੋਏ ਹਨ। ਏਅਰਪੋਰਟ ‘ਤੇ ਅਧਿਕਾਰੀਆਂ ਨੇ ਸਾਵਧਾਨੀ ਵਰਤਦੇ ਹੋਏ ਐਂਬੁਲੇਂਸ ਤੇ ਫਾਇਰ ਬ੍ਰਿਗੇਡ ਨੂੰ ਪਹਿਲਾਂ ਹੀ ਬੁਲਾ ਲਿਆ ਸੀ। ਪਰ ਖੁਸ਼ਕਿਸਮਤੀ ਨਾਲ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ ਤੇ ਸਾਰੇ ਹੀ ਸੁਰੱਖਿਅਤ ਫਲਾਈਟ ਤੋਂ ਬਾਹਰ ਕੱਡ ਲਏ ਗਏ। ਅਜੇ ਇਸ ਹਾਦਸੇ ਦਾ ਕਾਰਨ ਦੱਸਣ ਤੋਂ ਸਾਰੇ ਅਧਿਕਾਰੀ ਬਚ ਰਹੇ ਹਨ। ਸਿਰਫ਼ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਤੇ ਮੌਜੂਦ ਯਾਤਰੀਆਂ ਦੀ ਹਿੰਮਤ ਵਧਾਈ ਜਾ ਰਹੀ ਹੈ।