ਸੋਮਵਾਰ ਨੂੰ ਚੀਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਜਿੱਥੇ ਚੀਨ ਦਾ ਬੋਇੰਗ 737 ਏਅਰਕ੍ਰਾਫਟ ਕ੍ਰੈਸ਼ ਹੋ ਗਿਆ ਹੈ। ਹਾਦਸੇ ਦੇ ਸਮੇਂ ਇਸ ਜਹਾਜ਼ ਵਿੱਚ 133 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ ਕਿੰਨੇ ਲੋਕ ਬਚੇ ਹਨ ਜਾਂ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਚੀਨ ਦਾ ਬੋਇੰਗ 737 ਕੁਨਮਿੰਗ ਤੋਂ ਗੁਆਂਗਜ਼ੂ ਵੱਲ ਜਾ ਰਿਹਾ ਸੀ। ਗੁਆਂਗਸੀ ਖੇਤਰ ਵਿੱਚ ਇਹ ਹਾਦਸਾ ਵਾਪਰਿਆ, ਜਿਸ ਕਾਰਨ ਪਹਾੜਾਂ ‘ਤੇ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਬਚਾਅ ਦਲ ਨੂੰ ਪਹਾੜਾਂ ਨੂੰ ਭੇਜਿਆ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਸਕੇ।
ਨਿਊਜ਼ ਏਜੰਸੀ ਅਨੁਸਾਰ ਬਚਾਅ ਦਲ ਹੁਣ ਤੇਜ਼ੀ ਨਾਲ ਉਸ ਜਗ੍ਹਾ ਜਾ ਰਹੇ ਹਨ ਜਿੱਥੇ ਜਹਾਜ਼ ਕ੍ਰੈਸ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਉਹ ਸਿਰਫ ਸਾਢੇ ਛੇ ਸਾਲ ਪੁਰਾਣਾ ਸੀ। ਏਅਰਲਾਈਨ ਵੱਲੋਂ ਜੂਨ ਵਿਚ ਹੀ ਇਸ ਨੂੰ ਖਰੀਦਿਆ ਗਿਆ ਸੀ।
ਇਹ ਵੀ ਪੜ੍ਹੋ: ਬੰਬਾਰੀ ਤੇ ਤਬਾਹੀ ਦੇ ਬਾਵਜੂਦ ਰੂਸ ਅੱਗੇ ਡਟਿਆ ਯੂਕਰੇਨ, ਮਾਰੀਉਪੋਲ ‘ਚ ਸਰੈਂਡਰ ਕਰਨ ਤੋਂ ਕੀਤਾ ਇਨਕਾਰ
ਇਸ ਘਟਨਾ ਸਬੰਧੀ ਗੁਆਂਗਜ਼ੂ ਐਮਰਜੈਂਸੀ ਮੈਨੇਜਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੋਇੰਗ 737 ਯਾਤਰੀ ਜਹਾਜ਼ ਜਿਸ ਵਿੱਚ 133 ਲੋਕ ਸਵਾਰ ਸਨ ਉਹ ਪਹਾੜਾਂ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਦਰੱਖਤ ਹੋਣ ਕਾਰਨ ਪਹਾੜ ‘ਤੇ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਇਸ ਘਟਨਾ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਦਿੱਲੀ ਤੋਂ ਉਡਾਣ ਭਰਨ ਵਾਲੀ ਕਤਰ ਏਅਰਲਾਈਨ ਦੀ ਫਲਾਈਟ ਨੂੰ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ ਹੈ। ਇਸ ਜਹਾਜ਼ ਵਿੱਚ 100 ਤੋਂ ਵੱਧ ਯਾਤਰੀ ਸਵਾਰ ਸਨ। ਖਬਰਾਂ ਮੁਤਾਬਕ ਕਤਰ ਏਅਰਵੇਜ਼ ਦੀ ਫਲਾਈਟ ਨੰਬਰ QR579 ਨੂੰ ਕੁਝ ਤਕਨੀਕੀ ਕਾਰਨਾਂ ਕਰਕੇ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ ।
ਵੀਡੀਓ ਲਈ ਕਲਿੱਕ ਕਰੋ -: