ਜੰਗ ਪ੍ਰਭਾਵਿਤ ਯੂਕਰੇਨ ਵਿੱਚ ਰੂਸੀ ਗੋਲਾਬਾਰੀ ਵਿੱਚ ਮਾਰੇ ਗਏ ਕਰਨਾਟਕ ਦੇ ਇੱਕ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਹਵਾਈ ਅੱਡੇ ਪਹੁੰਚੀ । ਨਵੀਨ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਮੈਡੀਕਲ ਦੇ ਫਾਈਨਲ ਸਾਲ ਦੇ ਵਿਦਿਆਰਥੀ ਸੀ, ਜਿਸ ਦੀ 1 ਮਾਰਚ ਨੂੰ ਇਕ ਸੰਘਰਸ਼ ਖੇਤਰ ਵਿੱਚ ਮੌਤ ਹੋ ਗਈ ਸੀ। ਗਿਆਂਗੌਦਰ ਦੇ ਪਰਿਵਾਰਕ ਮੈਂਬਰ, ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਕੁਝ ਹੋਰ ਲੋਕ ਮ੍ਰਿਤਕ ਦੇਹ ਲੈਣ ਲਈ ਹਵਾਈ ਅੱਡੇ ਤੇ ਪਹੁੰਚੇ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਗਿਆਂਗੌਦਰ ਦੇ ਜੱਦੀ ਸਥਾਨ ਹਾਵੇਰੀ ਜ਼ਿਲ੍ਹੇ ਦੇ ਰਾਣੇਬੇਨੂਰ ਤਾਲੁਕ ਦੇ ਪਿੰਡ ਚਲਗੇਰੀ ਲਿਜਾਇਆ ਗਿਆ। ਬੋਮਈ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਗਿਆਂਗੌਦਾਰ ਦੇ ਸੰਘਰਸ਼ ਵਾਲੇ ਖੇਤਰ ਵਿਚ ਆਪਣੀ ਜਾਨ ਗਵਾ ਦਿੱਤੀ।
ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਂਗੌਦਰ ਦੀ ਮਾਂ ਲਗਾਤਾਰ ਮ੍ਰਿਤਕ ਦੇਹ ਨੂੰ ਦੇਸ਼ ਵਾਪਸ ਲਿਆਉਣ ਲਈ ਬੇਨਤੀ ਕਰ ਰਹੀ ਸੀ। ਸ਼ੁਰੂ ਵਿੱਚ ਸਾਨੂੰ ਜੰਗ ਖੇਤਰ ਤੋਂ ਮ੍ਰਿਤਕ ਦੇਹ ਲਿਆਉਣ ਦੀ ਸੰਭਾਵਨਾ ਬਾਰੇ ਵੀ ਸ਼ੱਕ ਸੀ। ਇਹ ਇੱਕ ਔਖਾ ਕੰਮ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਥਾਹ ਕੂਟਨੀਤਕ ਯੋਗਤਾ ਨਾਲ ਪੂਰਾ ਕੀਤਾ।
ਇਹ ਵੀ ਪੜ੍ਹੋ: ਯੂਕਰੇਨ-ਰੂਸ ਜੰਗ : 98 ਸਾਲਾਂ ਔਰਤ ਵੱਲੋਂ ਫੌਜ ‘ਚ ਭਰਤੀ ਹੋਣ ਦੀ ਪੇਸ਼ਕਸ਼, ਲੜ ਚੁੱਕੀ ਸੀ ਦੂਜੀ ਵਿਸ਼ਵ ਜੰਗ
ਯੂਕਰੇਨ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਘਰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਜੰਗ ਦੇ ਮੈਦਾਨ ਵਿੱਚੋਂ ਮ੍ਰਿਤਕ ਦੇਹ ਲਿਆਉਣਾ ਅਸੰਭਵ ਸੀ, ਕਿਉਂਕਿ ਜ਼ਿਆਦਾਤਰ ਸਮਾਂ ਅਸੀਂ ਯੁੱਧ ਖੇਤਰਾਂ ਵਿਚੋਂ ਆਪਣੇ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਨਹੀਂ ਲਿਆ ਪਾਉਂਦੇ । ਇੱਕ ਆਮ ਨਾਗਰਿਕ ਦੀ ਮ੍ਰਿਤਕ ਦੇਹ ਨੂੰ ਲਿਆਉਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਗਿਆਂਗੌਦਰ ਦੇ ਮਾਤਾ-ਪਿਤਾ ਨੇ ਅੰਤਿਮ ਸ਼ਰਧਾਂਜਲੀ ਦੇਣ ਤੋਂ ਬਾਅਦ ਦਾਵਨਗੇਰੇ ਦੇ ਇਕ ਨਿੱਜੀ ਹਸਪਤਾਲ ਵਿਚ ਮ੍ਰਿਤਕ ਦੇਹ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: