ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿੱਚ ਇਕੱਲਾ ਯੂਕਰੇਨ ਹੀ ਬਰਬਾਦ ਨਹੀਂ ਹੋ ਰਿਹਾ, ਬਲਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਪਰਿਵਾਰ ਵੀ ਮੁਸੀਬਤਾਂ ਨਾਲ ਘਿਰ ਚੁੱਕਿਆ ਹੈ ਅਤੇ ਰਿਪੋਰਟਾਂ ਮੁਤਾਬਕ ਵਲਾਦੀਮੀਰ ਪੁਤਿਨ ਦੀ ਵੱਡੀ ਧੀ ਦਾ ਵਿਆਹ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਤਿਨ ਦੀ 36 ਸਾਲਾਂ ਧੀ ਡਾ. ਮਾਰੀਆ ਵੋਰੋਨਤਸੋਵਾ ਦਾ ਤਲਾਕ ਹੋ ਗਿਆ ਹੈ। ਉੱਥੇ ਹੀ ਰਾਸ਼ਟਰਪਤੀ ਪੁਤਿਨ ਦੀ ਪ੍ਰੇਮਿਕਾ ਨੂੰ ਲੈ ਕੇ ਭਾਰੀ ਹੰਗਾਮਾ ਹੋ ਰਿਹਾ ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਧੀ, ਡਾ. ਮਾਰੀਆ ਵੋਰੋਨਤਸੋਵਾ, ਜੋ ਕਿ ਬੱਚਿਆਂ ਵਿੱਚ ਦੁਰਲੱਭ ਜੈਨੇਟਿਕ ਰੋਗਾਂ ਦੀ ਮਾਹਰ ਹੈ, ਦਾ ਜਨਮ ਉਸ ਸਮੇਂ ਹੋਇਆ ਜਦੋਂ ਪੁਤਿਨ ਰੂਸ ਦੀ ਜਾਸੂਸੀ ਏਜੰਸੀ ਕੇ.ਜੀ.ਬੀ. ਵਿੱਚ ਹੁੰਦੇ ਸਨ। ਰੂਸੀ ਖੋਜੀ ਪੱਤਰਕਾਰ ਸਰਗੇਈ ਕਾਨੇਵ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਦੇ ਯੂਕਰੇਨ ‘ਤੇ ਹਮਲਾ ਕਰਨ ਦੇ ਫੈਸਲੇ ਦਾ ਉਸ ਦੇ ਪਰਿਵਾਰ ‘ਤੇ ਵੀ ਅਸਰ ਪਿਆ ਹੈ ਅਤੇ ਯੂਕਰੇਨ ਵਿੱਚ ਜੰਗ ਲਾਗੂ ਹੋਣ ਕਾਰਨ ਉਸ ਦੀ ਵੱਡੀ ਧੀ ਡਾਕਟਰ ਮਾਰੀਆ ਵੋਰੋਨਤਸੋਵਾ ਦਾ ਤਲਾਕ ਹੋ ਗਿਆ ਹੈ । ਡਾਕਟਰ ਮਾਰੀਆ ਵੋਰਾਂਤਸੋਵਾ ਦਾ ਵਿਆਹ ਪੱਛਮੀ ਦੇਸ਼ ਵਿੱਚ ਹੋਇਆ ਸੀ । ਖੋਜੀ ਪੱਤਰਕਾਰ ਸਰਗੇਈ ਕਾਨੇਵ ਨੇ ਦਾਅਵਾ ਕੀਤਾ ਹੈ ਕਿ ‘ਸੇਂਟ ਪੀਟਰਸਬਰਗ ਵਿੱਚ ਇੱਕ ਵਿਸ਼ਾਲ ਸੁਪਰ ਆਧੁਨਿਕ ਹਸਪਤਾਲ ਨਿਰਮਾਣ ਅਧੀਨ ਹੈ, ਜਿਸ ਵਿੱਚ ਪੁਤਿਨ ਦੀ ਡਾਕਟਰ ਧੀ ਦਾ ਵੱਡਾ ਹਿੱਸਾ ਹੈ।’
ਇਹ ਵੀ ਪੜ੍ਹੋ: PM ਮੋਦੀ ਨੂੰ ਮਿਲਣਗੇ ਪੰਜਾਬ ਦੇ ਸੀਐੱਮ ਭਗਵੰਤ ਮਾਨ, ਅੱਜ ਦੁਪਹਿਰ 1 ਵਜੇ ਦਿੱਲੀ ‘ਚ ਹੋਵੇਗੀ ਮੁਲਾਕਾਤ
ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਵਲਾਦੀਮੀਰ ਪੁਤਿਨ ਦੀ ਧੀ ਦਾ ਤਲਾਕ ਕਿਉਂ ਹੋਇਆ ਹੈ ਅਤੇ ਕੀ ਇਹ ਯੂਕਰੇਨ ਯੁੱਧ ਦੇ ਕਾਰਨ ਹੋਇਆ ਹੈ । ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਪੁਤਿਨ ਦੀ ਧੀ ਦੇ ਬੱਚੇ ਹਨ । ਪਰ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਦੇ ਵੀ ਆਪਣੇ ਬੱਚਿਆਂ ਜਾਂ ਆਪਣੇ ਪਰਿਵਾਰ ਨਾਲ ਜਨਤਕ ਜੀਵਨ ਵਿੱਚ ਨਹੀਂ ਆਏ ਹਨ ਅਤੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਹਨ ।
ਵੀਡੀਓ ਲਈ ਕਲਿੱਕ ਕਰੋ -: