Summer healthy fruits: ਗਰਮੀਆਂ ਦੇ ਮੌਸਮ ‘ਚ ਸਰੀਰ ‘ਚੋਂ ਜ਼ਿਆਦਾ ਪਸੀਨਾ ਨਿਕਲਣ ਨਾਲ ਡੀਹਾਈਡ੍ਰੇਸ਼ਨ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਹੀਟ ਸਟ੍ਰੋਕ ਦੀ ਵੀ ਸੰਭਾਵਨਾ ਰਹਿੰਦੀ ਹੈ। ਅਜਿਹੇ ‘ਚ ਲੋਕ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਨਾਰੀਅਲ ਪਾਣੀ, ਛਾਛ, ਲੱਸੀ ਆਦਿ ਦਾ ਸੇਵਨ ਕਰਦੇ ਹਨ। ਪਰ ਜੇਕਰ ਤੁਸੀਂ ਚਾਹੋ ਤਾਂ ਰੋਜ਼ਾਨਾ ਡਾਈਟ ‘ਚ ਪਾਣੀ ਨਾਲ ਭਰਪੂਰ ਕੁਝ ਫਲਾਂ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਦੇ ਨਾਲ-ਨਾਲ ਸਰੀਰ ਅਤੇ ਪੇਟ ‘ਚ ਠੰਡਕ ਦਾ ਅਹਿਸਾਸ ਹੋਵੇਗਾ। ਇਸ ਦੇ ਨਾਲ ਲੂ ਲੱਗਣ ਤੋਂ ਵੀ ਬਚਾਅ ਹੋਵੇਗਾ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ…
ਅੰਬ: ਗਰਮੀਆਂ ‘ਚ ਪਾਏ ਜਾਣ ਵਾਲੇ ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਭੋਜਨ ‘ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਇਹ ਪੋਸ਼ਕ ਤੱਤ, ਖਣਿਜ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਕੱਟ ਕੇ ਖਾਣ ਤੋਂ ਇਲਾਵਾ ਤੁਸੀਂ ਇਸ ਦਾ ਜੂਸ, ਸਮੂਦੀ, ਲੱਸੀ, ਸ਼ੇਕ ਆਦਿ ਬਣਾ ਕੇ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਲੋਕ ਗਰਮੀਆਂ ‘ਚ ਖਾਸ ਕਰਕੇ ਕੱਚੇ ਅੰਬ ਦਾ ਪੰਨਾ ਪੀਣਾ ਪਸੰਦ ਕਰਦੇ ਹਨ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਪਾਣੀ ਦੀ ਕਮੀ ਤੋਂ ਬਚਾਅ ਰਹਿੰਦਾ ਹੈ। ਨਾਲ ਹੀਟ ਸਟ੍ਰੋਕ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਤਰਬੂਜ: ਲੋਕ ਖਾਸ ਤੌਰ ‘ਤੇ ਗਰਮੀਆਂ ‘ਚ ਤਰਬੂਜ ਖਾਣਾ ਪਸੰਦ ਕਰਦੇ ਹਨ। ਇਸ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਦਿਨ ਭਰ ਸਰੀਰ ਹਾਈਡ੍ਰੇਟ ਰਹਿਣ ਨਾਲ ਪੇਟ ‘ਚ ਠੰਡਕ ਬਣੀ ਰਹਿੰਦੀ ਹੈ।
ਖਰਬੂਜਾ: ਖਰਬੂਜਾ ਵੀ ਗਰਮੀਆਂ ‘ਚ ਮਿਲਣ ਵਾਲਾ ਇੱਕ ਅਜਿਹਾ ਫਲ ਹੈ ਜਿਸ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ। ਇਸ ‘ਚ ਸਾਰੇ ਜ਼ਰੂਰੀ ਤੱਤ ਅਤੇ ਪਾਣੀ ਵੱਡੀ ਮਾਤਰਾ ‘ਚ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਪਾਣੀ ਦੀ ਕਮੀ ਦੇ ਨਾਲ-ਨਾਲ ਪੇਟ ਨੂੰ ਠੰਡਕ ਮਹਿਸੂਸ ਹੁੰਦੀ ਹੈ।
ਅੰਗੂਰ: ਅੰਗੂਰ ਵਿਟਾਮਿਨ, ਫਾਈਬਰ, ਆਇਰਨ, ਕਾਰਬੋਹਾਈਡਰੇਟ, ਸੋਡੀਅਮ ਅਤੇ ਹੋਰ ਪੌਸ਼ਟਿਕ ਤੱਤ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਸ ਦੇ ਸੇਵਨ ਨਾਲ ਪੇਟ ਅਤੇ ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਅੰਗੂਰ ਖਾਣ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ ਅਤੇ ਦਿਨ ਭਰ ਐਂਰਜੈਟਿਕ ਰਹਿਣ ‘ਚ ਮਦਦ ਮਿਲਦੀ ਹੈ। ਗਰਮੀਆਂ ‘ਚ ਅੰਗੂਰ, ਇਸ ਦਾ ਜੂਸ, ਕਸਟਰਡ ਆਦਿ ਬਣਾਕੇ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਮੌਸਮੀ: ਹੀਟ ਸਟ੍ਰੋਕ ਦੇ ਖਤਰੇ ਤੋਂ ਬਚਣ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਮੋਸਮੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਠੰਡਕ ਮਿਲਦੀ ਹੈ। ਨਾਲ ਹੀ ਇਮਿਊਨਿਟੀ ਬੂਸਟ ਹੋਣ ਨਾਲ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਘੱਟ ਘੱਟ ਹੋਵੇਗਾ।
ਆਲੂ ਬੁਖ਼ਾਰਾ: ਗਰਮੀਆਂ ‘ਚ ਮਿਲਣ ਵਾਲਾ ਆਲੂ ਬੁਖ਼ਾਰਾ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ‘ਚ ਮੌਜੂਦ ਵਿਟਾਮਿਨ ਸੀ ਹੀਟਸਟ੍ਰੋਕ ਅਤੇ ਇੰਫੈਕਸ਼ਨ ਦੇ ਖਤਰੇ ਨੂੰ ਘੱਟ ਕਰਦਾ ਹੈ। ਫਾਈਬਰ ਨਾਲ ਭਰਪੂਰ ਆਲੂ ਬੁਖਾਰਾ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਨਾਲ ਇਮਿਊਨਿਟੀ ਵਧਣ ਨਾਲ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ।