Summer Dehydration foods: ਗਰਮੀਆਂ ਦੇ ਮੌਸਮ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਸਾਡਾ ਸਰੀਰ ਤਰਲ ਅਤੇ ਇਲੈਕਟ੍ਰੋਲਾਈਟਸ ਨੂੰ ਬਰਕਰਾਰ ਰੱਖਣ ‘ਚ ਅਸਮਰੱਥ ਹੁੰਦਾ ਹੈ। ਇਸ ਕਾਰਨ ਨਾ ਸਿਰਫ ਕਿਡਨੀ, ਗੁਰਦੇ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਇਸ ਨਾਲ ਚੱਕਰ ਆਉਣਾ, ਕਮਜ਼ੋਰੀ ਵੀ ਆ ਸਕਦੀ ਹੈ। ਹਾਲਾਂਕਿ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਹਰ ਕਿਸੇ ਨੂੰ ਰੋਜ਼ਾਨਾ 3 ਲੀਟਰ ਪਾਣੀ ਪੀਣਾ ਚਾਹੀਦਾ ਹੈ ਪਰ ਤੁਸੀਂ ਡਾਈਟ ‘ਚ ਕੁਝ ਫੂਡਜ਼ ਲੈ ਕੇ ਵੀ ਸਰੀਰ ਨੂੰ ਹਾਈਡ੍ਰੇਟ ਕਰ ਸਕਦੇ ਹੋ।
ਇਨ੍ਹਾਂ ਫੂਡਜ਼ ਨਾਲ ਕਰੋ ਸਰੀਰ ਨੂੰ ਹਾਈਡ੍ਰੇਟ
ਕੇਲਾ: ਕੇਲੇ ਦਾ ਸੇਵਨ ਦਿਨ ‘ਚ ਇੱਕ ਜਾਂ ਦੋ ਵਾਰ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਡੀਹਾਈਡਰੇਸ਼ਨ ਦੌਰਾਨ ਗੁਆਚੇ ਪੋਟਾਸ਼ੀਅਮ ਨੂੰ ਮੁੜ ਪ੍ਰਾਪਤ ਕਰਨ ‘ਚ ਮਦਦ ਕਰਦਾ ਹੈ।
ਛਾਛ: 1 ਕੱਪ ਛਾਛ ‘ਚ ਸੌਂਠ ਮਿਲਾਕੇ ਦਿਨ ‘ਚ ਘੱਟ ਤੋਂ ਘੱਟ 3 ਤੋਂ 4 ਵਾਰ ਇਸ ਦਾ ਸੇਵਨ ਕਰੋ। ਇਸ ਨਾਲ ਨਾ ਸਿਰਫ ਬਾਡੀ ਹਾਈਡ੍ਰੇਟ ਰਹੇਗੀ ਸਗੋਂ ਤੁਸੀਂ ਬੀਮਾਰੀਆਂ ਤੋਂ ਵੀ ਬਚੋਗੇ।
ਨਾਰੀਅਲ ਪਾਣੀ: ਦਿਨ ‘ਚ 1 ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਵੀ ਬਾਡੀ ਹਾਈਡਰੇਟ ਹੁੰਦੀ ਹੈ। ਇਸ ਦੇ ਨਾਲ ਹੀ ਇਸ ‘ਚ ਸੋਡੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਫਾਇਦੇਮੰਦ ਹੁੰਦਾ ਹੈ।
ਦਹੀਂ: ਦਹੀਂ ਡੀਹਾਈਡਰੇਸ਼ਨ ਲਈ ਸਭ ਤੋਂ ਵਧੀਆ ਘਰੇਲੂ ਨੁਸਖ਼ਿਆਂ ‘ਚੋਂ ਇੱਕ ਹੈ। ਦਿਨ ‘ਚ ਇਕ ਵਾਰ ਇਸ ਦਾ ਸੇਵਨ ਕਰਨਾ ਸਰੀਰ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਫਲ ਅਤੇ ਸਬਜ਼ੀਆਂ: ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਆਪਣੀ ਡਾਈਟ ‘ਚ ਪਾਣੀ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਇਸ ਦੇ ਲਈ ਤੁਸੀਂ ਸੰਤਰਾ, ਪਾਲਕ, ਸਲਾਦ ਪੱਤਾ, ਪਪੀਤਾ, ਖੀਰਾ ਖਾ ਸਕਦੇ ਹੋ।
ਤਰਬੂਜ: ਗਰਮੀਆਂ ‘ਚ ਖਾਏ ਜਾਣ ਵਾਲੇ ਤਰਬੂਜ ‘ਚ 99% ਪਾਣੀ ਹੁੰਦਾ ਹੈ। ਤੁਸੀਂ ਇਸ ਦਾ ਜੂਸ ਕੱਢ ਕੇ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਤਰਬੂਜ ਦੀ ਸਮੂਦੀ, ਫਰੂਟ ਸਲਾਦ ਵੀ ਗਰਮੀਆਂ ਲਈ ਇਕ ਪਰਫੈਕਟ ਆਪਸ਼ਨ ਹੈ।
ਆਈਸਬਰਗ ਲੈਟਸ (Iceberg Lettuce): ਇਸ ‘ਚ 95% ਪਾਣੀ ਹੁੰਦਾ ਹੈ ਅਤੇ ਗਰਮੀਆਂ ਦੇ ਸਲਾਦ ਲਈ ਇੱਕ ਵਧੀਆ ਹਾਈਡ੍ਰੇਟਿੰਗ ਬੇਸ ਹੁੰਦਾ ਹੈ। ਇਹ ਫਾਈਬਰ, ਵਿਟਾਮਿਨ ਕੇ ਅਤੇ ਫੋਲੇਟ ਨਾਲ ਵੀ ਭਰਪੂਰ ਹੁੰਦਾ ਹੈ।