Skin aging face pack: ਵਧਦੀ ਉਮਰ ਦਾ ਅਸਰ ਚਿਹਰੇ ਦੇ ਨਾਲ-ਨਾਲ ਸਿਹਤ ‘ਤੇ ਵੀ ਦਿਖਾਈ ਦਿੰਦਾ ਹੈ। ਖਾਸ ਤੌਰ ‘ਤੇ 40 ਸਾਲ ਬਾਅਦ ਸਕਿਨ ‘ਤੇ ਫਾਈਨ ਲਾਈਨਜ਼ ਅਤੇ ਝੁਰੜੀਆਂ ਵਧਣ ਲੱਗਦੀਆਂ ਹਨ। ਪਰ ਸਕਿਨ ਦੀ ਚੰਗੀ ਦੇਖਭਾਲ ਕਰਕੇ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਫੇਸ ਪੈਕ ਦੱਸਦੇ ਹਾਂ। ਇਨ੍ਹਾਂ ਨੂੰ ਲਗਾਉਣ ਨਾਲ ਤੁਹਾਡੀ ਸਕਿਨ ਗਹਿਰਾਈ ਨਾਲ ਪੋਸ਼ਿਤ ਹੋਵੇਗੀ। ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਨਾਲ ਚਿਹਰਾ ਸਾਫ਼, ਚਮਕਦਾਰ, ਕੋਮਲ ਅਤੇ ਜਵਾਨ ਦਿਖੇਗਾ। ਆਓ ਜਾਣਦੇ ਹਾਂ ਇਨ੍ਹਾਂ ਫੇਸ ਪੈਕ ਨੂੰ ਬਣਾਉਣ ਅਤੇ ਲਗਾਉਣ ਦਾ ਤਰੀਕਾ।
ਵੇਸਣ ਮਸੂਰ ਦਾਲ ਫੇਸ ਪੈਕ: ਤੁਸੀਂ ਛੋਲੇ-ਮਸੂਰ ਦਾਲ ਦਾ ਫੇਸ ਪੈਕ ਲਗਾ ਕੇ ਚਿਹਰੇ ਤੋਂ ਏਜਿੰਗ ਦੇ ਲੱਛਣਾਂ ਨੂੰ ਘੱਟ ਕਰ ਸਕਦੇ ਹੋ। ਇਸ ਦੇ ਲਈ ਇੱਕ ਮਿਕਸਰ ਜਾਰ ‘ਚ 1/2-1/2 ਕੱਪ ਛੋਲੇ-ਮਸੂਰ ਦੀ ਦਾਲ ਪਾਓ। ਹੁਣ ਇਸ ‘ਚ ਲੋੜ ਅਨੁਸਾਰ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਤਿਆਰ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ‘ਤੇ 10 ਮਿੰਟ ਲਈ ਲਗਾਓ। ਬਾਅਦ ‘ਚ ਤਾਜ਼ੇ ਜਾਂ ਠੰਡੇ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਚਿਹਰੇ ‘ਤੇ ਪਏ ਦਾਗ-ਧੱਬੇ, ਝੁਰੜੀਆਂ, ਮੁਹਾਸੇ ਆਦਿ ਦੂਰ ਹੋ ਜਾਣਗੇ। ਇਸ ਦੇ ਨਾਲ ਹੀ ਚਿਹਰਾ ਸਾਫ਼, ਚਮਕਦਾਰ ਅਤੇ ਜਵਾਨ ਦਿਖੇਗਾ।
ਦਹੀਂ-ਹਲਦੀ ਫੇਸ ਪੈਕ: ਇਹ ਦੋਵੇਂ ਚੀਜ਼ਾਂ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਇਸ ਨਾਲ ਤਿਆਰ ਫੇਸ ਪੈਕ ਨੂੰ ਲਗਾਉਣ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਚਿਹਰਾ ਸਾਫ਼, ਚਮਕਦਾਰ, ਕੋਮਲ ਅਤੇ ਜਵਾਨ ਦਿਖਾਈ ਦੇਵੇਗਾ। ਇਸ ਦੇ ਲਈ 2 ਚੱਮਚ ਦਹੀਂ ‘ਚ 1/2 ਚੱਮਚ ਹਲਦੀ ਮਿਲਾ ਲਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਮਸਾਜ ਕਰਦੇ ਹੋਏ ਲਗਾਓ। ਇਸ ਨੂੰ 10-15 ਮਿੰਟ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਪਾਣੀ ਨਾਲ ਸਾਫ਼ ਕਰ ਲਓ। ਇਸ ਨਾਲ ਚਿਹਰਾ ਟਾਈਟ ਹੋਵੇਗਾ ਅਤੇ ਫਾਈਨ ਲਾਈਨਜ਼, ਝੁਰੜੀਆਂ ਦੀ ਸਮੱਸਿਆ ਘੱਟ ਹੋਵੇਗੀ।
ਖੀਰਾ-ਐਲੋਵੇਰਾ ਫੇਸ ਪੈਕ: 40 ਤੋਂ ਬਾਅਦ ਵੀ ਤੁਸੀਂ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਖੀਰਾ-ਐਲੋਵੇਰਾ ਫੇਸ ਪੈਕ ਲਗਾ ਸਕਦੇ ਹੋ। ਇਸ ਨਾਲ ਸਕਿਨ ਟਾਈਟ ਹੋਵੇਗੀ ਅਤੇ ਚਿਹਰਾ ਜਵਾਨ ਅਤੇ ਨੈਚੂਰਲੀ ਗਲੋਇੰਗ ਦਿਖੇਗਾ। ਇਸਦੇ ਲਈ ਇੱਕ ਕੌਲੀ ‘ਚ 1-1 ਚੱਮਚ ਐਲੋਵੇਰਾ ਜੈੱਲ ਅਤੇ ਖੀਰੇ ਦਾ ਰਸ ਮਿਲਾਓ। ਤਿਆਰ ਫੇਸ ਪੈਕ ਨੂੰ ਮਸਾਜ ਕਰਦੇ ਹੋਏ ਚਿਹਰੇ ਅਤੇ ਗਰਦਨ ‘ਤੇ ਲਗਾਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਸਕਿਨ ਹਾਈਡ੍ਰੇਟਿਡ ਅਤੇ ਚਮਕਦਾਰ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਵਧਦੀ ਉਮਰ ਦੇ ਲੱਛਣ ਵੀ ਘੱਟ ਹੋ ਜਾਣਗੇ।
ਕੇਲਾ-ਸ਼ਹਿਦ ਫੇਸ ਪੈਕ: ਕੇਲਾ-ਸ਼ਹਿਦ ਸਕਿਨ ਦਾ ਰੁੱਖਾਪਣ ਦੂਰ ਕਰਕੇ ਲੰਬੇ ਸਮੇਂ ਤੱਕ ਨਮੀ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਇਹ ਡ੍ਰਾਈ ਸਕਿਨ ਵਾਲੇ ਲੋਕਾਂ ਲਈ ਬੈਸਟ ਫੇਸ ਪੈਕ ਮੰਨਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਸਕਿਨ ਹਾਈਡ੍ਰੇਟਿਡ, ਗਲੋਇੰਗ, ਕੋਮਲ ਅਤੇ ਜਵਾਨ ਦਿਖਾਈ ਦਿੰਦੀ ਹੈ। ਇਸ ਦੇ ਲਈ 1-1 ਚੱਮਚ ਸ਼ਹਿਦ ਅਤੇ ਪੱਕੇ ਹੋਏ ਕੇਲੇ ਨੂੰ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ 10 ਮਿੰਟ ਲਈ ਲਗਾਓ। ਇਸ ਤੋਂ ਬਾਅਦ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ।
ਚੰਗੇ ਅਤੇ ਜਲਦੀ ਰਿਜ਼ਲਟ ਪਾਉਣ ਲਈ ਉੱਪਰ ਦੱਸੇ ਗਏ ਕਿਸੇ ਵੀ ਫੇਸ ਪੈਕ ਨੂੰ ਹਫ਼ਤੇ ‘ਚ ਦੋ ਵਾਰ ਲਗਾਓ। ਇਸ ਤੋਂ ਇਲਾਵਾ ਜੇਕਰ ਤੁਹਾਡੀ ਸਕਿਨ ਸੈਂਸੀਟਿਵ ਹੈ ਤਾਂ ਇਨ੍ਹਾਂ ਫੇਸ ਪੈਕ ਨੂੰ ਲਗਾਉਣ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।