ਆਪਣੀ ਕੁੱਖ ਤੋਂ ਜਿਸ ਧੀ ਨੂੰ ਪੈਦਾ ਕੀਤਾ, ਝੂਠੀ ਸ਼ਾਨ ਲਈ ਉਸ ਦੀ ਹੱਤਿਆ ਕਰਵਾਉਣ ਦੀ ਦੋਸ਼ੀ ਮਾਂ ਦੀ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਸਿਰ ਤੋਂ ਖਾਰਜ ਕਰ ਦਿੱਤਾ। 8 ਅਗਸਤ 2018 ਨੂੰ ਪਟੀਸ਼ਨਰ ਸਵਿਤਾ ਦੀ ਬੇਟੀ ਮਮਤਾ ਨੂੰ ਨਾਰੀ ਨਿਕੇਤਨ ਕਰਨਾਲ ਤੋਂ ਜੁਵੇਨਾਇਲ ਜਸਟਿਸ ਬੋਰਡ ਰੋਹਤਕ ਦੇ ਸਾਹਮਣੇ ਪੇਸ਼ ਕਰਨ ਲਈ ਸ਼ਿਕਾਇਤਕਰਤਾ ਲੈ ਕੇ ਆਈ ਸੀ। ਸ਼ਿਕਾਇਤਕਰਤਾ ਖੁਦ ਇੱਕ ਕਾਂਸਟੇਬਲ ਸੀ ਅਤੇ ਉਸ ਦੇ ਨਾਲ ਐੱਸਆਈ ਨਰਿੰਦਰ ਮੌਜੂਦ ਸੀ।
ਜਦੋਂ ਮਮਤਾ ਨੂੰ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਤਾਂ ਉਸ ਨੂੰ ਗੋਦ ਲੈਣ ਵਾਲੇ ਮਾਤਾ-ਪਿਤਾ ਨੇ ਕੋਰਟ ਵਿਚ ਦੋ ਲੜਕਿਆਂ ਨੂੰ ਇਸ਼ਾਰਿਆਂ ਨਾਲ ਦੱਸਿਆ ਕਿ ਇਹੀ ਉਸ ਦੀ ਬੇਟੀ ਹੈ। ਜਦੋਂ ਕੋਰਟ ਤੋਂ ਬਾਹਰ ਸੜਕ ‘ਤੇ ਪੁੱਜੇ ਤਾਂ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਮਮਤਾ ਤੇ ਐੱਸ. ਆਈ. ਨਰਿੰਦਰ ਦੀ ਮੌਤ ਹੋ ਗਈ। ਪਟੀਸ਼ਨਰ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਗੋਦ ਦੇ ਚੁੱਕੀ ਹੈ। ਅਜਿਹੇ ਵਿਚ ਉਸ ਦਾ ਮਮਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਮਤਾ ਨੇ ਜਾਤੀ ਤੋਂ ਬਾਹਰ ਜਾ ਕੇ ਵਿਆਹ ਕੀਤਾ, ਇਸ ਨਾਲ ਉਸ ਦੇ ਸਵੈ-ਮਾਣ ਨਾਲ ਕੋਈ ਸਮਝੌਤਾ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਕੇਜਰੀਵਾਲ ਦੀ ਦੋ-ਟੁਕ, ਕਿਹਾ-‘ਡੀਸੀ ਤੇ ਐੱਸਐੱਸਪੀ ਦੀ ਪੋਸਟਿੰਗ ਲਈ CM ਕੋਲ ਨਾ ਜਾਣਾ‘
ਹਾਈਕੋਰਟ ਨੇ ਦਲੀਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪਟੀਸ਼ਨਰ ਤੇ ਜਿਨ੍ਹਾਂ ਨੇ ਲੜਕੀ ਨੂੰ ਗੋਦ ਲਿਆ ਹੈ, ਆਪਸ ਵਿਚ ਰਿਸ਼ਤੇਦਾਰ ਹਨ। ਲੜਕੀ ਨੂੰ ਗੋਦ ਲੈਣ ਵਾਲੇ ਮਾਤਾ-ਪਿਤਾ ਨੇ ਪਟੀਸ਼ਨਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿਚ ਮਾਂ ਕਿਸੇ ਤਰ੍ਹਾਂ ਤੋਂ ਰਹਿਮ ਦੀ ਹੱਕਦਾਰ ਨਹੀਂ ਹੈ। ਹਾਈਕੋਰਟ ਨੇ ਇਨ੍ਹਾਂ ਟਿੱਪਣੀਆਂ ਨਾਲ ਪਟੀਸ਼ਨ ਨੂੰ ਖਾਰਜ ਕਰ ਦਿੱਤਾ।