Floor Sleeping benefits: ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਜਦੋਂ ਤੁਸੀਂ ਆਰਾਮ ਨਾਲ ਸੌਂਦੇ ਹੋ ਤਾਂ ਸਰੀਰ ਨੂੰ ਬਹੁਤ ਆਰਾਮ ਮਹਿਸੂਸ ਹੁੰਦਾ ਹੈ। ਹਰ ਕੋਈ ਆਪਣੇ Comfort ਦੇ ਅਨੁਸਾਰ ਹੀ ਬਿਸਤਰਾ ਤਿਆਰ ਕਰਵਾਉਂਦਾ ਹੈ। ਨੀਂਦ ਦਾ ਸਿਹਤ ‘ਤੇ ਵੀ ਡੂੰਘਾ ਅਸਰ ਪੈਂਦਾ ਹੈ। ਪਿੱਠ ਦੇ ਦਰਦ ਕਾਰਨ ਬਹੁਤ ਸਾਰੇ ਲੋਕ ਪਤਲੇ ਗੱਦਿਆਂ ‘ਤੇ ਸੌਂਦੇ ਹਨ। ਮਾਹਿਰਾਂ ਦੇ ਅਨੁਸਾਰ ਨੀਚੇ ਸੌਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਆਰਾਮ ਮਿਲਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਜ਼ਮੀਨ ‘ਤੇ ਸੌਣ ਦੇ ਫਾਇਦੇ।
ਰੀੜ੍ਹ ਦੀ ਹੱਡੀ ਹੁੰਦੀ ਹੈ ਮਜ਼ਬੂਤ: ਥਕਾਵਟ ਅਤੇ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਵੀ ਕਈ ਲੋਕਾਂ ਦੀ ਪਿੱਠ ‘ਚ ਦਰਦ ਹੋਣ ਲੱਗਦਾ ਹੈ। ਜਿਸ ਤੋਂ ਰਾਹਤ ਪਾਉਣ ਲਈ ਉਹ ਕਈ ਦਵਾਈਆਂ ਅਤੇ ਕਸਰਤ ਵੀ ਕਰਦੇ ਹਨ। ਪਰ ਇਸ ਨਾਲ ਵੀ ਕੋਈ ਰਾਹਤ ਨਹੀਂ ਮਿਲਦੀ। ਲੰਬੇ ਸਮੇਂ ਤੱਕ ਗੱਦੇ ‘ਤੇ ਸੌਣ ਨਾਲ ਰੀੜ੍ਹ ਦੀ ਹੱਡੀ ਅਕੜ ਜਾਂਦੀ ਹੈ ਅਤੇ ਇਸ ਦਾ ਸਿੱਧਾ ਅਸਰ ਦਿਮਾਗ ‘ਤੇ ਪੈਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਾਹਿਰ ਜ਼ਮੀਨ ‘ਤੇ ਸੌਣ ਦੀ ਸਲਾਹ ਦਿੰਦੇ ਹਨ।
ਦਿਮਾਗ ‘ਤੇ ਪੈਂਦਾ ਹੈ ਡੂੰਘਾ ਅਸਰ: ਜ਼ਮੀਨ ‘ਤੇ ਸੌਣ ਨਾਲ ਪੂਰੇ ਸਰੀਰ ‘ਚ ਬਲੱਡ ਸਰਕੂਲੇਸ਼ਨ ਬਹੁਤ ਵਧੀਆ ਹੁੰਦਾ ਹੈ ਅਤੇ ਸਾਡੇ ਸਰੀਰ ਅਤੇ ਦਿਮਾਗ ‘ਚ ਤਾਲਮੇਲ ਬਣਿਆ ਰਹਿੰਦਾ ਹੈ। ਜਿਸ ਨਾਲ ਤੁਹਾਡਾ ਦਿਮਾਗ ਪੂਰੀ ਫਰੈਸ਼ ਮਹਿਸੂਸ ਕਰਦਾ ਹੈ। ਜ਼ਮੀਨ ‘ਤੇ ਸੌਣ ਨਾਲ ਤੁਹਾਨੂੰ ਬਹੁਤ ਚੰਗੀ ਨੀਂਦ ਆਉਂਦੀ ਹੈ ਅਤੇ ਤੁਸੀਂ ਪੂਰੀ ਤਰ੍ਹਾਂ ਫਿੱਟ ਮਹਿਸੂਸ ਕਰਦੇ ਹੋ।
ਤਣਾਅ: ਬਹੁਤ ਸਾਰੇ ਲੋਕ ਮਹਿੰਗੇ ਗੱਦੇ ‘ਤੇ ਸੌ ਕੇ ਵੀ ਆਰਾਮਦਾਇਕ ਮਹਿਸੂਸ ਨਹੀਂ ਕਰਦੇ। ਇਸ ਦਾ ਕਾਰਨ ਤਣਾਅ ਹੋ ਸਕਦਾ ਹੈ। ਤਣਾਅ ਦਾ ਸਾਡੇ ਦਿਮਾਗ ‘ਤੇ ਬਹੁਤ ਡੂੰਘਾ ਅਸਰ ਪੈਂਦਾ ਹੈ ਅਤੇ ਸੌਣ ‘ਚ ਵੀ ਪਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਮਾਹਰ ਹੇਠਾਂ ਸੌਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਨਾਲ ਤੁਹਾਨੂੰ ਆਰਾਮਦਾਇਕ ਨੀਂਦ ਆਉਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਛੁਟਕਾਰਾ ਮਿਲਦਾ ਹੈ।
ਬਲੱਡ ਸਰਕੂਲੇਸ਼ਨ: ਸਰੀਰ ‘ਚ ਕਮਜ਼ੋਰੀ ਦਾ ਇੱਕ ਕਾਰਨ ਬਲੱਡ ਸਰਕੂਲੇਸ਼ਨ ਵੀ ਹੋ ਸਕਦਾ ਹੈ। ਜ਼ਮੀਨ ‘ਤੇ ਸੌਣ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਹੋਣ ਲੱਗਦਾ ਹੈ। ਇਸ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਬਲੱਡ ਸਰਕੂਲੇਸ਼ਨ ਠੀਕ ਹੋਣ ਨਾਲ ਮਾਸਪੇਸ਼ੀਆਂ ਨੂੰ ਬਹੁਤ ਆਰਾਮ ਮਿਲਦਾ ਹੈ। ਹਾਲਾਂਕਿ ਸ਼ੁਰੂ-ਸ਼ੁਰੂ ‘ਚ ਤੁਹਾਨੂੰ ਜ਼ਮੀਨ ‘ਤੇ ਸੌਣ ‘ਚ ਸਮੱਸਿਆ ਹੋ ਸਕਦੀ ਹੈ। ਪਰ ਹੌਲੀ-ਹੌਲੀ ਤੁਹਾਨੂੰ ਇਸਦੀ ਆਦਤ ਪੈ ਜਾਵੇਗੀ।