RRR Ticket Price higher: ਐੱਸ.ਐੱਸ.ਰਾਜਮੌਲੀ ਦੀ ਮੋਸਟ ਅਵੇਟਿਡ ਫਿਲਮ ‘RRR’ 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 400 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਹੈ, ਇਸ ਲਈ ਇਸ ਦੀਆਂ ਟਿਕਟਾਂ ਵੀ ਮਹਿੰਗੀਆਂ ਹੋਣਗੀਆਂ।
ਹਾਲ ਹੀ ‘ਚ ਇਸ ਫਿਲਮ ਨੂੰ ਲੈ ਕੇ ਆਂਧਰਾ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਇਸ ਦੀ ਰਿਲੀਜ਼ ਤੋਂ ਬਾਅਦ ਪਹਿਲੇ 10 ਦਿਨਾਂ ਲਈ ਇਸਦੀ ਵਿਸ਼ੇਸ਼ ਟਿਕਟ ਦੀ ਕੀਮਤ ਜਲਦ ਹੀ ਤੈਅ ਕੀਤੀ ਜਾਵੇਗੀ। ਰਾਜ ਦੇ ਸਿਨੇਮਾਟੋਗ੍ਰਾਫੀ ਮੰਤਰੀ ਪਰਨੀ ਵੈਂਕਟਰਮਈਆ ਨੇ ਕਿਹਾ ਕਿ ਸਬੰਧਤ ਅਧਿਕਾਰੀ ਰਾਜਾਮੌਲੀ ਦੀ ‘RRR’ ਲਈ ਸਿਨੇਮਾ ਟਿਕਟਾਂ ਲਈ ਵਿਸ਼ੇਸ਼ ਕੀਮਤ ਦੇਣ ਦੀ ਬੇਨਤੀ ‘ਤੇ ਵਿਚਾਰ ਕਰ ਰਹੇ ਹਨ। ਰਿਪੋਰਟ ਦੇ ਅਨੁਸਾਰ, ਮੰਤਰੀ ਨੇ ਕਿਹਾ ਕਿ ‘RRR’ ਲਈ ਵਿਸ਼ੇਸ਼ ਟਿਕਟ ਦੀ ਕੀਮਤ ਤੈਅ ਕਰਦੇ ਸਮੇਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਿਨੇਮਾ ਦੇਖਣ ਵਾਲਿਆਂ ‘ਤੇ ਬੋਝ ਨਾ ਪਵੇ। ਰਾਜਾਮੌਲੀ, ਨਿਰਮਾਤਾ ਡੀਵੀਵੀ ਦਾਨਈਆ ਨੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ‘RRR’ ਲਈ ਟਿਕਟ ਦੀ ਕੀਮਤ ਵਧਾਉਣ ਦਾ ਵਿਸ਼ੇਸ਼ ਲਾਭ ਦੇਣ ਦੀ ਅਪੀਲ ਕੀਤੀ ਸੀ। ਧਿਆਨ ਯੋਗ ਹੈ ਕਿ ਮੁੱਖ ਮੰਤਰੀ ਨੇ ”ਬਾਹੂਬਲੀ” ਲਈ ਰਾਜਾਮੌਲੀ ਦੀ ਬੇਨਤੀ ‘ਤੇ ਆਪਣਾ ਸਕਾਰਾਤਮਕ ਜਵਾਬ ਦਿੱਤਾ ਸੀ।
ਰਾਮ ਚਰਨ, ਜੂਨੀਅਰ ਐਨਟੀਆਰ ਅਤੇ ਆਲੀਆ ਭੱਟ, ਅਜੇ ਦੇਵਗਨ ਸਟਾਰਰ ਫਿਲਮ ‘RRR’ 25 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਪਹਿਲਾਂ ਇਹ ਮਕਰ ਸੰਕ੍ਰਾਂਤੀ ਦੇ ਨੇੜੇ ਰਿਲੀਜ਼ ਹੋਣੀ ਸੀ ਪਰ ਕੋਵਿਡ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਹਾਲਾਂਕਿ ਹੁਣ ਵੀ ਇਸ ਨੂੰ ਦੇਖਣ ਵਾਲਿਆਂ ਦਾ ਉਤਸ਼ਾਹ ਬਰਕਰਾਰ ਹੈ। ਰਾਜ ਸਰਕਾਰ ਨੇ, ਇਸ ਮਹੀਨੇ ਦੇ ਸ਼ੁਰੂ ਵਿੱਚ, ਵਿਵਾਦਪੂਰਨ ਮੁੱਦੇ ਦਾ ਨਿਪਟਾਰਾ ਕੀਤਾ ਅਤੇ ਨਵੀਂ ਫਿਲਮਾਂ ਦੀਆਂ ਟਿਕਟਾਂ ਦੀ ਦਰ ਨਿਰਧਾਰਤ ਕਰਨ ਲਈ ਇੱਕ ਜੀਓ ਜਾਰੀ ਕੀਤਾ, ਜਿਸ ‘ਤੇ ਤੇਲਗੂ ਫਿਲਮ ਉਦਯੋਗ ਦੇ ਕੁਝ ਨਿਰਮਾਤਾਵਾਂ ਨੇ ਇਤਰਾਜ਼ ਉਠਾਇਆ ਸੀ। ਨਵੇਂ ਜੀ.ਓ ਸਰਕਾਰੀ ਹੁਕਮਾਂ ਤਹਿਤ ਸਰਕਾਰ ‘ਸੁਪਰ ਹਾਈ’ਬਜਟ ਫਿਲਮਾਂ ਦੀ ਰਿਲੀਜ਼ ਦੀ ਮਿਤੀ ਤੋਂ 10 ਦਿਨਾਂ ਦੀ ਮਿਆਦ ਲਈ ਵੱਖ-ਵੱਖ ਦਰਾਂ ਨੂੰ ਸੂਚਿਤ ਕਰੇਗਾ।