ਰੂਸ-ਯੂਕਰੇਨ ਜੰਗ ਦਾ ਅੱਜ 18ਵਾਂ ਦਿਨ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਰੂਸ ਅੱਗੇ ਝੁਕ ਨਹੀਂ ਰਹੇ ਹਨ। ਉਹ ਲਗਭਗ ਰੋਜ਼ਾਨਾ ਨਵੇਂ ਜੋਸ਼ ਨਾਲ ਆਪਣੇ ਸੈਨਿਕਾਂ ਦਾ ਮਨੋਬਲ ਵਧਾਉਂਦੇ ਹਨ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸੀ ਹਮਲਾਵਰ ਸਾਡੇ ‘ਤੇ ਜਿੱਤ ਦਰਜ ਨਹੀਂ ਕਰ ਸਕਦੇ ਹਨ।
ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਹਮਲਾਵਰ ਸਾਨੂੰ ਜਿੱਤ ਨਹੀਂ ਸਕਦੇ । ਉਨ੍ਹਾਂ ਕੋਲ ਇੰਨੀ ਤਾਕਤ ਨਹੀਂ ਹੈ। ਉਨ੍ਹਾਂ ਵਿੱਚ ਅਜਿਹਾ ਜਜ਼ਬਾ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਹਿੰਸਾ ‘ਤੇ ਯਕੀਨ ਹੈ । ਉਨ੍ਹਾਂ ਨੂੰ ਸਿਰਫ਼ ਆਤੰਕ ‘ਤੇ ਭਰੋਸਾ ਹੈ । ਉਹ ਹਥਿਆਰਾਂ ਦੇ ਜ਼ੋਰ ‘ਤੇ ਇਹ ਸਭ ਕਰ ਰਹੇ ਹਨ।
ਇਹ ਵੀ ਪੜ੍ਹੋ: ਜਿੱਤ ਪਿੱਛੋਂ ‘ਆਪ’ ਦਾ ਪਹਿਲਾ ਰੋਡ ਸ਼ੋਅ ਅੱਜ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਕੇਜਰੀਵਾਲ ਤੇ ਮਾਨ
ਆਪਣੇ ਸੰਬੋਧਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਹਮਲਾਵਰਾਂ ਕੋਲ ਆਮ ਜੀਵਨ ਦੇਣ ਦਾ ਕੋਈ ਵੀ ਆਧਾਰ ਨਹੀਂ ਹੈ, ਤਾਂ ਜੋ ਲੋਕ ਸੁਪਨੇ ਲੈ ਸਕਣ ਅਤੇ ਆਮ ਜ਼ਿੰਦਗੀ ਜੀ ਸਕਣ । ਅਸਲੀਅਤ ਇਹ ਹੈ ਕਿ ਉਹ ਜ਼ਿੰਦਗੀ ਨੂੰ ਆਮ ਬਣਾਉਣ ਦੇ ਅਸਮਰੱਥ ਹਨ, ਨਕਾਰੇ ਹਨ, ਜਿੱਥੇ ਵੀ ਬੇਗਾਨੇ ਮੁਲਕਾਂ ‘ਤੇ ਰੂਸ ਦੇ ਕਦਮ ਪਏ ਹਨ, ਉੱਥੇ ਸੁਪਨੇ ਅਸੰਭਵ ਹੋ ਗਏ ਹਨ। ਉੱਥੇ ਸੁਪਨੇ ਉੱਭਰ ਨਹੀਂ ਸਕਦੇ।
ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਪਰ ਜੇ ਜੰਗਬੰਦੀ ਹੁੰਦੀ ਹੈ ਤਾਂ ਹੀ ਇਹ ਸੰਭਵ ਹੈ । ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੂੰ ਕਿਹਾ ਕਿ ਉਹ ਯਰੂਸ਼ਲਮ ਵਿੱਚ ਪੁਤਿਨ ਨੂੰ ਮਿਲਣ ਲਈ ਤਿਆਰ ਹਨ।
ਵੀਡੀਓ ਲਈ ਕਲਿੱਕ ਕਰੋ -: