Ajwain health care tips: ਅਜਵਾਇਨ ਦੇਖਣ ‘ਚ ਭਾਵੇਂ ਛੋਟੀ ਹੋਵੇ ਪਰ ਇਸ ਦੇ ਫਾਇਦੇ ਹੈਰਾਨੀਜਨਕ ਹਨ। ਹਰ ਰਸੋਈ ‘ਚ ਪਾਇਆ ਜਾਣ ਵਾਲੀ ਅਜਵਾਈਨ ਸਿਹਤ ਨੂੰ ਬਣਾਈ ਰੱਖਣ ‘ਚ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਫਾਈਬਰ, ਐਂਟੀਆਕਸੀਡੈਂਟ, ਖਣਿਜ ਅਤੇ ਵਿਟਾਮਿਨ ਭਰਪੂਰ ਪਾਏ ਜਾਂਦੇ ਹਨ। ਇਸ ਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਸ ਦਾ ਸਵਾਦ ਕੌੜਾ ਅਤੇ ਥੋੜ੍ਹਾ ਤਿੱਖਾ ਹੁੰਦਾ ਹੈ। ਅਜਵਾਈਨ ‘ਚ ਮੌਜੂਦ ਪੋਸ਼ਕ ਤੱਤ ਹੋਣ ਕਾਰਨ ਇਸ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਇਸ ਦੇ ਫਾਇਦੇ…
ਪੇਟ ‘ਚ ਜਲਣ: ਅਜਵਾਇਨ ਦੀ ਵਰਤੋਂ ਪੇਟ ‘ਚ ਜਲਣ ਵਰਗੀਆਂ ਸਮੱਸਿਆਵਾਂ ਲਈ ਕੀਤੀ ਜਾਂਦੀ ਹੈ। ਇਸ ‘ਚ ਐਂਟੀਸਪਾਸਮੋਡਿਕ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਬਦਹਜ਼ਮੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਤੁਸੀਂ ਅਜਵਾਇਣ ਨੂੰ ਸਿੱਧਾ ਜਾਂ ਭੁੰਨ ਕੇ ਵੀ ਖਾ ਸਕਦੇ ਹੋ। ਪਾਣੀ ਜਾਂ ਬਲੈਕ ਟੀ ਦੇ ਨਾਲ ਇਸ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਭਾਰ ਘਟਾਉਣ ‘ਚ: ਭਾਰ ਘਟਾਉਣ ਲਈ ਤੁਸੀਂ ਰੋਜ਼ਾਨਾ ਅਜਵਾਈਨ ਦਾ ਸੇਵਨ ਕਰ ਸਕਦੇ ਹੋ। ਅਜਵਾਇਣ ‘ਚ ਥੋੜ੍ਹੀ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ। ਇਹ ਮੈਟਾਬੋਲਿਜ਼ਮ ਦੇ ਕੰਮਕਾਜ ਨੂੰ ਸੁਧਾਰਨ ‘ਚ ਬਹੁਤ ਫਾਇਦੇਮੰਦ ਹੁੰਦਾ ਹੈ।
ਸਰਦੀ-ਜ਼ੁਕਾਮ ਤੋਂ ਰਾਹਤ: ਅਜਵਾਈਨ ਦੀ ਰੋਜ਼ਾਨਾ ਵਰਤੋਂ ਨਾਲ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਸਰਦੀਆਂ ‘ਚ ਖ਼ੰਘ ਅਤੇ ਜ਼ੁਕਾਮ ਦੀ ਸਮੱਸਿਆ ਆਮ ਹੋ ਜਾਂਦੀ ਹੈ। ਪਰ ਅਜਵਾਇਣ ‘ਚ ਥੋੜ੍ਹਾ ਜਿਹਾ ਅਦਰਕ ਅਤੇ ਗੁੜ ਮਿਲਾ ਕੇ ਖਾਓ। ਇਸ ਨਾਲ ਗਲੇ ‘ਚ ਜਮ੍ਹਾ ਬਲਗਮ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਜ਼ੁਕਾਮ ਤੋਂ ਰਾਹਤ ਮਿਲੇਗੀ।
ਸਕਿਨ: ਅਜਵਾਇਨ ਨੂੰ ਸਕਿਨ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ‘ਚ ਇੰਫਲਾਮੇਟਰੀ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜੋ ਸਕਿਨ ਪੋਰਸ ਲਈ ਚੰਗੇ ਹੁੰਦੇ ਹਨ।
ਕੰਨ ਅਤੇ ਦੰਦ ਦਰਦ ਲਈ: ਕੰਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਨ ਦੇ ਤੇਲ ਦੀਆਂ ਦੋ ਬੂੰਦਾਂ ਕੰਨਾਂ ‘ਚ ਪਾਓ। ਦੰਦਾਂ ਦੇ ਦਰਦ ਲਈ ਕੋਸੇ ਪਾਣੀ ‘ਚ ਨਮਕ ਅਤੇ ਅਜਵਾਇਣ ਦੇ ਬੀਜ ਮਿਲਾ ਕੇ ਗਾਰਗਲ ਕਰੋ। ਇਸ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲੇਗੀ।