Urine burnt care tips: ਬਹੁਤ ਸਾਰੇ ਲੋਕਾਂ ਨੂੰ ਯੂਰਿਨ ਕਰਨ ਦੌਰਾਨ ਜਲਨ ਮਹਿਸੂਸ ਹੁੰਦੀ ਹੈ। ਮਾਹਿਰਾਂ ਅਨੁਸਾਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਯੂਰਿਨ ਕਰਦੇ ਸਮੇਂ ਦਰਦ, ਜਲਨ ਹੋਣ ਲੱਗਦੀ ਹੈ। ਉੱਥੇ ਹੀ ਇਹ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਸਤਾਉਂਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਹੋਣ ਦੇ ਕਾਰਨ ਅਤੇ ਇਸ ਤੋਂ ਬਚਣ ਲਈ ਕੁਝ ਆਯੁਰਵੈਦਿਕ ਨੁਸਖ਼ੇ ਦੱਸਦੇ ਹਾਂ।
ਯੂਰਿਨ ਕਰਦੇ ਸਮੇਂ ਜਲਣ ਹੋਣ ਦੇ ਕਾਰਨ
- ਪਾਣੀ ਘੱਟ ਪੀਣ ਨਾਲ ਸਰੀਰ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣ ਕਾਰਨ
- ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ
- ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ
- ਪਿਸ਼ਾਬ ਨਾਲੀ ‘ਚ ਸੰਕ੍ਰਮਣ ਹੋਣਾ
- ਕਿਡਨੀ ਦੀ ਪੱਥਰੀ ਦੀ ਸਮੱਸਿਆ ‘ਚ ਵੀ ਯੂਰਿਨ ਕਰਦੇ ਸਮੇਂ ਜਲਣ ਹੋ ਸਕਦੀ ਹੈ।
ਯੂਰਿਨ ਕਰਦੇ ਸਮੇਂ ਹੋਣ ਵਾਲੀ ਜਲਣ ਤੋਂ ਬਚਣ ਲਈ ਆਯੁਰਵੈਦਿਕ ਨੁਸਖ਼ੇ
ਠੰਡੀਆਂ ਤਾਸੀਰ ਵਾਲੀਆਂ ਚੀਜ਼ਾਂ ਖਾਓ: ਸਭ ਤੋਂ ਪਹਿਲਾਂ ਗਰਮ ਤਾਸੀਰ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਦੀ ਬਜਾਏ ਠੰਡੀਆਂ ਚੀਜ਼ਾਂ ਖਾਓ। ਇਸ ਨਾਲ ਤੁਹਾਨੂੰ ਯੂਰਿਨ ਦੌਰਾਨ ਹੋਣ ਵਾਲੀ ਜਲਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਜ਼ਿਆਦਾ ਮਾਤਰਾ ‘ਚ ਪਾਣੀ ਪੀਓ: ਜ਼ਿਆਦਾ ਤੋਂ ਜ਼ਿਆਦਾ ਪਾਣੀ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਯੂਰਿਨ ਖੁੱਲ੍ਹਕੇ ਆਵੇਗਾ। ਜਲਣ ਸ਼ਾਂਤ ਹੋਣ ਦੇ ਨਾਲ ਸਰੀਰ ‘ਚ ਠੰਡਕ ਮਹਿਸੂਸ ਹੋਵੇਗੀ।
ਖ਼ਸ ਦਾ ਸ਼ਰਬਤ: ਆਯੁਰਵੇਦ ਦੇ ਅਨੁਸਾਰ, ਖ਼ਸ ਦਾ ਸ਼ਰਬਤ ਯੂਰਿਨ ‘ਚ ਜਲਨ ਦੀ ਸਮੱਸਿਆ ਨੂੰ ਸ਼ਾਂਤ ਕਰਨ ‘ਚ ਵੀ ਕਾਰਗਰ ਮੰਨਿਆ ਜਾਂਦਾ ਹੈ। ਇਸਦੀ ਤਾਸੀਰ ਠੰਡੀ ਹੋਣ ਨਾਲ ਇਹ ਪਿੱਤ ਦੋਸ਼ ਨੂੰ ਸ਼ਾਂਤ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਯੂਰਿਨ ਖੁੱਲ੍ਹ ਕੇ ਆਉਣ ਦੇ ਨਾਲ ਦਰਦ, ਜਲਨ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਗਰਮੀਆਂ ‘ਚ ਖਸ ਦਾ ਸ਼ਰਬਤ ਪੀ ਸਕਦੇ ਹੋ।
ਧਨੀਏ ਦਾ ਪਾਣੀ ਪੀਓ: ਤੁਸੀਂ ਜਲਣ ਸ਼ਾਂਤ ਕਰਨ ਅਤੇ ਠੰਢਕ ਦੀ ਭਾਵਨਾ ਪ੍ਰਾਪਤ ਕਰਨ ਲਈ ਧਨੀਏ ਦਾ ਪਾਣੀ ਪੀ ਸਕਦੇ ਹੋ। ਆਯੁਰਵੇਦ ਦੇ ਅਨੁਸਾਰ ਧਨੀਏ ਦੇ ਬੀਜ ਨੂੰ ਪਿਸ਼ਾਬ ਨਾਲੀ ਦੇ ਸੰਕ੍ਰਮਣ ਦੇ ਇਲਾਜ ‘ਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਕਿਡਨੀ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਯੂਰਿਨ ਰਾਹੀਂ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਇਸ ਨਾਲ ਯੂਰੀਨਰੀ ਸਿਸਟਮ ਦੀ ਚੰਗੀ ਤਰ੍ਹਾਂ ਸਫ਼ਾਈ ਹੋ ਜਾਂਦੀ ਹੈ।
ਚੰਦਨ ਦਾ ਸ਼ਰਬਤ: ਯੂਰਿਨ ਦੌਰਾਨ ਜਲਣ, ਦਰਦ ਨੂੰ ਸ਼ਾਂਤ ਕਰਨ ਅਤੇ ਠੰਢਕ ਮਹਿਸੂਸ ਕਰਨ ਲਈ ਚੰਦਨ ਦਾ ਸ਼ਰਬਤ ਵੀ ਪੀ ਸਕਦੇ ਹੋ। ਇਹ ਪੇਟ ਦੀ ਜਲਨ ਨੂੰ ਸ਼ਾਂਤ ਕਰਨ ਦੇ ਨਾਲ ਸਰੀਰ ‘ਚ ਜਮ੍ਹਾਂ ਹੋਏ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਆਸਾਨੀ ਨਾਲ ਘਰ ‘ਚ ਲਾਲ ਚੰਦਨ ਜਾਂ ਚਿੱਟੇ ਚੰਦਨ ਦਾ ਸ਼ਰਬਤ ਬਣਾ ਸਕਦੇ ਹੋ।
ਗਿਲੋਅ: ਗਿਲੋਅ ਇੱਕ ਆਯੁਰਵੈਦਿਕ ਜੜੀ ਬੂਟੀ ਹੈ, ਜਿਸਦੀ ਵਰਤੋਂ ਦਵਾਈਆਂ ਬਣਾਉਣ ‘ਚ ਵੀ ਕੀਤੀ ਜਾਂਦੀ ਹੈ। ਇਸ ਦੇ ਸੇਵਨ ਨਾਲ ਪੇਟ ਦੀ ਜਲਨ ਸ਼ਾਂਤ ਹੋਣ ਦੇ ਨਾਲ ਯੂਰਿਨ ਕਰਦੇ ਸਮੇਂ ਜਲਣ, ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਿਲੋਅ ਦਾ ਸੇਵਨ ਕਰਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਪਰ ਪ੍ਰੈਗਨੈਂਸੀ ਦੌਰਾਨ ਯੂਰਿਨ ‘ਚ ਜਲਨ ਹੋਣ ਦੀ ਸਥਿਤੀ ‘ਚ ਗਿਲੋਅ ਦਾ ਕਾੜ੍ਹਾ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।