White Discharge home remedies: ਕੁੜੀਆਂ ਨੂੰ ਕਈ ਮੁਸ਼ਕਲਾਂ ‘ਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ‘ਚੋਂ ਇਕ ਹੈ ਲਿਊਕੋਰੀਆ ਦੀ ਸਮੱਸਿਆ। ਇਸ ‘ਚ ਕੁੜੀਆਂ ਨੂੰ ਸਫੇਦ ਡਿਸਚਾਰਜ ਯਾਨੀ ਸਫੇਦ ਪਾਣੀ ਆਉਣ ਦੀ ਸਮੱਸਿਆ ਹੁੰਦੀ ਹੈ। ਵੈਸੇ, ਇਹ ਸਮੱਸਿਆ ਆਮ ਤੌਰ ‘ਤੇ ਪੀਰੀਅਡਸ ਦੀ ਸ਼ੁਰੂਆਤ ਜਾਂ ਖ਼ਤਮ ਹੋਣ ‘ਤੇ ਹੁੰਦੀ ਹੈ। ਪਰ ਸਮੱਸਿਆ ਵਧਣ ਦਾ ਕਾਰਨ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ, ਪ੍ਰਾਈਵੇਟ ਪਾਰਟ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨਾ ਆਦਿ ਹੋ ਸਕਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਅਤੇ ਘਰੇਲੂ ਨੁਸਖ਼ੇ ਦੋਵੇਂ ਹੀ ਕਾਰਗਰ ਮੰਨੇ ਗਏ ਹਨ। ਪਰ ਦੇਸੀ ਨੁਸਖਿਆਂ ਨੂੰ ਅਪਣਾਉਣ ਨਾਲ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟ ਦਾ ਖਤਰਾ ਨਹੀਂ ਰਹਿੰਦਾ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਸ ਤੋਂ ਬਚਣ ਲਈ ਕੁਝ ਘਰੇਲੂ ਨੁਸਖੇ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਕ ਹਫਤੇ ‘ਚ ਫਰਕ ਮਹਿਸੂਸ ਕਰ ਸਕਦੇ ਹੋ।
ਵਾਈਟ ਡਿਸਚਾਰਜ ਦੇ ਕਾਰਨ
- ਪ੍ਰਾਈਵੇਟ ਪਾਰਟ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨਾ
- ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ
- ਬਿਮਾਰ ਆਦਮੀ ਨਾਲ ਸੰਬੰਧ ਬਣਾਉਣ ਨਾਲ
- ਵਾਰ-ਵਾਰ Abortion ਕਾਰਨ
- ਕਿਸੇ ਕਿਸਮ ਦੇ ਸੰਕ੍ਰਮਣ ਕਾਰਨ
ਵਾਈਟ ਡਿਸਚਾਰਜ ਹੋਣ ਦੇ ਲੱਛਣ
- ਚੱਕਰ ਆਉਣੇ ਅਤੇ ਘਬਰਾਹਟ ਹੋਣਾ
- ਥਕਾਵਟ, ਕਮਜ਼ੋਰ ਮਹਿਸੂਸ ਹੋਣਾ
- ਪ੍ਰਾਈਵੇਟ ਪਾਰਟ ‘ਚ ਖੁਜਲੀ ਅਤੇ ਜਲਨ ਹੋਣਾ ਅਤੇ ਬਦਬੂ ਆਉਣਾ
- ਕਬਜ਼ ਦੀ ਸ਼ਿਕਾਇਤ ਹੋਣਾ
- ਸਿਰ ਦਰਦ ਦੀ ਸ਼ਿਕਾਇਤ ਰਹਿਣੀ
ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਸਫੈਦ ਡਿਸਚਾਰਜ ਯਾਨੀ ਸਫੇਦ ਪਾਣੀ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਮੇਥੀ ਦਾਣਾ: ਜੇਕਰ ਤੁਸੀਂ ਸਫੈਦ ਡਿਸਚਾਰਜ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਸੀਂ ਮੇਥੀ ਦਾਣੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 500 ਮਿਲੀਲੀਟਰ ਪਾਣੀ ‘ਚ 3 ਚੱਮਚ ਮੇਥੀ ਦਾਣਾ ਪਾਓ ਅਤੇ ਇਸ ਨੂੰ 30 ਮਿੰਟ ਤੱਕ ਘੱਟ ਸੇਕ ‘ਤੇ ਉਬਾਲੋ। ਪਾਣੀ ਠੰਡਾ ਹੋਣ ਤੋਂ ਬਾਅਦ, ਇਸ ਨੂੰ ਛਾਣਕੇ ਦਿਨ ‘ਚ 2 ਵਾਰ 1-1 ਗਲਾਸ ਪੀਓ। ਇਸ ਨੁਸਖੇ ਨੂੰ ਲਗਾਤਾਰ 7 ਦਿਨ ਅਪਣਾਉਣ ਨਾਲ ਤੁਸੀਂ ਆਰਾਮ ਪਾ ਸਕਦੇ ਹੋ।
ਸਵੇਰੇ ਖਾਲੀ ਪੇਟ ਖਾਓ ਕੇਲਾ: ਮਾਹਿਰਾਂ ਅਨੁਸਾਰ ਸਵੇਰੇ ਖਾਲੀ ਪੇਟ 1 ਕੇਲਾ ਖਾਣ ਨਾਲ ਵੀ ਸਫੈਦ ਡਿਸਚਾਰਜ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਕੇਲੇ ਨੂੰ ਦੇਸੀ ਘਿਓ ਲਗਾਕੇ ਜਾਂ ਖੰਡ ਅਤੇ ਗੁੜ ਦੇ ਨਾਲ ਖਾ ਸਕਦੇ ਹੋ।
ਧਨੀਏ ਦੇ ਬੀਜ: ਵਾਈਟ ਡਿਸਚਾਰਜ ਤੋਂ ਛੁਟਕਾਰਾ ਪਾਉਣ ਲਈ ਧਨੀਆ ਦੇ ਬੀਜਾਂ ਦਾ ਸੇਵਨ ਕਰਨਾ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ 10 ਗ੍ਰਾਮ ਧਨੀਏ ਦੇ ਬੀਜਾਂ ਨੂੰ 100 ਮਿਲੀਲੀਟਰ ਪਾਣੀ ‘ਚ ਰਾਤ ਭਰ ਭਿਓ ਦਿਓ। ਅਗਲੀ ਸਵੇਰ ਇਸ ਨੂੰ ਛਾਣਕੇ ਪੀਓ। ਇਸ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਮਿਲੇਗੀ। ਅਜਿਹੇ ‘ਚ ਤੁਸੀਂ ਕੁਝ ਹੀ ਦਿਨਾਂ ‘ਚ ਸਫੈਦ ਡਿਸਚਾਰਜ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਆਂਵਲਾ ਅਤੇ ਸ਼ਹਿਦ: ਦੋਵਾਂ ‘ਚ ਔਸ਼ਧੀ ਗੁਣ ਹੁੰਦੇ ਹਨ। ਇਸ ਤੋਂ ਤਿਆਰ ਪੇਸਟ ਖਾਣ ਨਾਲ ਔਰਤਾਂ ਲਿਊਕੋਰੀਆ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੀਆਂ ਹਨ। ਇਸ ਦੇ ਲਈ 2 ਚੱਮਚ ਆਂਵਲਾ ਪਾਊਡਰ ‘ਚ ਜ਼ਰੂਰਤ ਅਨੁਸਾਰ ਸ਼ਹਿਦ ਮਿਲਾ ਕੇ ਗਾੜ੍ਹਾ ਪੇਸਟ ਬਣਾਓ। ਦਿਨ ‘ਚ 2 ਵਾਰ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ 1 ਚੱਮਚ ਆਂਵਲਾ ਪਾਊਡਰ ਨੂੰ 1 ਕੱਪ ਪਾਣੀ ‘ਚ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਅੱਧਾ ਰਹਿ ਨਾ ਜਾਵੇ। ਤਿਆਰ ਕੀਤੇ ਗਏ ਪਾਣੀ ਨੂੰ ਠੰਡਾ ਕਰਕੇ ਛਾਣ ਕੇ ਪੀਓ। ਜੇਕਰ ਇਸ ਦਾ ਸਵਾਦ ਕੌੜਾ ਹੈ ਤਾਂ ਤੁਸੀਂ ਇਸ ‘ਚ ਸ਼ਹਿਦ ਮਿਲਾ ਸਕਦੇ ਹੋ। ਜੇਕਰ ਤੁਸੀਂ ਇਸ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਤੁਹਾਨੂੰ ਕੁਝ ਹੀ ਦਿਨਾਂ ‘ਚ ਫਰਕ ਮਹਿਸੂਸ ਹੋਵੇਗਾ।
ਜਾਮਣ ਦੀ ਛੱਲ: ਵਾਈਟ ਡਿਸਚਾਰਜ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਜਾਮਣ ਦੇ ਸੱਕ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਸ ਦਾ ਪਾਊਡਰ ਬਣਾ ਲਓ ਅਤੇ ਦਿਨ ‘ਚ 2-3 ਵਾਰ 2 ਚੱਮਚ ਪਾਣੀ ਨਾਲ ਖਾਓ। ਇੱਕ ਹਫ਼ਤੇ ‘ਚ ਤੁਹਾਨੂੰ ਫਰਕ ਮਹਿਸੂਸ ਹੋਵੇਗਾ।
ਸੁੱਕੀ ਅੰਜੀਰ: 2-3 ਸੁੱਕੀ ਅੰਜੀਰ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਅਗਲੀ ਸਵੇਰ ਇਨ੍ਹਾਂ ਨੂੰ ਪੀਸ ਕੇ ਖਾਲੀ ਪੇਟ ਖਾਓ।
ਤ੍ਰਿਫਲਾ ਚੂਰਨ: 2-3 ਗਲਾਸ ਪਾਣੀ ‘ਚ 4 ਚੱਮਚ ਤ੍ਰਿਫਲਾ ਪਾਊਡਰ ਰਾਤ ਭਰ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਛਾਣਕੇ ਇਸ ਨਾਲ ਵੈਜਾਇਨਾ ਨੂੰ ਧੋਵੋ। ਕੁਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ।